ਪਟਿਆਲਾ: ਪਟਿਆਲਾ ‘ਚ ਕੋਰੋਨਾਵਾਇਰਸ ਦਾ ਇਕ ਹੋਰ ਪਾਜ਼ੀਟਿਵ ਮਰੀਜ਼ ਮਿਲਿਆ ਹੈ। ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਤੇ ਜਿਥੋਂ ਇਹ ਕੇਸ ਮਿਲਿਆ ਹੈ, ਉਸ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਇਸ ਸਬੰਧੀ ਸਿਵਲ ਸਰਜਨ ਵਲੋਂ ਪੁਸ਼ਟੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਪਟਿਆਲਾ ਵਿੱਚ ਸਰਕਾਰੀ ਕੋਠੀ ਚ ਮਾਲੀ ਦਾ ਕੰਮ ਕਰਦਾ ਹੈ ਤੇ ਪਰਿਵਾਰ ਦੇ ਨਾਲ ਸਰਵੈਂਟ ਕੁਆਰਟਰ ਵਿਚ ਰਹਿੰਦਾ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 152 ਹੋ ਗਈ ਹੈ। ਉੱਥੇ ਹੀ ਹੁਣ ਤਕ ਇਸ ਵਾਇਰਸ ਨਾਲ ਸੂਬੇ ‘ਚ 12 ਮੌਤਾਂ ਹੋ ਚੁੱਕੀਆਂ ਹਨ।