ਲਾਸ ਏਂਜਲਸ: ਹਾਲੀਵੁੱਡ ਫਿਲਮ ‘ਕੈਪਟਨ ਅਮਰੀਕਾ : ਦ ਫਸਟ ਏਵੈਂਜਰ’ ‘ਚ ਕਿਰਦਾਰ ਨਿਭਾ ਚੁੱਕੀ ਅਦਾਕਾਰਾ ਮੋਲੀ ਫਿਜ਼ਗੇਰਾਲਡ (Molly Fitzgerald) ਨੂੰ ਆਪਣੀ ਮਾਂ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। 38 ਸਾਲਾ ਮੋਲੀ ‘ਤੇ ਪਿਛਲੀ 20 ਦਸੰਬਰ ਨੂੰ ਅਮਰੀਕਾ ਦੇ ਕੰਸਾਸ ਪ੍ਰਾਂਤ ਦੇ ਓਲੇਥ ਸਥਿਤ ਘਰ ਵਿੱਚ ਮਾਂ ਪੈਟਰੀਸ਼ੀਆ (68) ਦਾ ਚਾਕੂ ਮਾਰ ਕੇ ਕਤਲ ਕਰਨ ਦਾ ਦੋਸ਼ ਲੱਗਿਆ ਹੈ।
ਮਾਮਲੇ ਦੀ ਜਾਂਚ – ਪੜਤਾਲ ਕਰ ਰਹੀ ਪੁਲਿਸ ਨੇ ਮੋਲੀ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਮੋਲੀ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੈਟਰੀਸ਼ੀਆ ਦੀ ਲਾਸ਼ ਉਨ੍ਹਾਂ ਦੇ ਓਲੇਥ ਸਥਿਤ ਘਰ ਤੋਂ 20 ਦਸੰਬਰ ਨੂੰ ਬਰਾਮਦ ਕੀਤੀ ਗਈ ਸੀ। ਪੁਲਿਸ ਮੁਤਾਬਕ ਉਨ੍ਹਾਂ ਨੁ ਮੌਕਾ ਏ ਵਾਰਦਾਤ ਤੋਂ ਕੁੱਟਮਾਰ ਦੀ ਖਬਰ ਵੀ ਮਿਲੀ ਸੀ ਤੇ ਜਦੋਂ ਉਹ ਘਰ ਵਿੱਚ ਦਾਖਲ ਹੋਏ ਤਾਂ ਪੈਟਰੀਸ਼ੀਆ ਗੰਭੀਰ ਰੂਪ ਨਾਲ ਜ਼ਖਮੀ ਪਾਈ ਗਈ ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਸੁਪਰਹਿਟ ਏਵੈਂਜਰ ਸੀਰੀਜ਼ ਦੀ ਪਹਿਲੀ ਫਿਲਮ ਤੋਂ ਇਲਾਵਾ ਮੋਲੀ ਕਈ ਹੋਰ ਫਿਲਮਾਂ ਵਿੱਚ ਕੰਮ ਕਰ ਚੁੱਕੀ ਹਨ। ਕੈਪਟਨ ਅਮਰੀਕਾ ਵਿੱਚ ਮੋਲੀ ਨੇ ਸਟਾਰਕ ਗਰਲ ਦਾ ਕਿਰਦਾਰ ਨਿਭਾਇਆ ਸੀ ।