ਨਿਊਯਾਰਕ: ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ‘ਚ ਕ੍ਰਿਸਮਸ ਦਾ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਸ ਸਾਲ ਜਦੋਂ ਸਾਰਾ ਦੇਸ਼ ਕ੍ਰਿਸਮਸ ਦੇ ਜਸ਼ਨ ‘ਚ ਡੁੱਬਿਆ ਹੋਵੇਗਾ ਤਾਂ ਉਸ ਦਿਨ ਇੱਕ ਐਸਟਰਾਇਡ(Asteroid) ਧਰਤੀ ਦੇ ਨੇੜਿਓਂ ਲਗਭਗ 44,172 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲੰਘਣ ਵਾਲਾ ਹੈ।
ਇਸ ਐਸਟਰਾਇਡ (Asteroid) ਦਾ ਆਕਾਰ ਪੈਰਿਸ ਦੇ ਆਈਫਲ ਟਾਵਰ ਤੋਂ ਵੀ ਦੁੱਗਣਾ ਵੱਡਾ ਦੱਸਿਆ ਜਾ ਰਿਹਾ ਹੈ। ਇਹ ਐਸਟਰਾਇਡ ਇਸੇ ਹਫਤੇ 26 ਦਸੰਬਰ ਯਾਨੀ ਬਾਕਸਿੰਗ-ਡੇਅ ਵਾਲੇ ਦਿਨ ਸਵੇਰੇ 7.52 ਵਜੇ ਦੇ ਲਗਭਗ ਲੰਘੇਗਾ।
ਐਸਟਰਾਇਡ ਦੀ ਰਫਤਾਰ ਹੋਵੇਗੀ 44,172 ਕਿਲੋਮੀਟਰ ਪ੍ਰਤੀ ਘੰਟਾ
ਨਾਸਾ ਮੁਤਾਬਕ ਇਸ ਐਸਟਰੋਡ ਦਾ ਆਕਾਰ 919 ਫੁੱਟ ਤੋਂ ਲੈ ਕੇ 2034 ਫੁੱਟ ਦੇ ਵਿਚਕਾਰ ਹੋ ਸਕਦਾ ਹੈ। ਜਿਸ ਕਾਰਨ ਇਸ ਨੂੰ ਪੈਰਿਸ ਦੇ ਆਈਫਲ ਟਾਵਰ ਜਿਸ ਦੀ ਉੱਚਾਈ 1063 ਫੁੱਟ ਤੇ ਐਂਪਾਇਰ ਅਸਟੇਟ ਬਿਲਡਿੰਗ ਜਿਸ ਦੀ ਉੱਚਾਈ 1453 ਫੁੱਟ ਹੈ, ਤੋਂ ਵੀ ਵੱਡਾ ਦੱਸਿਆ ਜਾ ਰਿਹਾ ਹੈ।
ਨਾਸਾ ਅਨੁਸਾਰ ਇਹ ਐਸਟਰਾਇਡ 44,172 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ ਤੇ ਇਹ ਧਰਤੀ ਤੋਂ 7,291,400 ਕਿਲੋਮੀਟਰ ਦੀ ਦੂਰੀ ਤੋਂ ਤੇ ਭੂਗੋਲਿਕ ਭਾਸ਼ਾ ‘ਚ ਧਰਤੀ ਦੇ ਬਹੁਤ ਨੇੜਿਓਂ ਤੋਂ ਲੰਘੇਗਾ। ਇਹ ਦੂਰੀ ਧਰਤੀ ਤੇ ਸੂਰਜ ਦੇ ਵਿਚਕਾਰ ਦੀ ਦੂਰੀ ਦੇ 12ਵੇਂ ਹਿੱਸੇ ਦੇ ਬਰਾਬਰ ਹੈ।
ਇਸ ਤਰ੍ਹਾਂ ਦੇ ਕਈ ਐਸਟਰਾਇਡ ਪਹਿਲਾਂ ਵੀ ਸਮੇਂ-ਸਮੇਂ ‘ਤੇ ਧਰਤੀ ਦੇ ਕੋਲੋਂ ਲੰਘਦੇ ਰਹੇ ਹਨ ਤੇ ਨਾਸਾ ਵੱਲੋਂ ਇਨ੍ਹਾਂ ਸਬੰਧੀ ਸੁਚੇਤ ਵੀ ਕੀਤਾ ਜਾਂਦਾ ਰਿਹਾ ਹੈ। ਨਾਸਾ ਵੱਲੋਂ ਇਸ ਐਸਟਰਾਇਡ ਦੀ ਖੋਜ 2000 ‘ਚ ਕੀਤੀ ਗਈ ਸੀ ਜਿਸ ਕਾਰਨ ਇਸ ਨੂੰ 2000 ਸੀਐੱਚ-59 ਦਾ ਨਾਮ ਦਿੱਤਾ ਗਿਆ ਹੈ।