ਦੁਬਈ ‘ਚ 20 ਲੱਖ ਡਾਲਰ ਦੀਆਂ ਘੜੀਆਂ ਚੋਰੀ ਕਰਨ ਦੇ ਦੋਸ਼ ਹੇਂਠ ਭਾਰਤੀ ਨੌਜਵਾਨ ਗ੍ਰਿਫਤਾਰ

TeamGlobalPunjab
2 Min Read

ਨਿਊਜ਼ ਡੈਸਕ: ਦੁਬਈ ਵਿੱਚ ਇੱਕ ਘੜੀ ਦੀ ਦੁਕਾਨ ਵਿੱਚ ਕੰਮ ਕਰਨ ਵਾਲੇ ਇੱਕ 26 ਸਾਲ ਦਾ ਭਾਰਤੀ ਨੌਜਵਾਨ ਨੂੰ ਚੋਰੀ ਦੇ ਦੋਸ਼ ਹੇਂਠ ਗ੍ਰਿਫਤਾਰ ਕਰ ਲਿਆ ਗਿਆ। ਇੱਕ ਮੀਡਿਆ ਰਿਪੋਰਟ ਦੇ ਮੁਤਾਬਕ ਭਾਰਤੀ ਮੂਲ ਦੇ ਉਸ ਵਿਅਕਤੀ ‘ਤੇ 20 ਲੱਖ ਡਾਲਰ ਤੋਂ ਜ਼ਿਆਦਾ ਦੀ 86 ਮਹਿੰਗੀ ਘੜੀਆਂ ਨੂੰ ਚੋਰੀ ਕਰਨ ਦਾ ਦੋਸ਼ ਹੈ।

ਦੁਬਈ ਦੇ ਮਸ਼ਹੂਰ ਗੋਲਡ ਸੋਕ (Gold Souq.) ਦੀ ਇੱਕ ਘੜੀ ਅਤੇ ਗਹਿਣਿਆਂ ਦੀ ਦੁਕਾਨ ਤੋਂ ਕੀਮਤੀ ਸਮਾਨ ਚੋਰੀ ਕਰਨ ਦਾ ਦੋਸ਼ ਲੱਗਣ ਤੋਂ ਬਾਅਦ ਉਸ ਵਿਅਕਤੀ ‘ਤੇ ਦੁਬਈ ਕੋਰਟ ਵਿੱਚ ਮੁਕੱਦਮਾ ਚਲਾਇਆ ਜਾ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਗਭਗ 20 ਲੱਖ ਡਾਲਰ ਕੀਮਤ ਦੀ 86 ਚੋਰੀ ਹੋਈ ਘੜੀਆਂ ਦੀ ਸ਼ਿਕਾਇਤ ਛੇ ਜਨਵਰੀ ਨੂੰ ਨਾਇਫ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ।

ਦੁਕਾਨ ਦੇ ਮਾਲਕ ਨੇ ਦੱਸਿਆ ਕਿ ਕਲੀਨਰ ਨੇ ਘੜੀ ਚੋਰੀ ਕਰਨ ਦੀ ਗੱਲ ਨੂੰ ਕਬੂਲ ਲਿਆ ਕਿਉਂਕਿ ਉਸ ਨੂੰ ਪੈਸੇ ਦੀ ਜ਼ਰੂਰਤ ਸੀ। ਹਾਲਾਂਕਿ, ਉਸਨੇ ਹੋਰ ਦੁਕਾਨਾਂ ਤੋਂ ਕੋਈ ਵੀ ਸਾਮਾਨ ਚੋਰੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਸਾਨੂੰ ਉਸ ‘ਤੇ ਵਿਸ਼ਵਾਸ ਨਹੀਂ ਹੈ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਸ ਦੇ ਭਰਾ ਵਲੋਂ ਸੰਪਰਕ ਕੀਤਾ ਗਿਆ। ਉਸ ਵੇਲੇ ਉਹ ਭਾਰਤ ਵਿੱਚ ਸੀ ਅਤੇ ਸਾਡੀ ਇੱਕ ਦੁਕਾਨ ‘ਤੇ ਪ੍ਰਬੰਧਕ ਦੇ ਤੌਰ ਉੱਤੇ ਕੰਮ ਕਰਦਾ ਹੈ। ਮੈਂ ਉਸ ਨੂੰ ਦੁਬਈ ਆਉਣ ਲਈ ਕਿਹਾ।” ਖਬਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀ ਨੇ ਉਸ ਦੇ ਭਰਾ ਦੇ ਸਾਹਮਣੇ ਉਸ ਤੋਂ ਚੋਰੀ ਵਾਰੇ ਪੁੱਛਿਆ ਤਾਂ ਉਸ ਨੇ ਮੰਨਿਆ ਕਿ ਉਸਨੇ ਦੋ ਘੜੀਆ ਚੋਰੀ ਕੀਤੀਆਂ ਹਨ ਜੋ 2,50,000 ਅਤੇ 2,70,000 ਦਿਰਹਮ ਦੀਆਂ ਹਨ। ਖਬਰਾਂ ਮੁਤਾਬਕ, ਉਨ੍ਹਾਂ ਨੇ ਚੋਰੀ ਕੀਤੀ ਘੜੀਆਂ ਨੂੰ ਇੱਕ ਪਾਕਿਸਤਾਨੀ ਨੂੰ ਵੇਚ ਦਿੱਤਾ ਹੈ, ਜੋ ਫਰਾਰ ਹੈ।

Share This Article
Leave a Comment