ਨਿਊਜ਼ ਡੈਸਕ : ਆਈਪੀਐੱਸ ਅਧਿਕਾਰੀ ਅਰੁਣ ਬੋਥਰਾ ਨੇ ਆਪਣੇ ਟਵੀਟਰ ਅਕਾਊਂਟ ਤੋਂ ਇੱਕ ਪੇਂਡੂ ਖੇਤਰ ਦੀ ਬਜ਼ੁਰਗ ਔਰਤ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਦਾਦੀ ਨੂੰ ਫਰਾਟੇਦਾਰ ਅੰਗਰੇਜ਼ੀ ਬੋਲਦੇ ਦੇਖਿਆ ਜਾ ਸਕਦਾ ਹੈ। ਟਵੀਟਰ ‘ਤੇ ਇਸ ਵੀਡੀਓ ਨੂੰ ਕਾਫੀ ਲਾਇਕ ਮਿਲੇ ਹਨ।
ਦਰਅਸਲ ਇਹ ਵੀਡੀਓ ਪੇਂਡੂ ਖੇਤਰ ‘ਚ ਰਹਿਣ ਵਾਲੀ ਭਗਵਾਨੀ ਦੇਵੀ ਦੀ ਹੈ। ਜਿਸ ਦੀ ਉਮਰ ਲਗਭਗ 70 ਸਾਲ ਹੈ। ਭਗਵਾਨੀ ਦੇਵੀ ਕਦੀ ਵੀ ਸਕੂਲ ਨਹੀਂ ਗਈ। ਵੀਡੀਓ ‘ਚ ਭਗਵਾਨੀ ਦੇਵੀ ਚਿੱਟੀ ਕਮੀਜ਼ ਤੇ ਲਾਲ ਦੁਪੱਟਾ ਲੈ ਕੇ ਅੰਗਰੇਜ਼ੀ ‘ਚ ਮਹਾਤਮਾ ਗਾਂਧੀ ‘ਤੇ ਬੋਲ ਰਹੀ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਵੀਡੀਓ ‘ਚ ਦਾਦੀ ਬਿਨ੍ਹਾ ਰੁਕੇ ਅੰਗਰੇਜ਼ੀ ਬੋਲਦੀ ਹੈ ਹਾਲਾਂਕਿ ਵੀਡੀਓ ‘ਚ ਕਿਤੇ ਕਿਤੇ ਉਹ ਕੁਝ ਹਿੰਦੀ ਸ਼ਬਦਾਂ ਦਾ ਵੀ ਇਸਤਮਾਲ ਕਰਦੀ ਹੈ। ਪਰ ਉਸ ਦੇ ਆਤਮ ਵਿਸ਼ਵਾਸ ਨੂੰ ਦੇਖ ਤੁਸੀਂ ਉਸ ਦੀ ਗਲਤੀ ਨੂੰ ਵੀ ਨਜ਼ਰਅੰਦਾਜ਼ ਕਰ ਦਓਗੇ।
ਵੀਡੀਓ ‘ਚ ਦਾਦੀ ਕਹਿੰਦੀ ਹੈ- ਮਹਾਤਮਾ ਗਾਂਧੀ ਦੁਨੀਆ ਦੇ ਇੱਕ ਮਹਾਨ ਵਿਅਕਤੀ ਤੇ ਦੇਸ਼ ਦੇ ਰਾਸ਼ਟਰ ਪਿਤਾ ਸਨ। ਹਿੰਦੂ ਅਤੇ ਮੁਸਲਮਾਨ ਦੋਵੇਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ। ਇਸ ਤੋਂ ਇਲਾਵਾ ਵੀਡੀਓ ‘ਚ ਦਾਦੀ ਮਹਾਤਮਾ ਗਾਂਧੀ ਦੇ ਆਮ ਜੀਵਨ ਬਾਰੇ ਵੀ ਦੱਸਦੀ ਹੈ।
ਆਈਪੀਐੱਸ ਅਧਿਕਾਰੀ ਅਰੁਣ ਬੋਥਰਾ ਨੇ ਇਸ ਵੀਡੀਓ ਨੂੰ ਕਾਂਗਰਸ ਦੇ ਨੇਤਾ ਸ਼ਸ਼ੀ ਥਰੂਰ ਨੂੰ ਟੈਗ ਕੀਤਾ ਅਤੇ ਲਿਖਿਆ ਕਿ ਇਹ ਜਾਣਨਾ ਦਿਲਚਸਪ ਹੋਵੇਗਾ “ਕੀ ਤੁਸੀਂ ਇਸ ਔਰਤ ਨੂੰ ਉਸਦੀ ਅੰਗ੍ਰੇਜ਼ੀ ਲਈ ਕਿੰਨੇ ਅੰਕ ਦਿੰਦੇ ਹੋ?”
How many marks out of 10 for the old lady for this spoken English Test? pic.twitter.com/QmPSEd4o0L
— Arun Bothra 🇮🇳 (@arunbothra) March 1, 2020
ਦੱਸ ਦਈਏ ਕਿ ਸ਼ਸ਼ੀ ਥਰੂਰ ਨੂੰ ਉਨ੍ਹਾਂ ਦੀ ਸ਼ਾਨਦਾਰ ਅੰਗਰੇਜ਼ੀ ਲਈ ਜਾਣਿਆ ਜਾਂਦਾ ਹੈ। ਟਵੀਟਰ ‘ਤੇ ਲਿਖੀ ਉਨ੍ਹਾਂ ਦੀ ਅੰਗਰੇਜ਼ੀ ਨੂੰ ਸਮਝਣ ਲਈ ਲੋਕ ਅਕਸਰ ਡਿਕਸ਼ਨਰੀ ਦੀ ਮਦਦ ਲੈਂਦੇ ਹਨ। ਲੋਕ ਦਾਦੀ ਦੀ ਇਸ ਵੀਡੀਓ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਪੇਂਡੂ ਦਿਖਣ ਵਾਲੀ ਔਰਤ ਨੂੰ ਬਹੁਤ ਗਿਆਨ ਹੈ ਅਤੇ ਉਸਦੀ ਅੰਗਰੇਜ਼ੀ ਵੀ ਬਹੁਤ ਚੰਗੀ ਹੈ।