ਨਿਊਜ਼ ਡੈਸਕ: 90 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਸੁਪਰਹੀਰੋ ਸ਼ਕਤੀਮਾਨ ਦੀ ਵੀ ਜਲਦ ਵਾਪਸੀ ਹੋਣ ਵਾਲੀ ਹੈ। ਇਹ ਖਬਰ ਖੁਦ ਮੁਕੇਸ਼ ਖੰਨਾ ਨੇ ਵੀਡੀਓ ਸ਼ੇਅਰ ਕਰ ਕਨਫਰਮ ਕੀਤੀ ਹੈ।
ਰਾਮਾਇਣ ਮਹਾਂਭਾਰਤ ਤੋਂ ਇਲਾਵਾ 90 ਦਹਾਕੇ ਦੇ ਕਈ ਸ਼ੋਅ ਲਾਕਡਾਊਨ ਦੇ ਦੌਰਾਨ ਦੂਰਦਰਸ਼ਨ ‘ਤੇ ਟੈਲੀਕਾਸਟ ਕੀਤੇ ਜਾ ਰਹੇ ਹਨ। ਇਸ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਕਤੀਮਾਨ ਨੂੰ ਵੀ ਰੀ-ਰਨ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਇਸ ਮੰਗ ਤੋਂ ਬਾਅਦ ਮੁਕੇਸ਼ ਖੰਨਾ ਦੀ ਇਹ ਵੀਡੀਓ ਸਾਹਮਣੇ ਆਈ ਜੋ ਵਾਇਰਲ ਹੋ ਗਈ ਹੈ।
ਵੀਡੀਓ ਵਿੱਚ ਮੁਕੇਸ਼ ਖੰਨਾ ਕਹਿ ਰਹੇ ਹਨ ਕਿ, ਕੋਰੋਨਾ ਵਾਇਰਸ ਦੇ ਕਾਰਨ ਚੱਲ ਰਹੇ ਲਾਕਡਾਊਨ ਵਿੱਚ ਰਾਮਾਇਣ-ਮਹਾਂਭਾਰਤ ਦੇ ਦੁਬਾਰਾ ਪ੍ਰਸਾਰਣ ਦੇ ਜਰਿਏ ਲੋਕਾਂ ਨੂੰ ਖੁਸ਼ਖਬਰੀ ਮਿਲੀ ਹੈ। ਇਸ ਖੁਸ਼ਖਬਰੀ ਵਿੱਚ ਸ਼ਕਤੀਮਾਨ ਵੀ ਐਡ ਹੋਣ ਵਾਲਾ ਹੈ ਕਦੋਂ ਕਿਹੜਾ ਟਾਇਮ ਜਲਦ ਦੱਸਾਂਗਾ ਤੁਹਾਨੂੰ, ਇੰਤਜ਼ਾਰ ਕਰੋ
130 crore Indians will together get the opportunity to watch Shaktiman on DD once again. Wait for the announcement. pic.twitter.com/MfhtvUZf5y
— Mukesh Khanna (@actmukeshkhanna) March 29, 2020
ਦੱਸ ਦਈਏ ਇਸ ਸੀਰੀਜ਼ ਦੀ ਸ਼ੁਰੂ 1997 ਵਿੱਚ ਹੋਈ ਸੀ। ਜਿਸ ਵਿੱਚ ਮੁਕੇਸ਼ ਖੰਨਾ ਲੀਡ ਰੋਲ ਵਿੱਚ ਸਨ। ਉੱਥੇ ਹੀ ਇਸਦਾ ਆਖਰੀ ਐਪਿਸੋਡ 25 ਮਾਰਚ 2005 ਨੂੰ ਟੈਲੀਕਾਸਟ ਹੋਇਆ ਸੀ। ਸ਼ਕਤੀਮਾਨ ਦੇ ਲਗਭਗ 400 ਐਪਿਸੋਡ ਆਏ ਸਨ।