ਪਟਿਆਲਾ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬੀਤੀ ਕੱਲ੍ਹ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ । ਇਸ ਦੌਰਾਨ ਸ਼ਾਮ ਨੂੰ 5 ਵਜੇ ਲੋਕਾਂ ਨੇ ਤਾੜੀਆਂ ਵਜਾ ਕੇ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਦੀ ਹੋਂਸਲਾ ਅਫ਼ਜ਼ਾਈ ਕੀਤੀ। ਪਰ ਇਸ ਸਮੇ ਪਟਿਆਲਾ ਚ ਬੜਾ ਹੀ ਮੂਰਖਤਾ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਿਕ ਇਥੇ ਸਾਹਮ ਦੇ 5 ਵਜੇ ਵਡੀ ਗਿਣਤੀ ਚ ਲੋਕ ਇਕੱਠੇ ਹੋ ਕ ਬਾਹਰ ਆ ਕੇ ਤਾੜੀਆਂ ਮਾਰਨ ਲਗੇ। ਜਿਸ ਤੋਂ ਬਾਅਦ ਉਨ੍ਹਾਂ ਤੇ ਮਾਮਲਾ ਦਰਜ ਕੀਤੇ ਜਾਂ ਦੀਆ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਵਲੋਂ ਵਧੇਰੇ ਵਿਅਕਤੀਆਂ ਦੇ ਇਕ ਜਗ੍ਹਾ ਇਕੱਠੇ ਹੋਣ ਤੇ ਰੋਕ ਲਗਾਈ ਗਈ ਹੈ ਪਰ ਇਸ ਦੌਰਾਨ ਇਹ ਵਡੀ ਗਿਣਤੀ ਵਿਚ ਇਕੱਠੇ ਹੋ ਕੇ ਤਾੜੀਆਂ ਵਜਾਉਣ ਲਗੇ ।ਇਹ ਮਾਮਲਾ ਇਥੋਂ ਦੇ ਅਦਾਲਤ ਬਾਜ਼ਾਰ ਦਾ ਦਸਿਆ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਵਿਰੁੱਧ ਥਾਣਾ ਕੋਤਵਾਲੀ ਵਿਖੇ ਧਾਰਾ 188 ਅਤੇ 269 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।