ਚੰਡੀਗੜ੍ਹ: ਜੇਲ੍ਹ ‘ਚ ਬੰਦ ਸਿਰਸਾ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਰਣਜੀਤ ਕਤਲ ਕੇਸ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਜੋ ਕਿ ਸੀ.ਬੀ.ਆਈ. ਜੱਜ ਅਧੀਨ ਹੈ।
ਡੇਰਾ ਮੁਖੀ ਦੇ ਪਟੀਸ਼ਨ ਕਰਤਾ ਕ੍ਰਿਸ਼ਨ ਲਾਲ ਦੇ ਵਕੀਲ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਰਿਟ ਪਾਈ ਗਈ ਸੀ ਕਿ ਇਸ ਕੇਸ ‘ਚ ਜੱਜ ਦੀ ਬਦਲੀ ਕੀਤੀ ਜਾਵੇ, ਪਰ ਰਿਟ ਨੂੰ ਅਧਾਰਹੀਣ ਮੰਨਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਹੈ।
20 ਦਸੰਬਰ ਨੂੰ ਮਾਮਲੇ ‘ਚ ਹੋਈ ਸੁਣਵਾਈ ਮੌਕੇ ਵਕੀਲ ਨੇ ਤੱਥ ਦਿੱਤਾ ਸੀ ਕਿ ਉਨ੍ਹਾਂ ਨੂੰ ਨਿੱਜੀ ਤੌਰ ਤੇ ਜੱਜ ਤੋਂ ਕੋਈ ਇਤਰਾਜ਼ ਨਹੀਂ ਹੈ, ਪਰ ਸੀ.ਬੀ.ਆਈ. ਜੱਜ ਪਹਿਲੇ ਮਾਮਲਿਆਂ ‘ਚ ਵੀ ਡੇਰਾ ਮੁਖੀ ਨੂੰ ਸਜ਼ਾ ਸੁਣਾ ਚੁੱਕੇ ਹਨ। ਜਿਸ ਕਾਰਨ ਹੋ ਸਕਦਾ ਹੈ ਕਿ ਰਣਜੀਤ ਕਤਲ ਕੇਸ ਦਾ ਫੈਸਲਾ ਵੀ ਪ੍ਰਭਾਵਿਤ ਹੋਵੇ, ਪਰ ਹਾਈਕੋਰਟ ਨੇ ਰਿਟਕਰਤਾ ਦੇ ਖਦਸ਼ੇ ਨੂੰ ਬੇਬੁਨਿਆਦ ਦੱਸਿਆ ਅਤੇ ਇਸ ਰਿੱਟ ਨੂੰ ਖਾਰਿਜ ਕਰ ਦਿੱਤਾ।