ਮਿਸ਼ੀਗਨ: ਅਮਰੀਕਾ ਵਿੱਚ ਹੋਏ ਸੜਕ ਹਾਦਸੇ ਵਿੱਚ ਇੱਕ ਹੈਦਰਾਬਾਦ ਦੀ 25 ਸਾਲਾ ਮੁਟਿਆਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ 8:45 ਵਜੇ ਮਿਸ਼ੀਗਨ ਵਿੱਚ ਸੜਕ ਕਿਨਾਰੇ ਖੜੀ ਹੋਈ ਕਾਰ ਨੂੰ ਪਿੱਛੇ ਤੋਂ ਆਈ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਹੈਦਰਾਬਾਦ ਦੀ ਐਲਾ ਚਰਿਤਾਰੈੱਡੀ ਬੈਠੀ ਸੀ ਤੇ ਇਸ ਸੜਕ ਦੁਰਘਟਨਾ ਵਿੱਚ ਉਸਦਾ ਬਰੇਨ ਡੈੱਡ ਹੋ ਗਿਆ।
ਇਸ ਤੋਂ ਇਲਾਵਾ ਦੁਰਘਟਨਾ ਵਿੱਚ ਤਿੰਨ ਹੋਰ ਜਖ਼ਮੀ ਹੋਏ ਹਨ। ਚਰਿਤਾ ਰੈੱਡੀ ਲਗਭਗ 8 ਮਹੀਨੇ ਤੋਂ ਅਮਰੀਕਾ ਵਿੱਚ ਡੇਅਲਾਈਟ ਕੰਪਨੀ ਵਿੱਚ ਨੌਕਰੀ ਕਰ ਰਹੀ ਸੀ ਤੇ ਉਹ ਮਿਸ਼ੀਗਨ ਵਿੱਚ ਰਹਿ ਰਹੀ ਸੀ। ਵੀਕੈਂਡ ‘ਤੇ ਉਹ ਤਿੰਨ ਦੋਸਤਾਂ ਦੇ ਨਾਲ ਕਾਰ ਵਿੱਚ ਘੁੰਮਣ ਲਈ ਬਾਹਰ ਨਿਕਲੀ ਸੀ।
ਮਿਸ਼ੀਗਨ ਵਿੱਚ ਸੜਕ ਦੇ ਕਿਨਾਰੇ ਪਾਰਕ ਉਨ੍ਹਾਂ ਦੀ ਕਾਰ ਨੂੰ ਇੱਕ ਤੇਜ ਰਫਤਾਰ ਕਾਰ ਨੇ ਪਿੱਛਿਓਂ ਆ ਕੇ ਟੱਕਰ ਮਾਰ ਦਿੱਤੀ। ਉਸ ਸਮੇਂ ਚਰਿਤਾ ਕਾਰ ਦੀ ਪਿੱਛਲੀ ਸੀਟ ਉੱਤੇ ਬੈਠੀ ਸੀ ਅਤੇ ਸੱਟ ਲੱਗਣ ਕਾਰਨ ਉਸ ਦਾ ਬਰੇਨ ਡੈੱਡ ਹੋ ਗਿਆ।
ਚਰਿਤਾ ਦੇ ਭਰਾ ਨੇ ਦੱਸਿਆ ਕਿ ਦੁਰਘਟਨਾ ਲਈ ਜ਼ਿੰਮੇਦਾਰ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਐਲਾ ਦੇ ਭਰਾ ਯਸ਼ਵੰਤ ਨੇ ਦੱਸਿਆ ਕਿ ਉਨ੍ਹਾਂਨੂੰ ਹੈਦਰਾਬਾਦ ਲਿਆਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਵਿਸ਼ੇ ਵਿੱਚ ਮੰਤਰੀ ਇਟੇਲਾ ਰਾਜਿੰਦਰ ਤੋਂ ਵੀ ਸਹਾਇਤਾ ਮੰਗੀ ਹੈ।