ਚੰਡੀਗੜ੍ਹ: ਲਾਕਡਾਊਨ ਕਾਰਨ ਭਾਰਤ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣ ਲਈ ਅਮਰੀਕੀ ਐਂਬੈਸੀ ਨੇ ਖਾਸ ਤੌਰ ‘ਤੇ ਏਅਰ ਇੰਡੀਆ ਦਾ ਇੱਕ ਸਪੇਸ਼ਲ ਚਾਰਟਡ ਪਲੇਨ ਬੁੱਕ ਕੀਤਾ ਹੈ। ਚੰਡੀਗੜ੍ਹ ਤੋਂ ਏਅਰ ਬੱਸ 320 ਨਿਓ ਫਲਾਈਟ ਇਨ੍ਹਾਂ ਅਮਰੀਕੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਜਾਵੇਗੀ। ਇਹ ਫਲਾਈਟ ਮੰਗਲਵਾਰ ਸ਼ਾਮ ਨੂੰ 6:45 ਵਜੇ ਦਿੱਲੀ ਲਈ ਉਡਾਣ ਭਰੇਗੀ ਜਿੱਥੋਂ ਹੋਰ ਫਲਾਇਟ ਇਨ੍ਹਾਂ ਅਮਰੀਕੀ ਯਾਤਰੀਆਂ ਨੂੰ ਲੈ ਕੇ ਅਮਰੀਕਾ ਲਈ ਉਡਾਣ ਭਰੇਗੀ।
ਚੰਡੀਗੜ੍ਹ ਤੋਂ ਉਡਾਣ ਭਰਨ ਵਾਲੀ ਇਸ ਫਲਾਇਟ ਵਿੱਚ 162 ਪੈਸੇਂਜਰਸ ਬੈਠਣ ਦੀ ਸਮਰੱਥਾ ਹੈ। ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐਮਆਰ ਜਿੰਦਲ ਨੇ ਦੱਸਿਆ ਕਿ ਇਹ ਅਮਰੀਕੀ ਨਾਗਰਿਕ ਹਿਮਾਚਲ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲਾਕਡਾਊਨ ਤੋਂ ਬਾਅਦ ਫਸ ਗਏ ਸਨ। ਜਿਸ ਤੋਂ ਬਾਅਦ ਸਾਰੇ ਨਾਗਰਿਕ ਅਮਰੀਕੀ ਐਂਬੈਸੀ ਦੇ ਸੰਪਰਕ ਵਿੱਚ ਸਨ।
ਹੁਣ ਐਂਬੈਸੀ ਵੱਲੋਂ ਇਨ੍ਹਾਂ ਨਾਗਰਿਕਾਂ ਨੂੰ ਆਪਣੇ ਦੇਸ਼ ਵਾਪਸ ਲਿਆਉਣ ਲਈ ਏਅਰ ਇੰਡੀਆ ਦਾ ਚਾਰਟੇਡ ਪਲੇਨ ਬੁੱਕ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਪਰਿਵਾਰ ਇਸ ਗੱਲ ਤੋਂ ਖੁਸ਼ ਹੈ ਕਿ ਉਹ ਇਸ ਮੁਸ਼ਕਲ ਦੌਰ ਵਿੱਚ ਫਸੇ ਲੋਕਾਂ ਲਈ ਮਦਦਗਾਰ ਬਣਕੇ ਸਾਹਮਣੇ ਆਇਆ ਹੈ। ਨੂੰ