ਚੰਡੀਗੜ੍ਹ : ਦੇਸ਼ ਅੰਦਰ ਇਨੀ ਦਿਨੀਂ ਜਿਥੇ ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਦਾ ਐਲਾਨ ਕੀਤਾ ਗਿਆ ਹੈ ਉਥੇ ਹੀ ਪੰਜਾਬ ਵਿਚ ਕਰਫਿਊ ਐਲਾਨਿਆ ਗਿਆ ਹੈ। ਇਥੇ ਹੀ ਬਸ ਨਹੀਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਪੁਲਿਸ ਨੂੰ ਵੀ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਆਦੇਸ਼ ਦਿਤੇ ਗਏ ਹਨ। ਇਸੇ ਮਾਹੌਲ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਦਾ ਇਕ ਅਜਿਹਾ ਟਵੀਟ ਸਾਹਮਣੇ ਆਇਆ ਜਿਸ ਵਿਚ ਇਕ ਵੀਡੀਓ ਸਾਂਝੀ ਕਰਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਪੁਲਿਸ ਦਾ ਰਵਈਆ ਸੁਧਾਰਨ ਲਈ ਕਿਹਾ ਗਿਆ ਹੈ।
@DGPPunjabPolice please ask your police to act like humans. They have no business to treat citizens like animals. If somebody diobeys law, arrest them.@ravishndtv pic.twitter.com/RPyChLtZ0j
— NAVKIRAN SINGH ADV. (@singhlawyers) March 25, 2020
ਦਰਅਸਲ ਨਵਕਰਨ ਸਿੰਘ ਐਡਵੋਕੇਟ ਨਾਮਕ ਇਕ ਟਵੀਟਰ ਹੈਂਡਲ ਤੋਂ ਪੋਸਟ ਪਾਈ ਗਈ ਹੈ। ਇਸ ਵੀਡੀਓ ਪੋਸਟ ਵਿਚ ਕੁਝ ਪੰਜਾਬ ਦੇ ਮੁਲਾਜ਼ਮ ਨੌਜਵਾਨਾਂ ਨੂੰ ਕੁੱਟ ਰਹੇ ਹਨ। ਇਹ ਵੀਡੀਓ ਸਾਂਝੀ ਕਰਦਿਆਂ ਵਕੀਲ ਨੇ ਲਿਖਿਆ ਕਿ ‘ਡੀਜੀਪੀ ਦਿਨਕਰ ਗੁਪਤਾ ਜੀ ਆਪਣੀ ਪੁਲਿਸ ਨੂੰ ਕਹੋ ਕਿ ਮਨੁੱਖਾ ਵਾਂਗ ਕਮ ਕਰਨ । ਉਹ ਨਾਗਰਿਕ ਨੂੰ ਕੁੱਟ ਕੇ ਜਾਨਵਰਾਂ ਵਾਂਗ ਵਿਵਹਾਰ ਕਰਾਰ ਰਹੇ ਹਨ। ਜੇਕਰ ਕੋਈ ਕਨੂੰਨ ਤੋੜਦਾ ਹੈ ਤਾ ਉਸ ਨੂੰ ਗਿਰਫ਼ਤਾਰ ਕਰੋ”