ਟੋਰਾਂਟੋ: ਕੈਨੇਡਾ ਵਿੱਚ ਟੋਰਾਂਟੋ ਤੋਂ ਚੋਰੀ ਹੋਈ ਗੱਡੀ ਸਣੇ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨਾਂ ਦੀ ਪਛਾਣ ਗੁਰਦੀਪ ਸਿੰਘ, ਗੁਰਸਿਮਰਨਪ੍ਰੀਤ ਸਿੰਘ ਅਤੇ ਅਮਰਪਾਲ ਸਿੰਘ ਵਜੋਂ ਹੋਈ ਹੈ ਤੇ ਇਹ ਬਰੈਂਪਟਨ ਦੇ ਵਾਸੀ ਹਨ।
ਹਾਲਟਨ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ‘3515 ਅੱਪਰ ਮਿਡਲ ਰੋਡ ‘ਤੇ ਸਥਿਤ ‘ਪੈਟਰੋ ਕੈਨੇਡਾ’ ਗੈਸ ਸਟੇਸ਼ਨ ਦੇ ਇੱਕ ਮੁਲਾਜ਼ਮ ਨੇ ਉਨਾਂ ਨੂੰ ਦੁਪਹਿਰ ਲਗਭਗ 1 ਵਜੇ ਫੋਨ ਕੀਤਾ ਅਤੇ ਇਹ ਸ਼ਿਕਾਇਤ ਕੀਤੀ ਕਿ ਤਿੰਨ ਵਿਅਕਤੀ ਆਪਣੀ ਗੱਡੀ ਵਿੱਚ ਗੈਸ ਪੁਆਉਣ ਮਗਰੋਂ ਬਿਨਾਂ ਪੈਸੇ ਦਿੱਤੇ ਭੱਜ ਗਏ ਹਨ।
ਸ਼ਕਾਇਤ ਤੋਂ ਬਾਅਦ ਜਦੋਂ ਪੁਲਿਸ ਉੱਥੇ ਪੁੱਜੀ ਤਾਂ ਬਰਲਿੰਗਟਨ ਦੀ ਗਲਫ਼ ਲਾਈਨ ਐਂਡ ਅੱਪਰ ਮਿਡਲ ਰੋਡ ਦੇ ਚੌਰਾਹੇ ਨੇੜੇ ਇੱਕ ਪਾਰਕਿੰਗ ਵਿੱਚ ਉਹ ਸ਼ੱਕੀ ਵੈਨ ਖੜੀ ਸੀ, ਜਦੋਂ ਪੁਲਿਸ ਵੈਨ ਦੇ ਨੇੜੇ ਪੁੱਜੀ ਤਾਂ ਵੈਨ ਸਵਾਰਾਂ ਨੇ ਭੱਜਣ ਦਾ ਯਤਨ ਕੀਤਾ ਅਤੇ ਪੁਲਿਸ ਦੀ ਕਰੂਜ਼ਰ ਗੱਡੀ ਸਣੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਪਰ ਪੁਲਿਸ ਨੇ ਉਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਤਿੰਨੇ ਵਿਅਕਤੀ ਪੰਜਾਬੀ ਮੂਲ ਦੇ ਹਨ, ਜਿਨਾਂ ਦੀ ਪਛਾਣ 27 ਸਾਲਾ ਗੁਰਦੀਪ ਸਿੰਘ, 20 ਸਾਲਾ ਗੁਰਸਿਮਰਨਪ੍ਰੀਤ ਸਿੰਘ ਅਤੇ 30 ਸਾਲਾ ਅਮਰਪਾਲ ਸਿੰਘ ਵਜੋਂ ਹੋਈ, ਜੋ ਕਿ ਬਰੈਂਪਟਨ ਦੇ ਵਾਸੀ ਹਨ।