ਹਲਕਾ ਭੁਲੱਥ ਦਾ ਵਿਧਾਇਕ ਹੋਇਆ ਗੁੰਮ! ਸੜਕਾਂ ‘ਤੇ ਲੱਗੇ ਪੋਸਟਰ

TeamGlobalPunjab
2 Min Read

ਭੁਲੱਥ : ਵਿਧਾਨ ਸਭਾ ਚੋਣਾਂ ਦੌਰਾਨ ਲੋਕੀ ਵੋਟਾਂ ਪਾ ਕੇ ਆਪਣਾ ਇੱਕ ਵਿਧਾਇਕ ਚੁਣਦੇ ਹਨ ਤਾਂ ਜੋ ਉਹ ਉਨ੍ਹਾਂ ਦੇ ਹਲਕੇ ਦੇ ਕੰਮ ਕਰੇ ਅਤੇ ਵਿਕਾਸ ਹੋਵੇ। ਬੀਤੇ ਦਿਨੀਂ ਪਠਾਨਕੋਟ ਦੇ ਰੇਲਵੇ ਸਟੇਸ਼ਨ ‘ਤੇ ਸੰਸਦ ਮੈਂਬਰ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਇਹ ਪੋਸਟਰ ਹਲਕਾ ਭੁਲੱਥ ਅੰਦਰ ਵੀ ਲਗਾਏ ਗਏ ਹਨ।

ਇਨ੍ਹਾਂ ਪੋਸਟਰਾਂ ‘ਤੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਕੇ ਵਿਧਾਇਕ ਬਣੇ ਸੁਖਪਾਲ ਸਿੰਘ ਖਹਿਰਾ ਨੂੰ ਲੱਭਣ ਦੀ ਅਪੀਲ ਕੀਤੀ ਗਈ ਹੈ। ਲੋਕ ਸਭਾ ਚੋਣਾਂ ਦੌਰਾਨ ਵੱਖਰੀ ਪਾਰਟੀ ਬਣਾ ਕੇ ਚੋਣਾਂ ਲੜਨ ਵਾਲੇ ਖਹਿਰਾ ਸਬੰਧੀ ਲਾਏ ਪੋਸਟਰਾਂ ‘ਤੇ ਲਿਖਿਆ ਗਿਆ ਹੈ ਕਿ, “ਗੁੰਮਸ਼ੁਦਾ ਦੀ ਤਲਾਸ਼ ਐਮ ਐਲਏ ਹਲਕਾ ਭੁਲੱਥ ਸੁਖਪਾਲ ਸਿੰਘ ਖਹਿਰਾ”।

ਦੱਸ ਦਈਏ ਕਿ ਇਨ੍ਹਾਂ ਪੋਸਟਰਾਂ ਸਬੰਧੀ ਵਿਰੋਧੀ ਪਾਰਟੀਆਂ ਵੱਲੋਂ ਟਿੱਪਣੀਆਂ ਸ਼ੁਰੂ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਇਸ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਇਸ ਨੂੰ ਗੱਲਾਂ ਤਾਂ ਬਹੁਤ ਆਉਂਦੀਆਂ ਸਨ ਪਰ ਹੁਣ ਟੁੱਟੀਆਂ ਸੜਕਾਂ ‘ਤੇ ਆ ਕੇ ਇੱਕ ਵਾਰ ਦੇਖ ਹੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਵਿਕਾਸ ਉਨ੍ਹਾਂ ਨੇ ਪਿਛਲੇ 10 ਸਾਲਾਂ ਵਿੱਚ ਕੀਤਾ ਸੀ ਅੱਜ ਉਹ ਤਬਾਹ ਹੋ ਗਿਆ ਹੈ ਅਤੇ ਇਸੇ ਕਰਕੇ ਲੋਕ ਅੱਜ ਲੱਭਦੇ ਫਿਰ ਰਹੇ ਹਨ।

ਫਿਲਹਾਲ ਇਸ ਸਬੰਧੀ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਪਰ ਇੱਕ ਵੱਖਰੀ ਪਾਰਟੀ ਬਣਾ ਕੇ ਲੋਕ ਸਭਾ ਚੋਣ ਲੜਨ ਵਾਲੇ ਸੁਖਪਾਲ ਖਹਿਰਾ ਨੂੰ ਅੱਜ ਉਨ੍ਹਾਂ ਦੇ ਹਲਕੇ ਦੇ ਲੋਕ ਜਰੂਰ ਲੱਭ ਰਹੇ ਹਨ।

- Advertisement -

Share this Article
Leave a comment