Breaking News

ਅੱਜ ਕੱਲ੍ਹ ਕੀ ਕਹਿ ਰਿਹਾ ਹੈ ਮੌਸਮ ਦਾ ਮਿਜਾਜ਼ – ਧਿਆਨ ਨਾਲ ਪੜ੍ਹੋ ਪੂਰੀ ਜਾਣਕਾਰੀ

ਚੰਡੀਗੜ੍ਹ, (ਅਵਤਾਰ ਸਿੰਘ): ਅਪ੍ਰੈਲ, 2021 ਮਹੀਨੇ ਦੇ ਪਹਿਲੇ ਹਫਤੇ ਦੌਰਾਨ ਤਾਪਮਾਨ 40 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਗਿਆ ਸੀ ਪਰ ਅਗਲੇ ਹੀ ਹਫਤੇ ਹੇਠਾਂ 28 ਡਿਗਰੀ ਸੈਂਟੀਗ੍ਰੇਡ ‘ਤੇ ਆ ਗਿਆ ਜੋ ਆਮ ਨਾਲੋਂ 10 ਡਿਗਰੀ ਸੈਂਟੀਗ੍ਰੇਡ ਘੱਟ ਸੀ, ਇਹ ਪੱਛਮੀ ਚੱਕਰਵਾਤ ‘ਤੇ ਅਸਰ ਹੇਠ ਹੋਇਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਐਗਰੋਮੀਓਰੋਲੋਜਸਿਟ, ਡਾ ਕੇ ਕੇ ਗਿਲ ਅਨੁਸਾਰ ਅ੍ਰਪੈਲ ਦੇ ਪਹਿਲੇ ਪੰਦਰਵਾੜੇ ਦੌਰਾਨ 8.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਸਧਾਰਨ ਵਰਖਾ 31.6 ਮਿਲੀਮੀਟਰ ਰਿਕਾਰਡ ਕੀਤੀ ਜਾਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਆਉਣ ਵਾਲੇ 2-3 ਦਿਨਾਂ ਵਿੱਚ ਹੋਰ ਮੀਂਹ ਪੈਣ ਦੀਆ ਸੰਭਾਵਨਾਵਾਂ ਹਨ।

 

ਉਨ੍ਹਾਂ ਕਿਹਾ ਕਿ 14 ਮਈ ਨੂੰ ਲਕਸ਼ਦੀਪ ਅਤੇ ਅਰਬ ਸਾਗਰ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਬਣਿਆ ਜੋ ਕਿ ਇੱਕ ਚੱਕਰਵਾਤ ਵਿੱਚ ਤਬਦੀਲ ਹੋ ਗਿਆ, ਜਿਸ ਨੂੰ “ਤੌਕਤੇ”ਦਾ ਨਾਂ ਦਿੱਤਾ ਗਿਆ।

ਉਸ ਤੋਂ ਬਾਅਦ 17 ਮਈ ਨੂੰ ਗੁਜਰਾਤ ਦੇ ਤੱਟ ਤੇ ਇੱਕ ਗੰਭੀਰ ਚੱਕਰਵਾਤੀ ਤੂਫਾਨ ਦਾ ਰੂਪ ਅਖਤਿਆਰ ਕਰ ਲਿਆ ਜਿਸ ਨਾਲ ਕਾਫੀ ਜਗਾ ਤੇ ਨੁਕਸਾਨ ਹੋਇਆ।

ਇਹ ਤੂਫਾਨ 155-165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨੂੰ ਪਾਰ ਕਰਦਾ ਹੋਇਆ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚ ਗਿਆ। ਹੁਣ ਇਹ ਰਾਜਥਾਨ ਵੱਲ ਜਾ ਰਿਹਾ ਹੈ, ਜਿਸ ਦੇ ਅਸਰ ਹੇਠ ਇਲਾਕੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

18 ਮਈ ਦੀ ਸ਼ਾਮ ਤੋਂ ਹਰਿਆਣਾ ਦੇ ਦੱਖਣ ਪੱਛਮੀ ਭਾਗਾਂ ਵਿੱਚ 1-3 ਸੈਂਟੀਮੀਟਰ ਤੱਕ ਵਰਖਾ ਹੋਣ ਦੇ ਅਸਾਰ ਹਨ। ਉਸ ਤੋਂ ਬਾਅਦ 19-20 ਮਈ ਨੂੰ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕੇ ਇਸ ਦੀ ਲਪੇਟ ਵਿੱਚ ਆਉਣ ਦੀ ਸੰਭਾਵਨਾ ਹੈ।

ਇਸ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਕਿਤੇ-ਕਿਤੇ 7-10 ਸੈਂਟੀਮੀਟਰ ਤੱਕ ਵੀ ਵਰਖਾ ਹੋ ਸਕਦੀ ਹੈ। ਇਸ ਤੋਂ ਇਲਾਵਾ 40-50 ਕਿਲੋਮੀਟਰ ਤੱਕ ਤੇਜ਼ ਹਵਾਵਾਂ ਦੀ ਵੀ ਓੁਮੀਦ ਦਰਸਾਈ ਜਾ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੀਏਯੂ ਵੱਲੋਂ ਅਡਵਾਇਜ਼ਰੀ ਜਾਰੀ ਕੀਤੀ ਜਾ ਰਹੀ ਹੈ:
 ਨੀਵੇਂ ਇਲਾਕਿਆਂ, ਨਦੀਆਂ ਅਤੇ ਹੋਰ ਜਲ ਭੰਡਾਰਾਂ ਵਿੱਚ ਜਾਣ ਤੋਂ ਬਚੋ।

 ਪਾਣੀ ਨਾਲ ਭਰੇ ਇਲਾਕਿਆਂ ਵਿੱਚ ਘੁੰਮਣ ਦੀ ਕੋਸ਼ਿਸ਼ ਨਾ ਕਰੋ।
 ਡਰੇਨੇਜ ਨੈਟਵਰਕ ਦੀ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ।
 ਖੇਤਾਂ ਵਿੱਚੋਂ ਜ਼ਿਆਦਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ।
 ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ।
 ਵੱਢੀ ਹੋਈ ਫਸਲ ਨੂੰ ਖੁੱਲੇ ਵਿੱਚ ਨਾ ਰੱਖੋ।
 ਬਾਰਸ਼ ਦੇ ਦੌਰਾਨ ਧਿਆਨ ਨਾਲ ਵਾਹਨ ਚਲਾਓ।
 ਗਰਜ ਅਤੇ ਬਿਜਲੀ ਦੌਰਾਨ ਦਰੱਖਤਾਂ ਹੇਠ ਪਨਾਹ ਨਾ ਲਓ।
 ਜਲਘਰ ਦੇ ਨੇੜੇ ਨਾ ਜਾਓ।
 ਇਸ ਦੌਰਾਨ ਕੋਈ ਵੀ ਖੇਤੀ ਧੰਦਾ ਕਰਨ ਤੋਂ ਗੁਰੇਜ਼ ਕਰੋ।
 ਬਿਜਲੀ ਦੇ ਖੰਬੇ ਜਾਂ ਤਾਰਾਂ ਦੇ ਨਜ਼ਦੀਕ ਨਾ ਜਾਓ।

ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਕੀਤੀ ਗਈ ਲੰਮੇਂ ਸਮੇਂ ਦੀ ਭਵਿੱਖਬਾਣੀ ਅਨੁਸਾਰ ਦੱਖਣ-ਪੱਛਮੀ ਮਾਨਸੂਨ 22 ਮਈ ਤੱਕ ਅੰਡੇਮਾਨ ਤੱਕ ਪੰਹੁਚ ਜਾਵੇਗਾ ਅਤੇ 21 ਮਈ ਨੂੰ ਹੀ ਬੰਗਾਲ ਦੀ ਖਾੜੀ ਅਤੇ ਅੰਡੇਮਾਨ-ਨਿਕੋਬਾਰ ਵਿੱਖੇ ਬਾਰਿਸ਼ ਦੀਆਂ ਗਤੀ ਵਿਧੀਆਂ ਸ਼ੁਰੂ ਹੋ ਜਾਣਗੀਆਂ। ਪੰਜਾਬ ਵਿੱਚ ਵੀ ਇਸਦੇ ਜੁਲਾਈ ਦੇ ਪਹਿਲੇ ਹਫਤੇ ਤੱਕ ਪਹੁੰਚਣ ਦੇ ਕਿਆਸ ਲਗਾਏ ਜਾ ਰਹੇ ਹਨ।

Check Also

ਅਕਾਸ਼ਵਾਣੀ ਦੇ ਦਿੱਲੀ ਤੇ ਚੰਡੀਗੜ੍ਹ ਕੇਦਰਾਂ ਤੋਂ ਪੰਜਾਬੀ ਬੁਲੇਟਿਨ ਬੰਦ ਕਰਨਾ ਪੰਜਾਬੀਆਂ ਨਾਲ ਵਿਤਕਰਾ : ਐਡਵੋਕੇਟ ਧਾਮੀ

ਚੰਡੀਗੜ੍ਹ: ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਤੋਂ ਚਲਦੇ ਅਕਾਸ਼ਵਾਣੀ ਕੇਂਦਰਾਂ ਤੋਂ …

Leave a Reply

Your email address will not be published. Required fields are marked *