ਟਰੰਪ ਨੂੰ ਲੈ ਕੇ ਸਟੋਰਮੀ ਡੇਨੀਅਲਸ ਦਾ ਪਿਘਲਿਆ ਦਿਲ, ਕਹੀ ਇਹ ਗੱਲ

Rajneet Kaur
2 Min Read

ਨਿਊਜ਼ ਡੈਸਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਆਪਣਾ ਮੂੰਹ ਬੰਦ ਰੱਖਣ ਲਈ ਪੈਸੇ ਦੇਣ ਦਾ ਦੋਸ਼ ਲਗਾਉਣ ਵਾਲੀ ਪੋਰਨ ਸਟਾਰ ਸਟੋਰਮੀ ਡੇਨੀਅਲਸ ਦਾ ਦਿਲ ਨਰਮ ਹੁੰਦਾ ਨਜ਼ਰ ਆ ਰਿਹਾ ਹੈ। ਪੋਰਨ ਸਟਾਰ ਸਟੋਰਮੀ ਡੇਨੀਅਲਸ ਨੇ ਕਿਹਾ ਕਿ ਉਹ ਨਹੀਂ ਸੋਚਦੀ ਕਿ ਟਰੰਪ ਨੂੰ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਗੁਪਤ ਫੰਡਿੰਗ ਲਈ ਜੇਲ੍ਹ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਪੈਸਿਆਂ ਦੇ ਲੈਣ-ਦੇਣ ਨੂੰ ਛੁਪਾਉਣ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਵੀ ਜੇਲ੍ਹ ਦੀ ਸਜ਼ਾ ਨਹੀਂ ਹੋਣੀ ਚਾਹੀਦੀ।  ਡੇਨੀਅਲਸ ਨੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਮੇਰੇ ਵਿਰੁੱਧ ਉਨ੍ਹਾਂ ਦੇ ਅਪਰਾਧ ਕੈਦ ਹੋਣ ਦੇ ਹੱਕਦਾਰ ਹਨ।”

ਦਸ ਦਈਏ ਕਿ ਮੰਗਲਵਾਰ ਨੂੰ ਟਰੰਪ ਇਸ ਮਾਮਲੇ ‘ਚ ਨਿਊਯਾਰਕ ਦੀ ਅਦਾਲਤ ‘ਚ ਪੇਸ਼ ਹੋਏ ਸਨ। ਉਨ੍ਹਾਂ ‘ਤੇ 34 ਗੰਭੀਰ ਦੋਸ਼ ਲਾਏ ਗਏ ਹਨ। ਇਸ ‘ਚ ਸਟੋਰਮੀ ਡੇਨੀਅਲਸ ਅਤੇ ਪਲੇਬੁਆਏ ਦੀ ਸਾਬਕਾ ਮਾਡਲ ਕੈਰਨ ਮੈਕਡੌਗਲ ‘ਤੇ ਸਰੀਰਕ ਸਬੰਧ ਬਣਾਉਣ ਦੀਆਂ ਖਬਰਾਂ ‘ਤੇ ਮੂੰਹ ਬੰਦ ਰੱਖਣ ਲਈ ਪੈਸੇ ਦੇਣ ਦੇ ਦੋਸ਼ ਹਨ। ਹਾਲਾਂਕਿ ਟਰੰਪ ਨੇ ਅਦਾਲਤ ‘ਚ ਕਿਹਾ ਕਿ ਉਹ ਪੂਰੀ ਤਰ੍ਹਾਂ ਬੇਕਸੂਰ ਹਨ ਅਤੇ ਉਨ੍ਹਾਂ ਨੂੰ ਸਿਆਸੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਟੋਰਮੀ ਡੇਨੀਅਲਜ਼ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।

ਇਕ ਇੰਟਰਵਿਊ ‘ਚ ਜਦੋਂ ਸਟੋਰਮੀ ਡੇਨੀਅਲਸ ਤੋਂ ਸਵਾਲ ਪੁਛਿਆ ਗਿਆ ਕਿ ਉਹ  ਗਵਾਹੀ ਦੇਣਗੇ ਤਾਂ ਉਨ੍ਹਾਂ ਕਿਹਾ ਕਿ “ਇਹ ਚੁਣੌਤੀਪੂਰਨ ਹੈ, ਪਰ ਉਹ ਇਸਦੀ ਉਡੀਕ ਕਰ ਰਹੀ ਹੈ। ” ਤੁਹਾਨੂੰ ਪਤਾ ਹੈ ਮੇਰਾ ਕੀ ਮਤਲੱਬ ਹੈ? ਕਿਉਂਕਿ ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਮੈਂ ਉਹ ਹਾਂ ਜੋ ਸੱਚ ਬੋਲ ਰਹੀਂ ਹਾਂ ਅਤੇ ਤੁਸੀਂ ਜਾਣਦੇ ਹੋ, ਇਹ ਚੀਜ਼ਾਂ ਮੈਨੂੰ ਹੋਰ ਸ਼ਰਮਿੰਦਾ ਨਹੀਂ ਕਰ ਸਕਦੀਆਂ।


Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment