ਮਿਲਵੌਕੀ ਪਰਿਸਰ ਅੰਦਰ ਚੱਲੀਆਂ ਧੜ੍ਹਾ ਧੜ੍ਹ ਗੋਲੀਆਂ, 5 ਮੌਤਾਂ

TeamGlobalPunjab
1 Min Read

ਵਾਸ਼ਿੰਗਟਨ : ਇੱਥੇ ਮਿਲਵੌਕੀ ਪਰਿਸਰ ਅੰਦਰ ਇੱਕ ਬਰਖਾਸਤ ਕੀਤੇ ਗਏ ਕਰਮਚਾਰੀ ਵੱਲੋਂ ਗੋਲੀ ਚਲਾਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇੱਥੇ ਹੀ ਬੱਸ ਨਹੀ ਇਸ ਦੌਰਾਨ 5 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਦੁਸ਼ਟ ਕਾਤਲ ਨੇ ਮਿਲਵੌਕੀ ਪਰਿਸਰ ਅੰਦਰ ਧੜ੍ਹਾ ਧੜ੍ਹ ਗੋਲੀਆਂ ਚਲਾ ਕੇ 5 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਕਈ ਜ਼ਖਮੀ ਹਨ।

ਦੱਸ ਦਈਏ ਕਿ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੌਰਾਨ ਹਮਲਾਵਰ ਵੀ ਮਾਰਿਆ ਗਿਆ ਹੈ। ਮਿਲਵੌਕੀ ਦੇ ਮੇਅਰ ਟਾਮ ਬੈਰੇਟ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕਰਮਚਾਰੀਆਂ ਲਈ ਬਹੁਤ ਹੀ ਭਿਆਨਕ ਦਿਨ ਸੀ ਅਤੇ ਇਸ ਖੇਤਰ ਅੰਦਰ ਸਾਵਧਾਨ ਰਹਿੰਦਾ ਚਾਹੀਦਾ ਹੈ।

Share This Article
Leave a Comment