ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਫ਼ਿਊ ਦੌਰਾਨ ਬੰਦ ਦੇ ਮੱਦੇਨਜ਼ਰ ਲੋਕਾਂ ਨੂੰ ਵਿੱਤੀ ਲੈਣ-ਦੇਣ ਦੀ ਸਹੂਲਤ ਦੇਣ ਲਈ 30 ਅਤੇ 31 ਮਾਰਚ ਨੂੰ ਪੰਜਾਬ ਵਿੱਚ ਬੈਂਕਾਂ ਖੁੱਲੀਆਂ ਰਹਿਣਗੀਆਂ।
ਇਸ ਤੋਂ ਬਾਅਦ 3 ਅਪ੍ਰੈਲ ਤੋਂ ਰੋਟੇਸ਼ਨ ਦੇ ਹਿਸਾਬ ਨਾਲ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਹਫ਼ਤੇ ਵਿੱਚ ਦੋ ਦਿਨ ਲਈ ਖੁੱਲ੍ਹਿਆ ਕਰਨਗੀਆਂ।
ਬੈਂਕਾਂ ਦੀਆਂ ਬਾਂਚਾ ਖੋਲ੍ਹਣ ਲਈ ਐਡਵਾਈਜ਼ਰੀ ਜਾਰੀ ਕਰਨ ਦੇ ਨਾਲ ਨਾਲ ਸੂਬੇ ਅਤੇ ਯੂਟੀ, ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰਾਂ ਨੂੰ ਬੈਂਕਾਂ ਦੇ ਸਟਾਫ਼ ਵਿੱਚ ਢਿੱਲ ਦੇਣ ਲਈ ਲੋੜੀਂਦੀ ਸਹਾਇਤਾ ਦੇਣ ਅਤੇ ਹੋਰ ਸਬੰਧਤ ਵਸਤਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਫੈਸਲਾ ਲਿਆ ਗਿਆ ਹੈ ਕਿ ਸਾਰੀ ਬੈਂਕ ਦੀਆਂ ਬ੍ਰਾਂਚਾਂ, ਏ.ਟੀ.ਐਮ, ਬੈਕਿੰਗ ਕਾਰਸਪੈਂਡੈਂਟ, ਨਗਦੀ ਲਿਜਾਣ ਵਾਲੀਆਂ ਏਜੰਸੀਆਂ, ਬੈਂਕਾਂ ਨੂੰ ਆਈਟੀ. ਅਤੇ ਇੰਜਨੀਅਰਿੰਗ ਸਹਾਇਤਾ ਦੇਣ ਵਾਲੇ 30 ਤੇ 31 ਮਾਰਚ ਨੂੰ ਕੰਮ ਕਰਨਗੇ। ਬੈਂਕਾਂ ਇਹ ਯਕੀਨੀ ਬਣਾਉਣਗੀਆਂ ਕਿ ਏ.ਟੀ.ਐਮ. 24 ਘੰਟੇ ਕੰਮ ਕਰਨ ਅਤੇ ਬੈਕਿੰਗ ਕਾਰਸਪੈਂਡੈਂਟ ਰੱਖਿਆ ਕਰਮੀਆਂ ਨਾਲ ਪੇਂਡੂ ਇਲਾਕਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਣਾ।
ਸਮਾਜਿਕ ਦੂਰੀ ਅਤੇ ਸਫਾਈ ਦਾ ਧਿਆਨ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।