ਕਿਹੜੇ ਵਿਗਿਆਨੀਆਂ ਦੇ ਨਾਂ ‘ਤੇ ਤਿਆਰ ਕੀਤੀ ਗਈ ਸੀ ਤਪਦਿਕ ਦੀ ਦਵਾਈ

TeamGlobalPunjab
5 Min Read

-ਅਵਤਾਰ ਸਿੰਘ

ਤਪਦਿਕ (ਟੀ ਬੀ) ਖਤਰਨਾਕ ਤੇ ਪੁਰਾਣੀ ਬਿਮਾਰੀ ਹੈ ਜੋ ਪਹਿਲਾਂ ਲਾਇਲਾਜ ਸੀ ਜਿਸਨੂੰ ਰਿਗਵੇਦ ਵਿੱਚ ਰਾਕਸ਼ ਦਾ ਨਾਂ ਦਿੱਤਾ ਗਿਆ ਸੀ ਤੇ ਹਿਪੋਕਰੇਟਸ ਜਿਸ ਦੇ ਨਾਂ ‘ਤੇ ਡਾਕਟਰ ਇਲਾਜ ਕਰਨ ਤੋਂ ਪਹਿਲਾਂ ਆਪਣੀ ਕਾਬਲੀਅਤ (ਪਰਚੀ ‘ਤੇ ਇੰਗਲਸ਼ ਦਾ ‘ਆਰ’ ਸ਼ਬਦ) ਦੀ ਸਹੁੰ ਚੁੱਕਦੇ ਹਨ, ਨੇ ਇਸਨੂੰ ਕਲੰਕ ਦਾ ਨਾਂ ਦਿੱਤਾ।

ਰਿਪੋਰਟਾਂ ਮੁਤਾਬਿਕ ਮੁਹੰਮਦ ਅਲੀ ਜਿਨਾਹ, ਕਮਲਾ ਨਹਿਰੂ, ਕਵੀ ਜੋਹਨ ਕੀਟਸ, ਸੰਗੀਤਕਾਰ ਮੌਜਾਰਟ, ਸਟੈਥੋਸਕੋਪ ਦੀ ਕਾਢ ਕੱਢਣ ਵਾਲਾ ਡਾ ਲੀਨਕ ਵੀ ਟੀ ਬੀ ਦੇ ਸ਼ਿਕਾਰ ਦੱਸੇ ਗਏ ਹਨ।
ਲਗਭਗ 5,000 ਸਾਲ ਪਹਿਲਾਂ ਦੀਆਂ ਮਿਸਰ ਵਿੱਚ ਮਿਲੀਆਂ ਮੰਮੀਆਂ (ਲਾਸ਼ਾਂ) ਮਿਲੀਆਂ ਜਿਨ੍ਹਾਂ ‘ਚੋਂ ਟੀ ਬੀ ਦੇ ਕੀਟਾਣੂ ਪਾਏ ਗਏ।

24 ਮਾਰਚ 1882 ਨੂੰ ਰੋਬਰਟ ਕੋਕਸ ਨੇ ਟੀ ਬੀ ਦੇ ਮਾਈਕਰੋਬੈਕਟੀਰੀਅਮ ਟਿਉਬਰਕਲੋਸਿਸ ਦੀ ਖੋਜ ਕੀਤੀ। ਇਸ ਸ਼ਖਸੀਅਤ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 24 ਮਾਰਚ ਨੂੰ “ਵਿਸ਼ਵ ਟੀ ਬੀ ਰੋਕੂ ਦਿਵਸ” ਮਨਾਇਆ ਜਾਂਦਾ ਹੈ।

2015 ਵਿੱਚ ਟੀ ਬੀ ਦੇ ਇਕ ਕਰੋੜ ਚਾਰ ਹਜਾਰ ਮਰੀਜਾਂ ਦੇ ਨਵੇਂ ਮਾਮਲੇ ਸਾਹਮਣੇ ਆਏ ਤੇ 14 ਲੱਖ ਦੀ ਮੌਤ ਹੋਈ। ਭਾਰਤ ਵਿਚ ਸਭ ਤੋਂ ਵਧ 22 ਲੱਖ ਕੇਸ ਹੋਏ। 2012 ‘ਚ ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰਕੇ ਟੀ ਬੀ ਨੂੰ ‘ਨੋਟੀਫਾਈਏਬਲ’ ਬਿਮਾਰੀ ਕਰਾਰ ਦਿੱਤਾ ਭਾਵ ਇਸ ਹੁਕਮ ਨਾਲ ਹਰ ਕਲੀਨਿਕ ਜਾਂ ਹਸਪਤਾਲ ਵਿਚ ਟੀ ਬੀ ਦਾ ਇਲਾਜ ਕਰਵਾ ਰਹੇ ਮਰੀਜ ਬਾਰੇ ਸਰਕਾਰੀ ਹਸਪਤਾਲ ਨੂੰ ਜਾਣਕਾਰੀ ਦੇਣੀ ਜਰੂਰੀ ਹੈ ਪਰ ਬਹੁਤ ਘਟ ਹਸਪਤਾਲ ਇਹ ਜਾਣਕਾਰੀ ਦਿੰਦੇ ਹਨ। ਇਸਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਇਹ ਗਰੀਬ ਦੀ ਹੀ ਨਹੀਂ ਅਮੀਰ ਦੀ ਵੀ ਬਿਮਾਰੀ ਹੈ।

1906 ਵਿੱਚ ਦੋ ਵਿਗਿਆਨੀਆਂ ਅਲਬਰਟ ਕਾਲਮੈਂਟੇ ਤੇ ਕੈਮਲੇ ਗੁਇਰਨ ਦੇ ਨਾਂ ‘ਤੇ ਬੀ ਸੀ ਜੀ ਵੈਕਸੀਨ ਬਣੀ। ਸਭ ਤੋਂ ਪਹਿਲਾਂ 1921 ਨੂੰ ਫਰਾਂਸ ਵਿੱਚ ਵਰਤੀ ਗਈ ਤੇ ਦੂਜੇ ਮਹਾਂਯੁਧ ਤੋਂ ਬਾਅਦ ਵੈਕਸੀਨ ਦੀ ਮੁਹਿੰਮ ਸ਼ੁਰੂ ਕੀਤੀ ਜੋ ਕਾਮਯਾਬ ਰਹੀ।
1955-58 ਤਕ ਟੀ ਬੀ ਦਾ ਸੈਂਪਲ ਸਰਵੇ ਕਰਵਾਇਆ ਗਿਆ। 1962 ਵਿਚ ਨੈਸ਼ਨਲ ਟੀ ਬੀ ਕੰਟਰੋਲ ਪ੍ਰੋਗਰਾਮ ਸ਼ੁਰੂ ਹੋਇਆ ਤੇ 1993 ਟੀ ਬੀ ਕੰਟਰੋਲ ਪ੍ਰੋਗਰਾਮ ਅਧੀਨ ਡਾਟਸ (Direct Observed Treatnent Short Course) ਪ੍ਰਣਾਲੀ ਚਾਲੂ ਹੋਈ ਜਿਸ ਵਿਚ ਮਰੀਜ਼ ਨੂੰ ਦਵਾਈ ਸਾਹਮਣੇ ਖੁਆਈ ਜਾਂਦੀ ਹੈ। ਇਸੇ ਸਾਲ ਬਿਮਾਰੀ ਨੂੰ “ਗਲੋਬਲ ਐਮਰਜੈਂਸੀ” ਕਰਾਰ ਦਿੱਤਾ ਗਿਆ।

1995 ਨੂੰ ਨੈਂਦਰਲੈਂਡ ਦੇਸ਼ ਵਿਚ ਰਾਇਲ ਨੈਂਦਰਲੈਂਡ ਟੀ ਬੀ ਫਾਉਂਡੇਸ਼ਨ ਨੇ ਪਹਿਲੀ ਵਾਰ ਟੀ ਬੀ ਵਿਰੋਧੀ ਦਿਵਸ ਮਨਾਇਆ ਗਿਆ। ਦੇਸ ਵਿਚ ਰੀਵਾਜਡ ਨੈਸਨਲ ਟੀ ਬੀ ਕੰਟਰੋਲ ਪਰੋਗਰਾਮ (RNTBCP) 1997 ਵਿੱਚ ਸ਼ੁਰੂ ਹੋਇਆ। 1998 ਨੂੰ ਲੰਡਨ ਵਿੱਚ 200 ਦੇ ਕਰੀਬ ਵੱਖ ਵੱਖ ਸੰਸਥਾਵਾਂ (ਸਮੇਤ ਵਿਸ਼ਵ ਸਿਹਤ ਸੰਸਥਾ) ਨੇ ਕਾਨਫਰੰਸ ਕਰਕੇ ਹਰ ਸਾਲ ਇਹ ਦਿਨ ਮਨਾਉਣ ਦਾ ਫੈਸਲੇ ਕੀਤਾ ਇਸ ਵਿੱਚ 22 ਦੇਸ਼ ਉਹ ਵੀ ਸ਼ਾਮਲ ਸਨ ਜਿਹੜੇ ਟੀ ਬੀ ਦੀ ਬਿਮਾਰੀ ਨਾਲ ਪੀੜਤ ਸਨ। ਟੀ ਬੀ ਦੋ ਤਰ੍ਹਾਂ ਦੀ ਹੁੰਦੀ ਹੈ। 80% ਟੀ ਬੀ ਫੇਫੜਿਆਂ ਨਾਲ ਸਬੰਧਤ ਤੇ 20% ਸਰੀਰ ਦੇ ਦੂਜੇ ਅੰਗਾਂ ਜਿਵੇਂ ਹੱਡੀਆਂ, ਦਿਮਾਗ, ਚਮੜੀ ਆਦਿ (ਵਾਲ ਤੇ ਨਹੁੰ ਨੂੰ ਛੱਡ ਕੇ) ਹੁੰਦੀ ਹੈ।

ਇਕ ਮਰੀਜ਼ ਦਸ ਤੋਂ ਪੰਦਰਾਂ ਮਰੀਜਾਂ ਨੂੰ ਸਾਲ ਵਿਚ ਰੋਗੀ ਬਣਾਉਦਾ ਹੈ। ਇਕ ਮਿਲੀਲੀਟਰ ਥੁੱਕ ਵਿਚ ਇਕ ਲੱਖ ਟੀ ਬੀ ਦੇ ਰੋਗਾਣੂ ਹੁੰਦੇ ਹਨ। ਦਸ ਹਜ਼ਾਰ ਦੀ ਆਬਾਦੀ ਵਿੱਚ 2-3 ਕੇਸ ਹੁੰਦੇ ਹਨ।

ਰਿਪੋਰਟਾਂ ਅਨੁਸਾਰ ਸੰਸਾਰ ਵਿੱਚ ਹਰ ਸਾਲ 10 ਲੱਖ 60 ਹਜ਼ਾਰ ਕੇਸ ਸਾਹਮਣੇ ਆਉਦੇ ਹਨ ਤੇ ਉਨ੍ਹਾਂ ਵਿੱਚੋਂ ਭਾਰਤ ਅੰਦਰ ਚੌਥਾਈ ਹਿੱਸਾ ਲੱਗਭਗ 27 ਫੀਸਦੀ ਹੁੰਦੇ ਹਨ।

2016 ਦੇ ਅੰਕੜਿਆਂ ਅਨੁਸਾਰ ਸੰਸਾਰ ਵਿੱਚ 10.4 ਮਿਲੀਅਨ ਲੋਕ ਟੀ ਬੀ ਦੇ ਸ਼ਿਕਾਰ ਹੋਏ। ਐਚ ਆਈ ਵੀ ਪੌਜਟਿਵ ਕੇਸਾਂ ਵਿਚ 60% ਟੀ ਬੀ ਹੋਣ ਦਾ ਜਿਆਦਾ ਖਤਰਾ ਹੁੰਦਾ ਹੈ।
ਭਾਰਤ ਵਿਚ 2016 ਦੌਰਾਨ ਵੱਡੀ ਗਿਣਤੀ ਭਾਰਤੀਆਂ ਦੀ ਮੌਤ ਹੋਈ। ਐਚ ਆਈ ਵੀ ਤੇ ਨਸ਼ਿਆਂ ਨਾਲ ਇਸਦਾ ਗੂੜਾ ਸਬੰਧ ਹੈ। 1-4-2010 ਤੋਂ ਏਡਜ਼ ਤੇ ਟੀ ਬੀ ਦੇ ਸਾਂਝੇ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ।

61 ਫੀਸਦੀ ਔਰਤਾਂ ਨੂੰ ਚੰਗੀ ਖੁਰਾਕ ਨਾ ਮਿਲਣ ਕਾਰਣ ਟੀ ਬੀ ਹੁੰਦੀ ਹੈ। ਦੱਖਣੀ ਭਾਰਤ ਵਿੱਚ ਟੀ ਬੀ ਦਾ ਮੁੱਖ ਕਾਰਨ ਸ਼ਰਾਬ ਹੈ। ਇਸ ਦਾ ਰੋਗਾਣੂ ਬੜਾ ਢੀਠ ਕਿਸਮ ਦਾ ਹੈ ਜਿਸ ਦੀ ਬਾਹਰਲੀ ਪਰਤ ਸਖਤ ਹੋਣ ਕਾਰਨ ਇਮਿਉਨ ਦਾ ਅਸਰ ਨਹੀਂ ਹੁੰਦਾ। ਸਾਲਾਂਬਧੀ ਜਿਉਂਦਾ ਰਹਿ ਸਕਦਾ। ਹੁਣ ਸੌ ਫੀਸਦੀ ਇਲਾਜ ਹੈ ਇਲਾਜ ਅਧੂਰਾ ਕਦੇ ਨਹੀਂ ਛੱਡਣਾ ਚਾਹੀਦਾ ਬਾਅਦ ਵਿਚ ਦਵਾਈ ਦਾ ਅਸਰ ਨਹੀਂ ਹੁੰਦਾ।

ਦੁਪਿਹਰ ਤੋਂ ਬਾਅਦ ਬੁਖਾਰ, ਭਾਰ ਘਟਨਾ ਤੇ ਭੁੱਖ ਘੱਟ ਲਗਣੀ ਮੁੱਖ ਨਿਸ਼ਾਨੀਆਂ ਹਨ। ਮਰੀਜ਼ ਨਾਲ ਕਦੇ ਨਫਰਤ ਜਾਂ ਹੀਣ ਭਾਵਨਾ ਦਾ ਵਰਤਾਉ ਨਾ ਕਰੋ।

ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਿਡਨੀ ਦੇ ਖੋਜੀ ਵਿਗਿਆਨੀਆਂ ਨੇ ਮਿੱਟੀ ਵਿਚ ਇਕ ਬੈਕਟੀਰੀਆ ਦੀ ਖੋਜ ਕੀਤੀ ਹੈ ਜੋ ਆਪਣੇ ਆਲੇ ਦੁਆਲੇ ਹੋਰ ਬੈਕਟੀਰੀਆ ਨੂੰ ਪੈਦਾ ਨਹੀਂ ਹੋਣ ਦਿੰਦਾ। ਉਸਦੀ ਮਦਦ ਨਾਲ ਵਿਗਿਆਨੀਆਂ ਨੇ ਨਕਲੀ ਰੂਪ ਨਾਲ ਅਜਿਹਾ ਤੱਤ ਬਨਾਉਣ ਵਿਚ ਸਫਲਤਾ ਹਾਸਲ ਕੀਤੀ ਹੈ ਜੋ ਟੀ ਬੀ ਦੇ ਮੁਸ਼ਕਲ ਰੂਪ ਨੂੰ ਵੀ ਖਤਮ ਕਰਨ ਵਿਚ ਕਾਰਗਰ ਹੋ ਸਕਦਾ ਹੈ।

Share This Article
Leave a Comment