ਚੰਡੀਗੜ੍ਹ : ਸੂਬੇ ਅੰਦਰ ਕੋਰੋਨਾਵਾਇਰਸ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਰਾਜਪਾਲ ਵੀ ਪੀ ਸਿੰਘ ਬਦਨੋਰ ਨੇ 31 ਮਾਰਚ ਤੱਕ ਚੰਡੀਗੜ੍ਹ ਦੇ ਸਾਰੇ ਕੋਚਿੰਗ ਸੈਂਟਰ, ਸ਼ਾਪਿੰਗ ਮਾਲ, ਨਾਈਟ ਕਲੱਬ, ਪੱਬ, ਸਵੀਮਿੰਗ ਪੂਲ, ਸਪਾ ਸੈਂਟਰ, ਵੀਡੀਓ ਗੇਮਿੰਗ ਸੈਂਟਰ, ਜਿੰਮ ਅਤੇ ਸਿਨੇਮਾ ਹਾਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਪਤਾ ਇਹ ਵੀ ਲੱਗਾ ਹੈ ਕਿ ਇਸ ਦੇ ਨਾਲ, 100 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਲਗਾਈ ਗਈ ਹੈ।
Had a review meeting regarding COVID-19 at Raj Bhawan with the Health Secretaries of Pb, Hy, UT Chd alongwith the Director, PGI,GMCH 32 & DHS UT Approved the notification under Epidemic Diseases Act 1897 to enforce the preventive steps to control COVID-19 pic.twitter.com/1ruteUVwWx
— V P Singh Badnore (@vpsbadnore) March 13, 2020
ਰਿਪੋਰਟਾਂ ਮੁਤਾਬਿਕ ਜੇਕਰ ਹੁਕਮ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਮਹਾਂਮਾਰੀ ਰੋਗ ਐਕਟ 1897 ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਦੇਸ਼ ਵਿਚ ਕੋਰੋਨਾਵਾਇਰਸ ਦੇ 117 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ 17 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ ਜੋ ਭਾਰਤ ਆਉਣ ਤੋਂ ਬਾਅਦ ਲਾਗ ਨਾਲ ਪ੍ਰਭਾਵਤ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ 14 ਲਾਗ ਠੀਕ ਹੋ ਚੁੱਕੇ ਹਨ।