ਆਹ ਸਿੱਖ ਨੇ ਕੀਤੇ ਵੱਡੇ ਖੁਲਾਸੇ! ਪਾਣੀਆਂ ਦੇ ਮਸਲੇ ‘ਤੇ ਸਿਆਸਤਦਾਨਾਂ ਨੂੰ ਸੁਣਾਈਆਂ ਖਰੀਆਂ ਖਰੀਆਂ!

TeamGlobalPunjab
12 Min Read

ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਮੁੱਖ ਰੱਖਦੇ ਹੋਏ ਰਾਜਨੀਤਿਕ ਪਾਰਟੀਆਂ ਤੇ ਕਈ ਸੰਗਠਨਾਂ ਵੱਲੋਂ ਕਪੂਰੀ (ਘਨੌਰ) ਵਿਖੇ 8 ਅਪ੍ਰੈਲ 1982 ਨੂੰ ਮੋਰਚਾ ਲਗਾਇਆ ਗਿਆ। ਇਸ ਮੋਰਚੇ ਬਾਰੇ ਅੱਜ ਵੀ ਕੋਈ ਜ਼ਿਆਦਾ ਇਤਿਹਾਸਕ ਜਾਣਕਾਰੀ ਨਹੀ ਮਿਲਦੀ। ਜੱਥੇਦਾਰ ਰਣਜੀਤ ਸਿੰਘ ਲੋਹਸਿੰਬਲੀ ਨੇ ਕਪੂਰੀ ਮੋਰਚੇ ਦੀ ਅਸਲ ਕਹਾਣੀ ਨੂੰ ਬਿਆਨ ਕਰਦਿਆਂ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਲੋਹਸਿੰਬਲੀ ਇੱਕ ਇਤਿਹਾਸਕ ਪਿੰਡ ਹੈ ਜੋ ਕਪੂਰੀ ਦੇ ਬਿਲਕੁਲ ਨੇੜੇ ਹੈ। ਦਸਮ ਪਾਤਸ਼ਾਹ ਬਾਲ ਅਵਸਥਾ ‘ਚ ਤਿੰਨ ਦਿਨ ਲੋਹਸਿੰਬਲੀ ਪਿੰਡ ‘ਚ ਰੁਕੇ ਸਨ। ਜੱਥੇਦਾਰ ਰਣਜੀਤ ਸਿੰਘ ਲੋਹਸਿੰਬਲੀ ਨੇ ਕੀ ਕਿਹਾ ਸਾਡੇ ਖਾਸ ਪ੍ਰੋਗਰਾਮ “ਅਸਲ ਕਹਾਣੀ” ਰਾਹੀਂ ਆਓ ਜਾਣਦੇ ਹਾਂ…

ਸਵਾਲ : ਸ੍ਰੀਮਤੀ ਇੰਧਰਾ ਗਾਂਧੀ ਵੱਲੋਂ ਕਪੂਰੀ ਵਿਖੇ ਐੱਸਵਾਈਅੱਲ ਦਾ ਉਦਘਾਟਨ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਪਾਣੀਆਂ ਦੀ ਵੰਡ ਦਾ ਰੌਲਾ ਚੱਲਦਾ ਆ ਰਿਹਾ ਹੈ ਉਸ ਸਮੇਂ ਕਿਹੜੇ ਲੀਡਰ ਦੀ ਕਿੰਨੀ ਭੂਮਿਕਾ ਰਹੀ ਤੇ ਉਸ ਸਮੇਂ ਦੇ ਹਾਲਾਤ ਕੀ ਰਹੇ?

ਜਵਾਬ : ਉਸ ਸਮੇਂ ਅਕਾਲੀ ਦਲ ਦੇ ਆਗੂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਜਸਦੇਵ ਸਿੰਘ ਸੰਧੂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਇਨ੍ਹਾਂ ਦੋਵਾਂ ਲੀਡਰਾਂ ਵੱਲੋਂ ਸਾਨੂੰ ਜੋ ਫਰਮਾਨ ਭੇਜਿਆ ਜਾਂਦਾ ਉਸ ਦੀ ਪੂਰਤੀ ਲਈ ਅਸੀਂ ਰੈਲੀਆਂ, ਕਾਨਫਰੰਸਾਂ ਤੇ ਮੋਰਚਿਆਂ ‘ਤੇ ਲੋਕਾਂ ਦੇ ਭਾਰੀ ਇਕੱਠ ਨੂੰ ਲੈ ਕੇ ਜਾਂਦੇ ਸੀ। ਕਰਮ ਸਿੰਘ, ਅਜੈਬ ਸਿੰਘ, ਗੁਰਧਿਆਨ ਸਿੰਘ ਤੇ ਕਈ ਹੋਰ ਮੇਰੇ ਨਾਲ ਇਨ੍ਹਾਂ ਇਕੱਠਾ ‘ਚ ਸ਼ਮੂਲੀਅਤ ਕਰਦੇ ਰਹੇ। ਉਸ ਸਮੇਂ ਪੰਜਾਬ ਨੂੰ 60 ਤੇ ਹਰਿਆਣੇ ਨੂੰ 40 ਪ੍ਰਤੀਸ਼ਤ ਪਾਣੀ ਮਿਲਿਆ ਹੋਇਆ ਸੀ ਜਿਸ ‘ਤੇ ਹਰਿਆਣੇ ਦੀ ਮੰਗ ਸੀ ਕਿ ਉਨ੍ਹਾਂ ਨੂੰ 60 ਪ੍ਰਤੀਸ਼ਤ ਪਾਣੀ ਦਿੱਤਾ ਜਾਵੇ। ਦੂਜੇ ਪਾਸ ਕੈਪਟਨ ਸਾਹਬ ਦਾ ਕਹਿਣਾ ਸੀ ਕਿ ਇਸ ਨਹਿਰ ਨੂੰ ਡੇਰਾਬੱਸੀ ਦੇ ਉਪਰੋਂ ਕੱਢਿਆ ਜਾਵੇ ਤਾਂ ਕਿ ਡੇਰਾਬੱਸੀ ਦੇ ਲੋਕਾਂ ਨੂੰ ਵੀ ਪਾਣੀ ਮਿਲ ਸਕੇ। ਪਰ ਸ੍ਰੀਮਤੀ ਗਾਂਧੀ ਆਪਣੇ ਅੜੀਅਲ ਸੁਭਾਅ ‘ਤੇ ਕਾਇਮ ਰਹੀ ਤੇ ਉਨ੍ਹਾਂ ਨੇ ਕਿਸੇ ਦੀ ਗੱਲ ਨਹੀਂ ਮੰਨੀ। ਇਸ ਲਈ ਸਾਡੇ ਵੱਲੋਂ ਇਹ ਮੋਰਚਾ ਲਗਾਇਆ ਗਿਆ। ਇਸ ਤੋਂ ਬਾਅਦ ਧਰਮ-ਯੁੱਧ ਮੋਰਚਾ(ਅਮ੍ਰਿਤਸਰ), ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ ਹੋਰ ਵੀ ਕਈ ਮੋਰਚੇ ਸਮੇਂ ਸਮੇਂ ‘ਤੇ ਲਗਾਏ ਗਏ।

- Advertisement -

ਸਵਾਲ : ਬੀਬੀ ਰਾਜਿੰਦਰ ਕੌਰ ਤੁਹਾਡੇ ਕੋਲ ਕਦੋ ਆਏ ਇਸ ਪਿੱਛੇ ਕੀ ਕਹਾਣੀ ਸੀ?

ਜਵਾਬ : ਜਿਸ ਦਿਨ ਸ੍ਰੀਮਤੀ ਗਾਂਧੀ ਜੀ ਨੇ ਐੱਸਵਾਈਐੱਲ ਨਹਿਰ ਦੇ ਉਦਘਾਟਨ ਲਈ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੀਬੀ ਰਾਜਿੰਦਰ ਕੌਰ ਸਾਡੇ ਕੋਲ ਆਏ। ਉਨ੍ਹਾਂ ਨੇ ਪਿੰਡ ‘ਚ ਇੱਕ ਵੱਡਾ ਇਕੱਠ ਕੀਤਾ ਤੇ ਕਿਹਾ ਕਿ ਟੌਹੜਾ ਸਾਹਬ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਜਿਸ ‘ਤੇ ਉਨ੍ਹਾਂ ਕਿਹਾ ਕਿ ਟੌਹੜਾ ਸਾਹਬ ਦਾ ਹੁਕਮ ਹੋਇਆ ਹੈ ਕਿ ਅਸੀਂ ਸਭ ਨੇ ਮਿਲਕੇ ਕਪੂਰੀ ਵਿਖੇ ਮੋਰਚਾ ਲਗਾਉਣਾ ਹੈ ਤੇ ਸ੍ਰੀਮਤੀ ਗਾਂਧੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਾ ਹੈ।

ਉਸ ਸਮੇਂ ਬੀਬੀ ਰਾਜਿੰਦਰ ਕੌਰ ਨੇ ਮੈਨੂੰ ਪਿੰਡ ਕਪੂਰੀ ਦੀ ਪੰਚਾਇਤ ਨਾਲ ਗੱਲ ਕਰਨ ਲਈ ਕਿਹਾ। ਮੈਂ ਆਪਣੇ ਕੁਝ ਸਾਥੀਆਂ ਸਮੇਤ ਕਪੂਰੀ ਪਿੰਡ ਦੇ ਸਰਪੰਚ ਜਗਿੰਦਰ ਸਿੰਘ ਤੇ ਬਲਵੰਤ ਸਿੰਘ ਨਾਲ ਇਸ ਮੋਰਚੇ ਬਾਰੇ ਗੱਲ ਕੀਤੀ ਜੋ ਅਕਾਲੀ-ਦਲ ਨਾਲ ਜੁੜੇ ਹੋਏ ਸਨ। ਪਰ ਉਨ੍ਹਾਂ ਨੇ ਪਿੰਡ ਦੇ ਭਲੇ ਲਈ ਸ੍ਰੀਮਤੀ ਗਾਂਧੀ ਜੀ ਦਾ ਵਿਰੋਧ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਕਪੂਰੀ ਦੇ ਗੁਰਦੁਆਰਾ ਸਾਹਿਬ ‘ਚ ਇਕੱਠੇ ਹੋਏ। ਮਾਸਟਰ ਤਾਰਾ ਸਿੰਘ ਦੀ ਲੜਕੀ ਬੀਬੀ ਰਜਿੰਦਰ ਕੌਰ ਨੇ ਸਾਡੀ ਅਗਵਾਈ ਕੀਤੀ। ਬੀਬੀ ਰਾਜਿੰਦਰ ਕੌਰ ਨਾਲ ਹੋਰ ਵੀ ਕਈ ਬੀਬੀਆਂ ਨੇ ਇਸ ਮੋਰਚੇ ‘ਚ ਹਿੱਸਾ ਲਿਆ। ਅਸੀਂ ਲਗਭਗ 100 ਤੋਂ 150 ਬੰਦੇ ਬੀਬੀਆਂ ਨਾਲ ਮਿਲਕੇ ਸ੍ਰੀਮਤੀ ਗਾਂਧੀ ਜੀ ਦਾ ਵਿਰੋਧ ਕਰਨ ਲਈ ਅੱਗੇ ਵਧੇ। ਜਿਸ ‘ਤੇ ਪੁਲਿਸ ਨੇ ਸਾਨੂੰ ਅੱਗੇ ਜਾਣ ਤੋਂ ਰੋਕ ਲਿਆ। ਕੁਝ ਸਮੇਂ ਬਾਅਦ ਸ੍ਰੀਮਤੀ ਗਾਂਧੀ ਜੀ ਉਥੋਂ ਵਾਪਿਸ ਚਲੇ ਗਏ।

ਸਵਾਲ : ਕਪੂਰੀ ਮੋਰਚੇ ਤੋਂ ਬਾਅਦ ਤੁਹਾਨੂੰ ਕਦੀ ਪੁਲਿਸ ਜਾਂ ਸੀਆਈਡੀ ਵਾਲਿਆ ਵੱਲੋਂ ਤੰਗ ਕੀਤਾ ਗਿਆ?

- Advertisement -

ਜਵਾਬ : ਪੁਲਿਸ ਕਈ ਵਾਰ ਜਾਂਚ ਪੜਤਾਲ ਕਰਨ ਲਈ ਮੇਰੇ ਕੋਲ ਰਾਜਪੁਰਾ ਆਉਂਦੀ ਰਹੀ। ਪਰ ਉਨ੍ਹਾਂ ਵੱਲੋਂ ਕਦੀ ਵੀ ਮੇਰੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਕੀਤਾ।

ਸਵਾਲ : ਤੁਹਾਡੇ ਪਿੰਡ ਲੋਹਸਿੰਬਲੀਦਾ ਇਤਿਹਾਸ ਕੀ ਰਿਹਾ ਹੈ?

ਜਵਾਬ : ਦਸਵੇਂ ਪਾਤਸ਼ਾਹ ਲੋਹਸਿੰਬਲੀ ਪਿੰਡ ‘ਚ ਤਿੰਨ ਦਿਨ ਰੁਕੇ ਤੇ ਇੱਥੇ ਹੀ ਗੁਰੂ ਸਾਹਿਬ ਨੇ ਲੰਗਰ ਚਲਾਇਆ। ਉਸ ਸਮੇਂ ਮਸੰਦਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਸੀ ਕਿ ਗੁਰੂ ਘਰ ਦੇ ਆਲੇ-ਦੁਆਲੇ ਕਾਫੀ ਅਬਾਦੀ ਹੈ ਜਿਸ ਕਾਰਨ ਗੁਰੂ ਘਰ ਲਈ ਥਾਂ ਬਹੁਤ ਘੱਟ ਹੈ। ਗੁਰੂ ਸਾਹਿਬ ਨੇ ਲੋਕਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਕਿਹਾ ਸੀ ਕਿ ਹੋਲੀ-ਹੋਲੀ ਗੁਰੂ ਘਰ ਦੇ ਆਲੇ-ਦੁਆਲੇ ਕਾਫੀ ਥਾਂ ਖਾਲੀ ਹੋ ਜਾਵੇਗੀ। ਸੋ ਅੱਜਕਲ੍ਹ ਕਈ ਲੋਕਾਂ ਨੇ ਤਾਂ ਆਪਣੀ ਥਾਂ(ਜਗ੍ਹਾ) ਗੁਰੂ ਘਰ ਨੂੰ ਦਾਨ ਕਰ ਦਿੱਤੀ ਤੇ ਕਈ ਘਰਾਂ ਨੇ ਆਪਣੀ ਥਾਂ(ਜਗ੍ਹਾ) ਪੈਸੇ ਲੈ ਕੇ ਗੁਰੂ ਘਰ ਨੂੰ ਵੇਚ ਦਿੱਤੀ। ਇੱਕ ਵਾਰ ਇੱਕ ਸਿੱਖ ਨੇ ਖੁਸ਼ੀ ਦੇ ਮੌਕੇ ‘ਤੇ ਗੁਰੂ ਘਰ ਨੂੰ ਇੱਕ ਸ਼ਤੀਰੀ(ਲਟੈਣ) ਭੇਟ ਕੀਤੀ। ਸ੍ਰੀ ਆਨੰਦਪੁਰ ਸਾਹਿਬ ਦੇ ਜੱਥੇਦਾਰ ਮਾਹਲੋ ਜਦੋਂ ਲੋਹਸਿੰਬਲੀ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਕ ਚੀਜ਼ ਭਾਵ ਸ਼ਤੀਰੀ(ਲਟੈਣ) ਉੱਤੇ ਕਵਰ ਚੜਾਇਆ ਜਾਵੇ। ਜਿਸ ਲਈ ਉਨ੍ਹਾਂ ਨੇ 1000 ਰੁ ਦਾਨ ਦਿੱਤਾ। ਅੱਜ ਵੀ ਉਹ ਸ਼ਤੀਰੀ(ਲਟੈਣ) ਉਸ ਕਵਰ ‘ਚ ਮੌਜੂਦ ਹੈ ਜੋ ਸਮੇਂ ਸਮੇਂ ‘ਤੇ ਘੱਟਦੀ ਵੱਧਦੀ ਰਹਿੰਦੀ ਹੈ।

ਸਵਾਲ : ਲੀਡਰਾਂ ਦੇ ਦੋਗਲੇਪਣ ਦੀ ਨੀਤੀ ਦੀ ਲੋਕਾਂ ਨੂੰ ਕਦੋ ਸਮਝ ਆਈ?

ਜਵਾਬ : ਲਗਭਗ ਪੰਜ ਸੱਤ ਸਾਲਾਂ ਤੋਂ ਲੋਕਾਂ ਨੂੰ ਲੀਡਰਾਂ ਦੀ ਦੋਗਲੀ ਨੀਤੀ ਦੀ ਸਮਝ ਆ ਚੁੱਕੀ ਹੈ। ਪਹਿਲਾਂ ਲੋਕ ਅਕਾਲੀ-ਦਲ ‘ਤੇ ਬਹੁਤ ਭਰੋਸਾ ਕਰਦੇ ਸੀ। ਲੋਕਾਂ ਦਾ ਕਹਿਣਾ ਸੀ ਕਿ ਅਸੀਂ ਸਿਰਫ ਪੰਥ ਨੂੰ ਹੀ ਵੋਟ ਪਾਉਣੀ ਹੋਰ ਕਿਸੇ ਨੂੰ ਵੋਟ ਨਹੀਂ ਪਾਉਣੀ। ਕਿਉਂਕਿ ਜਦੋਂ ਤੱਕ ਪੰਥ ‘ਚ ਗੁਰਚਰਨ ਸਿੰਘ ਟੌਹੜਾ ਜੀ ਰਹੇ ਤਦ ਤੱਕ ਲੋਕ ਪੰਥ ਦੇ ਨਾਲ ਜੁੜੇ ਰਹੇ। ਦੂਜੇ ਪਾਸੇ ਬਾਦਲ ਸਾਹਬ ਤਾਂ ਰਾਜਨੀਤੀ ਨਾਲ ਜ਼ਿਆਦਾ ਜੁੜੇ ਹੋਏ ਹਨ ‘ਤੇ ਜ਼ਿਆਦਾਤਰ ਸਿਆਸਤ ਹੀ ਕਰਦੇ ਸਨ। ਇਸ ਲਈ ਹੁਣ ਲੋਕਾਂ ਨੂੰ ਲੀਡਰਾਂ ਦੀ ਦੋਗਲੀ ਨੀਤੀ ਦਾ ਪਤਾ ਲੱਗ ਚੁੱਕਾ ਹੈ।

ਸਵਾਲ : ਕਪੂਰੀ ਮੋਰਚੇ ਮੌਕੇ ਅਕਾਲੀ ਦਲ ਤੇ ਮਾਰਕਸਵਾਦੀਆਂ ਨੇ ਲੋਕਾਂ ਨੂੰ ਕਿਸ ਤਰ੍ਹਾਂ ਇਕੱਠੇ ਕੀਤਾ?

ਜਵਾਬ : ਪਹਿਲੀ ਗੱਲ ਤਾਂ ਇਹ ਕਿ ਉਸ ਸਮੇਂ ਲੋਕਾਂ ਦੇ ਮਨਾਂ ਅੰਦਰ ਪੰਥ ਪ੍ਰਤੀ ਬਹੁਤ ਪਿਆਰ ਸੀ, ਇਸ ਲਈ ਲੋਕ ਪੰਥ(ਗੁਰੂ ਸਾਹਿਬ)ਨਾਲ ਵੱਡੀ ਗਿਣਤੀ ‘ਚ ਜੁੜੇ ਹੋਏ ਸਨ। ਇਸ ਲਈ ਮਾਰਕਸਵਾਦੀ ਤੇ ਅਕਾਲੀ-ਦਲ ਦਾ ਕਪੂਰੀ ਮੋਰਚੇ ਮੌਕੇ ਸਮਝੌਤਾ ਹੋਇਆ। ਦੂਜਾ ਕਾਰਨ ਸੀ ਕਿ ਉਸ ਸਮੇਂ ਬਹੁਤ ਸਾਰੇ ਲੋਕ ਕਾਂਗਰਸ ਪਾਰਟੀ ਦੀ ਰਣਨੀਤੀ ਦੇ ਵਿਰੁੱਧ ਸਨ। ਕਿਉਂਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਸੀ, ਇਸ ਲਈ ਜ਼ਿਆਦਾਤਰ ਲੋਕ ਕਾਂਗਰਸ ਪਾਰਟੀ ਦੇ ਵਿਰੁੱਧ ਸਨ। ਅੱਜ ਵੀ ਬਹੁਤ ਸਾਰੇ ਲੋਕ ਪੰਥ ਤੇ ਗੁਰੂ ਸਾਹਿਬ ਦੇ ਨਾਅ ਤੇ ਅਕਾਲੀ-ਦਲ(ਤੱਕੜੀ) ਨੂੰ ਵੋਟ ਪਾਉਂਦੇ ਹਨ।

 

ਸਵਾਲ : “ਰੇਲ ਰੋਕੋਮੋਰਚਾ ਕਦੋ ਲੱਗਿਆ ਇਹ ਮੋਰਚਾ ਕਿਉਂ ਲਗਾਇਆ ਗਿਆ ਤੇ ਉਸ ਮੋਰਚੇ ਕਿਸ ਕਿਸ ਦੀ ਭੂਮਿਕਾ ਰਹੀ?

ਜਵਾਬ : “ਰੇਲ ਰੋਕੋ” ਮੋਰਚੇ ਮੌਕੇ ਅਸੀਂ ਪਿੰਡ ਤੋਂ ਟਰਾਲੀ ਭਰ ਕੇ ਸ਼ਾਮਿਲ ਹੋਏ। ਸਾਡੇ ਤੋਂ ਬਿਨ੍ਹਾ ਹੋਰ ਵੀ ਬਹੁਤ ਸਾਰੇ ਲੋਕ ਇਸ ਮੋਰਚੇ ‘ਚ ਪਹੁੰਚੇ। ਜਦੋਂ ਅਸੀਂ ਰਾਜਪੁਰਾ ਦੀ ਸਾਗਰ ਫੈਕਟਰੀ ਕੋਲ ਧਰਨੇ ‘ਤੇ ਬੈਠੇ ਤਾਂ ਉਸ ਦੌਰਾਨ ਸਾਡਾ ਇੱਕ ਸਾਥੀ ਦਲੇਰ ਸਿੰਘ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ ਸੀ। ਇਸ ਮੋਰਚੇ ਦੀ ਸ਼ੁਰੂਆਤ ਬਲਬੀਰ ਸਿੰਘ ਚਮਿਆਰੂ ਨੇ ਕੀਤੀ ਤੇ ਇਸ ਮੋਰਚੇ ਲਈ ਸਾਨੂੰ ਜਸਦੇਵ ਸਿੰਘ ਸੰਧੂ(ਐੱਮਐੱਲਏ) ਵੱਲੋਂ ਸੁਨੇਹਾ ਲਗਾਇਆ ਗਿਆ, ਜਿਸ ਕਾਰਨ ਅਸੀਂ ਇਸ ਮੋਰਚੇ ‘ਚ ਸ਼ਮੂਲੀਅਤ ਕੀਤੀ। ਇਹ ਮੋਰਚਾ ਵੀ ਪੰਜਾਬ ਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਲਗਾਇਆ ਗਿਆ ਸੀ।

ਸਵਾਲ : ਅਕਾਲੀਦਲ ਵੱਲੋਂ ਪੰਚਾਇਤਾਂ ਨੂੰ ਅਸਤੀਫਾ ਦੇਣ ਲਈ ਕਿਹਾ ਜਾਂਦਾ, ਇਸ ਪਿੱਛੇ ਕੀ ਕਾਰਨ ਰਿਹਾ?

ਜਵਾਬ : ਜੀ ਹਾਂ। ਉਸ ਸਮੇਂ ਅਕਾਲੀ ਦਲ ਵੱਲੋਂ ਪੰਚਾਇਤ ਮੈਂਬਰਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ। ਅਕਾਲੀ ਦਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ(ਕਾਂਗਰਸ ਪਾਰਟੀ) ਵੱਲੋਂ ਸਾਡੀ ਤੇ ਪੰਚਾਇਤੀ ਮੈਂਬਰਾਂ ਦੀ ਅਵਾਜ ਨਹੀਂ ਸੁਣੀ ਜਾ ਰਹੀ। ਇਸ ਮੌਕੇ ਮੈਂ ਤੇ ਸਾਡੇ ਪਿੰਡ ਦੇ ਸਰਪੰਚ ਦੀਪ ਚੰਦ ਨੇ ਵੀ ਆਪਣੇ ਪੰਚਾਇਤ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਿਨ੍ਹਾ ਹੋਰ ਵੀ ਕਈ ਮੈਂਬਰਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ।

ਦੱਸਣਯੋਗ ਹੈ ਕਿ ਇਸ ਸਭ ਦਾ ਪੰਜਾਬ ਤੇ ਸਾਡੇ ਇਲਾਕੇ ਨੂੰ ਕੋਈ ਫਾਇਦਾ ਨਹੀਂ ਹੋਇਆ। ਕਿਉਂਕਿ ਕਾਂਗਰਸ ਪਾਰਟੀ ਤੇ ਅਕਾਲੀ ਦਲ ਪਾਰਟੀ ਜਦੋਂ ਵੀ ਸੱਤਾ ‘ਚ ਆਉਂਦੀਆਂ ਹਨ, ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਹਮੇਸਾ ਹੀ ਝੂਠ ਬੋਲਦੀਆਂ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੇ (ਐੱਮਐੱਲਏ) ਮਦਨ ਲਾਲ ਜੀ ਤੇ ਅਕਾਲੀ ਪਾਰਟੀ ਦੀ ਸਾਬਕਾ ਐੱਮਐੱਲਏ ਬੀਬੀ ਮੁਖਮੇਲਪੁਰ  ਨਾਲ ਪਾਣੀ ਦੀ ਸਮੱਸਿਆ ਬਾਰੇ ਗੱਲ ਕੀਤੀ ਗਈ ਹੈ ਪਰ ਹੁਣ ਤੱਕ ਕਿਸੇ ਵੀ ਪਾਰਟੀ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।

ਸਵਾਲ : ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵੱਖਵੱਖ ਪਾਰਟੀਆਂ ਵੱਲੋਂ ਕਪੂਰੀ ਮੋਰਚੇ ਪ੍ਰਤੀ ਧਰਨੇ ਲਗਾਏ ਜਾ ਰਹੇ ਹਨ ਜਿਸ ਤਰ੍ਹਾਂ ਕਿ 2016 ‘ ਆਮ ਆਦਮੀ ਪਾਰਟੀ ਨੇ ਵੀ ਧਰਨਾ ਲਗਾਇਆ? ਇਸ ਸਭ ਪਿੱਛੇ ਕੀ ਕਾਰਨ ਹੈ

ਜਵਾਬ : 2016 ‘ਚ ਜਦੋਂ ਆਮ ਆਦਮੀ ਪਾਰਟੀ ਨੇ ਧਰਨਾ ਲਗਾਇਆ ਤਾਂ ਅਸੀਂ ਉਸ ਧਰਨੇ ‘ਚ ਸ਼ਾਮਿਲ ਨਹੀਂ ਹੋਏ। ਇਨ੍ਹਾਂ ਪਾਰਟੀਆਂ ਦੀ ਦੋਗਲੀ ਨੀਤੀ ਤੇ ਭ੍ਰਿਸ਼ਟ ਰਾਜਨੀਤੀ ਕਰਕੇ ਅਸੀਂ ਹੁਣ ਇਨ੍ਹਾਂ ਪਾਰਟੀਆਂ ਦੇ ਧਰਨਿਆਂ ‘ਚ ਜਾਣਾ ਛੱਡ ਦਿੱਤਾ ਹੈ। ਕਿਉਂਕਿ ਇਨ੍ਹਾਂ ਪਾਰਟੀਆਂ ਨੇ ਲੋਕਾਂ ਨੂੰ ਸੱਚ ਘੱਟ ਤੇ ਝੂਠ ਜ਼ਿਆਦਾ ਬੋਲਿਆ ਹੈ। ਇਸ ਤੋਂ ਬਾਅਦ ਮੈਂ ਕਿਸਾਨ ਯੂਨੀਅਨ ‘ਚ ਸ਼ਾਮਿਲ ਹੋ ਗਿਆ ਤੇ ਕਈ ਸਾਲ  ਕਿਸਾਨ ਯੂਨੀਅਨ ‘ਚ ਕੰਮ ਕੀਤਾ।

ਸਵਾਲ : ਤੁਹਾਡੇ ਇਲਾਕੇ ਐੱਸਵਾਈਐੱਲ(SYL) ਕਾਰਨ ਕਿਸਾਨਾਂ ਦਾ ਕੀ ਨੁਕਸਾਨ ਹੋਇਆ ਹੈ?

ਜਵਾਬ : ਸਾਡੇ ਇਲਾਕੇ ਦੇ ਤਕਰੀਬਨ 16 ਪਿੰਡਾਂ ‘ਚ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ। ਜੇਕਰ ਐੱਸਵਾਈਐੱਲ ਨਹਿਰ ਨਿਕਲਦੀ ਹੈ ਤੇ ਇਸ ਨਹਿਰ ਤੋਂ ਇਨ੍ਹਾਂ ਪਿੰਡਾਂ ਨੂੰ ਪਾਣੀ ਮਿਲਦਾ ਹੈ ਤਾਂ ਇਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਪਰ ਫਾਇਦਾ ਤਾਂ ਹੋ ਸਕਦਾ ਹੈ ਜੇਕਰ ਇਸ ਦੇ ਨਿਕਲਣ ਤੋਂ ਬਾਅਦ ਸਾਨੂੰ ਪਾਣੀ ਮਿਲਦਾ ਹੈ ਜੇਕਰ ਪਾਣੀ ਨਹੀਂ ਮਿਲਦਾ ਤਾਂ ਕਿਸਾਨਾਂ ਨੂੰ ਇਸਦਾ ਕੋਈ ਫਾਇਦਾ ਨਹੀਂ ਹੋਣਾ।

ਸਵਾਲ : ਤੁਸੀਂ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਦੀ ਵਿਚਾਰਧਾਰਾ ਕੀ ਫਰਕ ਦੇਖਿਆ ਹੈ?

ਜਵਾਬ : ਮੈਂ ਕਈ ਮੋਰਚਿਆਂ ‘ਤੇ ਟੌਹੜਾ ਸਾਹਬ ਨਾਲ ਰਿਹਾ ਹਾਂ ਤੇ ਉਨ੍ਹਾਂ ਨਾਲ ਮਿਲਕੇ ਕੰਮ ਵੀ ਕੀਤਾ ਹੈ। ਦੂਜੀ ਗੱਲ ਬਾਦਲ ਸਾਹਬ ਨਾਲ ਮੇਰੀ ਕਦੀ ਵੀ ਕੋਈ ਗੱਲ ਨਹੀਂ ਹੋਈ ਤੇ ਨਾ ਹੀ ਮੈਂ ਕਦੀ ਉਨ੍ਹਾਂ ਨੂੰ ਮਿਲਿਆ ਹਾਂ। ਦੂਜੀ ਗੱਲ ਅਸੀਂ ਸਿਰਫ ਟੌਹੜਾ ਸਾਹਿਬ ਨੂੰ ਹੀ ਇੱਕ ਸੱਚਾ, ਇਮਾਨਦਾਰ ਤੇ ਪੰਥ(ਸਿੱਖਾਂ) ਦੀ ਗੱਲ ਕਰਨ ਵਾਲਾ ਲੀਡਰ ਗਿਣਿਆ ਹੈ।

Share this Article
Leave a comment