118 ਸਾਲ ‘ਚ ਦੂਜੀ ਵਾਰ ਦਸੰਬਰ ਮਹੀਨੇ ਠੰਢ ਨੇ ਇੰਝ ਠਾਰ੍ਹੇ ਲੋਕ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ‘ਚ ਚੱਲ ਰਹੀ ਸੀਤ ਲਹਿਰ ਤੇ ਕੋਹਰੇ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹੀ ਦਿਨੀਂ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਪੂਰਾ ਉੱਤਰ ਭਾਰਤ ਕੋਹਰੇ ਦੀ ਲਪੇਟ ‘ਚ ਹੈ। ਦਿਨ-ਪ੍ਰਤੀ-ਦਿਨ ਦਿੱਲੀ ‘ਚ ਤਾਪਮਾਨ ਲਗਾਤਾਰ ਡਿਗਦਾ ਹੀ ਜਾ ਰਿਹਾ ਹੈ। ਇਸ ਵਾਰ ਤਾਂ ਦਸੰਬਰ ਦੀ ਠੰਢ ਨੇ 118 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ ਸਾਲ 1901 ਤੋਂ ਬਾਅਦ ਅਜਿਹੀ ਠਾਰੀ ਨਿ ਜ਼ੋਰ ਫੜਿਆ ਹੈ।

ਬੀਤੇ ਸ਼ੁੱਕਰਵਾਰ ਦਿੱਲੀ ਦਾ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦਕਿ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 13.4 ਡਿਗਰੀ ਸੈਲਸੀਅਸ ਰਿਹਾ ਜਿਹੜਾ ਕਿ ਆਮ ਨਾਲੋਂ ਸੱਤ ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਨੇ ਸਾਲ ਦੇ ਆਖਰੀ ਦਿਨ ਯਾਨੀ 31 ਦਸੰਬਰ ਤੱਕ ਦਿੱਲੀ ਦਾ ਤਾਪਮਾਨ ਹੋਰ ਹੇਠਾਂ ਡਿੱਗਣ ਦੀ ਚੇਤਾਵਨੀ ਦਿੱਤੀ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ 1997 ‘ਚ ਵੀ ਬਿਲਕੁਲ ਇਸੇ ਤਰ੍ਹਾਂ ਹੀ ਠੰਢ ਨੇ ਆਪਣੇ ਰੰਗ ਦਿਖਾਏ ਸਨ। ਉਸ ਸਾਲ ਦਸੰਬਰ ਮਹੀਨੇ ‘ਚ ਲਗਾਤਾਰ ਕਈ ਦਿਨ ਕੜਾਕੇ ਦੀ ਠੰਢ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ। ਰਿਪੋਰਟਾਂ ਅਨੁਸਾਰ ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ 1919, 1929, 1961 ਤੇ 1997 ‘ਚ ਦਸੰਬਰ ਮਹੀਨੇ ਔਸਤਨ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ ਹੈ। ਇਨ੍ਹਾਂ ਸਾਲਾਂ ‘ਚ ਕ੍ਰਮਵਾਰ ਤਾਪਮਾਨ ਇਸ ਤਰ੍ਹਾਂ ਰਿਹਾ:

ਵੱਧ ਤੋਂ ਵੱਧ ਤਾਪਮਾਨ

1919   –    19.8 ਡਿਗਰੀ ਸੈਲਸੀਅਸ

1929  –    19.8 ਡਿਗਰੀ ਸੈਲਸੀਅਸ

1961   –    20 ਡਿਗਰੀ ਸੈਲਸੀਅਸ

1997   –   17.3 ਡਿਗਰੀ ਸੈਲਸੀਅਸ

ਦਿੱਲੀ ‘ਚ ਦਸੰਬਰ ਮਹੀਨੇ ਵੱਧ ਤੋਂ ਵੱਧ ਤਾਪਮਾਨ 19.85 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਦਸੰਬਰ ਦੇ ਆਖੀਰ ਤੱਕ ਤਾਪਮਾਨ 19.15 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਦਸੰਬਰ 1997 ‘ਚ ਵੱਧ ਤੋਂ ਵੱਧ ਤਾਪਮਾਨ 17.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਅਗਲੇ 2-3 ਦਿਨਾਂ ‘ਚ ਘੱਟੋ ਘੱਟ ਤਾਪਮਾਨ 4 ਡਿਗਰੀ ਤੱਕ ਡਿੱਗ ਸਕਦਾ ਹੈ।

Share This Article
Leave a Comment