ਕੋਰੋਨਾ ਵਾਇਰਸ : ਐਨ ਆਰ ਆਈਜ਼ ਨੂੰ ਲੈ ਕੇ ਖਹਿਰਾ ਤੋਂ ਬਾਅਦ ਢੀਂਡਸਾ ਦਾ ਵੱਡਾ ਬਿਆਨ !

TeamGlobalPunjab
2 Min Read

ਸੰਗਰੂਰ : ਸੂਬੇ ਅੰਦਰ ਜਿਸ ਤਰ੍ਹਾਂ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਸੂਬੇ ਵਿੱਚ ਵਿੱਚ ਵਿਦੇਸ਼ ਤੋਂ ਆਏ ਐਨ ਆਰ ਆਈ ਵਿਅਕਤੀਆਂ ਤੇ ਲੋਕਾਂ ਵਲੋਂ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਇਸ ਸੰਬੰਧੀ ਜਿਥੇ ਬੀਤੇ ਦਿਨੀ ਸੁਖਪਾਲ ਖਹਿਰਾ ਨੇ ਸਥਿਤੀ ਸਪਸ਼ਟ ਕੀਤੀ ਸੀ ਉਥੇ ਹੀ ਹੁਣ ਉਨ੍ਹਾਂ ਦੇ ਹੱਕ ਵਿੱਚ ਸੁਖਦੇਵ ਸਿੰਘ ਢੀਂਡਸਾ ਵੀ ਆਏ ਹਨ। ਢੀਂਡਸਾ ਨੇ ਆਪਣੇ ਫੇਸਬੁੱਕ ਖਾਤੇ ਰਾਹੀਂ ਐਨ ਆਰ ਆਈਜ਼ ਲਈ ਅਪੀਲ ਕੀਤੀ ਹੈ।

https://www.facebook.com/sukhdevsinghdhindsaa/videos/228689665166444/?t=0

ਢੀਂਡਸਾ ਨੇ ਕਿਹਾ ਕਿ ਐਨ ਆਰ ਆਈਜ਼ ਸਾਡੀ ਅਮੋਲਕ ਪੂੰਜੀ ਹਨ ਅਤੇ ਜਦੋ ਵੀ ਉਹ ਵਿਦੇਸ਼ ਜਾਂਦੇ ਹਨ ਤਾ ਐਨ ਆਰ ਆਈ ਲੋਕਾਂ ਵਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ। ਢੀਂਡਸਾ ਨੇ ਆਪਣੇ ਫੇਸਬੁੱਕ ਤੇ ਵੀਡੀਓ ਪਾਉਂਦੀਆਂ ਲਿਖਿਆ ਕਿ , “NRI ਵੀਰੋ ਤੁਸੀਂ ਸਾਡੀ ਬਹੁਮੁੱਲੀ ਅਮਾਨਤ ਹੋ, ਤੁਹਾਡਾ ਸਾਡੇ ਨਾਲ ਨੁਹੰ ਮਾਸ ਦਾ ਰਿਸ਼ਤਾ ਹੈ। ਤੁਹਾਡੀਆਂ ਖੁਸ਼ੀਆਂ ਵਿੱਚ ਹੀ ਸਾਡੀਆਂ ਖੁਸ਼ੀਆਂ ਹਨ।ਤੁਹਾਡੀ ਸੇਵਾ ਲਈ ਮੈਂ 24 ਘੰਟੇ ਤਿਆਰ ਹਾਂ। ਜਦੋਂ ਮਰਜੀ ਤੁਸੀ ਮੈਨੂੰ ਫ਼ੋਨ ਕਰ ਸਕਦੇ ਹੋ।” ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਇਸ ਮੌਕੇ ਆਪਣਾ ਨੰਬਰ ਵੀ ਦਿੱਤਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਵੀਡੀਓ ਬਿਆਨ ਵਿਚ ਕਿਹਾ ਸੀ ਕਿ ਅੱਜ ਸੂਬੇ ਵਿਚ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ ਐਨ ਆਰ ਆਈ ਭਰਾਵਾਂ ਤੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮ੍ਰਿਤਕ ਬਲਦੇਵ ਸਿੰਘ ਨੂੰ ਯਾਦ ਕਰਦਿਆਂ ਦਸਿਆ ਸੀ ਕਿ ਉਹ ਅਣਜਾਣੇ ਵਿਚ ਇਧਰ ਉਧਰ ਗਿਆ ਅਤੇ ਇਸ ਦਾ ਖਮਿਆਜ਼ਾ ਉਨ੍ਹਾਂ ਦਾ ਖੁਦ ਦਾ ਪਰਿਵਾਰ ਵੀ ਭੁਗਤ ਰਿਹਾ ਹੈ। ਖਹਿਰਾ ਨੇ ਕਿਹਾ ਸੀ ਕਿ ਅੱਜ ਉਸ ਦੇ ਪਰਿਵਾਰ ਦੇ ਪੁੱਤ ਪੋਤੇ ਅਤੇ ਹੋਰ ਰਿਸ਼ਤੇਦਾਰਾਂ ਦੀ ਵੀ ਰਿਪੋਰਟ ਪੌਜ਼ਟਿਵ ਆਈ ਹੈ। ਉਨ੍ਹਾਂ ਕਿਹਾ ਕਿ ਇਹ ਗ਼ਲਤ ਇਲਜ਼ਾਮ ਲਗਾਏ ਜਾ ਰਹੇ ਹਨ। ਖਹਿਰਾ ਨੇ ਕਿਹਾ ਸੀ ਕੀ ਅਜਿਹੇ ਇਲਜ਼ਾਮ ਲਗਾ ਕੇ ਉਨ੍ਹਾਂ ਭਰਾਵਾਂ ਦੇ ਮਨੋਬਲ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਜਦੋ ਕਿ ਉਨ੍ਹਾਂ ਦਾ ਪੰਜਾਬ ਦੇ ਵਿਕਾਸ ਵਿਚ ਵਡਾ ਯੋਗਦਾਨ ਹੈ।

Share This Article
Leave a Comment