ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

TeamGlobalPunjab
1 Min Read

 ਅਮਰੀਕਾ: ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪ੍ਰਿਤਪਾਲ ਸਿੰਘ (34) ਪਿੰਡ ਬਲੀਏਵਾਲ ਦੇ ਰੂਪ ਵਿੱਚ ਹੋਈ ਹੈ ।

 ਮ੍ਰਿਤਕ ਪਰਿਵਾਰ ਨੇ  ਦੱਸਿਆ ਕਿ ਪ੍ਰਿਤਪਾਲ ਸਾਲ 2008 ਵਿੱਚ ਅਮਰੀਕਾ ਗਿਆ ਸੀ ਤੇ ਉੱਥੇ ਜਾ ਕੇ ਉਹ ਟਰੱਕ ਡਰਾਇਵਰੀ ਕਰਨ ਲੱਗ ਗਿਆ ਸੀ। ਉਨ੍ਹਾਂ ਕਿਹਾ ਕਿ  ਮ੍ਰਿਤਕ ਨੌਜਵਾਨ ਆਪਣਾ ਟਰੱਕ ਲੈ ਕੇ ਅਮਰੀਕਾ ਦੇ ਐਰੀਜੋਨਾ ਜਾ ਰਿਹਾ ਸੀ। ਇਸ ਦੌਰਾਨ  ਇੱਕ ਟਰਾਲੇ ਨਾਲ ਟੱਕਰ ਹੋਣ ਕਾਰਨ ਉਸਦੀ ਮੌਤ ਹੋ ਗਈ।
 ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿਤਪਾਲ ਨੇ ਜਨਵਰੀ ਮਹੀਨੇ ਵਿੱਚ ਆਪਣੇ ਪਿੰਡ ਬਲੀਏਵਾਲ ਆਉਣਾ ਸੀ ਤੇ ਅਗਲੇ ਸਾਲ ਵਿਆਹ ਹੋਣਾ ਸੀ। ਪਰ ਇਸ ਹਾਦਸੇ ਨੇ ਉਨ੍ਹਾਂ ਦੇ ਸਾਰੇ ਸੁਪਨੇ ਤੋੜ ਕੇ ਰਖ ਦਿੱਤੇ ਹਨ।

Share this Article
Leave a comment