ਨਿਊਜ਼ ਡੈਸਕ: ਕੋਰੋਨਾਵਾਇਰਸ ਤੋਂ ਬਾਅਦ ਚੀਨ ‘ਚ ਇੱਕ ਹੋਰ ਵਾਇਰਸ ਨੇ ਦਸਤਕ ਦਿੱਤੀ ਹੈ। ਚੀਨੀ ਮੀਡੀਆ ਨੇ ਇਸ ਦਾ ਦਾਅਵਾ ਕੀਤਾ ਹੈ। ਹੰਤਾ ਨਾਮ ਦੇ ਇਸ ਵਾਇਰਸ ਨਾਲ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ।
ਹੰਤਾ ਵਾਇਰਸ ਨੇ ਚੀਨ ਦੇ ਯੂਨਾਨ ਸ਼ਹਿਰ ‘ਚ ਅਟੈਕ ਕੀਤਾ ਹੈ। ਪੀੜਤ ਵਿਅਕਤੀ ਬਸ ‘ਚ ਸਫ਼ਰ ਕਰ ਰਿਹਾ ਸੀ ਤੇ ਸ਼ਾਡੋਂਗ ਸ਼ਹਿਰ ਨੂੰ ਜਾ ਰਿਹਾ ਸੀ ਤੇ ਰਸਤੇ ਚ ਉਸਦੀ ਸਿਹਤ ਵਿਗੜ ਗਈ। ਜਾਂਚ ਤੋਂ ਬਾਅਦ ਇਸ ਵਾਇਰਸ ਦੀ ਪੁਸ਼ਟੀ ਕੀਤੀ ਗਈ। ਜਿਸ ਤੋਂ ਬਾਅਦ ਬੱਸ ‘ਚ ਬੈਠੇ ਹੋਰ 32 ਲੋਕਾਂ ਦੀ ਜਾਂਚ ਕੀਤੀ ਗਈ।
ਅਮਰੀਕਾ ਦੀ ਸਿਖਰ ਸਿਹਤ ਸੰਸਥਾ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੇਵੈਂਸ਼ਨ ਦੇ ਅਨੁਸਾਰ ਚੂਹਿਆਂ ਤੋਂ ਫੈਲਣ ਵਾਲੇ ਇਸ ਵਾਇਰਸ ਨਾਲ ਮਨੁੱਖੀ ਸਰੀਰ ਵਿੱਚ ਕਈ ਬੀਮਾਰੀਆਂ ਦੇ ਲੱਛਣ ਪੈਦਾ ਹੋ ਸਕਦੇ ਹਨ। ਇਹ ਵਾਇਰਸ ਮੁੱਖ ਫੇਫੇੜਿਆਂ ਨੂੰ ਪ੍ਰਭਾਵਿਤ ਕਰਦਾ ਹੈ।
ਚੂਹਿਆਂ ਵਿੱਚ ਪੈਦਾ ਹੋਣ ਵਾਲਾ ਇਹ ਵਾਇਰਸ ਅਮਰੀਕਾ ਵਿੱਚ ਨਿਊਵਰਲਡ ਹੰਤਾ ਵਾਇਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਚੂਹੀਆਂ, ਚੁਚੰਦਰ ਅਤੇ ਗਿਲਹਰੀ ਦੀ ਪ੍ਰਜਾਤੀ ਉੱਤੇ ਵੱਖ – ਵੱਖ ਹੰਤਾ ਵਾਇਰਸ ਹੁੰਦਾ ਹੈ। ਇਹ ਉਨ੍ਹਾਂ ਦੇ ਮਲ, ਮੂਤਰ, ਲਾਰ ਦੇ ਸੰਪਰਕ ਵਿੱਚ ਆਉਣ ਜਾਂ ਉਨ੍ਹਾਂ ਦੇ ਕੱਟਣ ਨਾਲ ਹੋ ਸਕਦਾ ਹੈ।