ਗੱਡੀ ਨਾਲ ਉਡਾਇਆ ਸਾਈਕਲ ਸਵਾਰ, ਭਾਰਤੀ ਨੂੰ ਸਾਢੇ ਪੰਜ ਸਾਲ ਦੀ ਸਜ਼ਾ

TeamGlobalPunjab
2 Min Read

ਲੰਦਨ: ਇੰਗਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਸਾਢੇ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸਨੂੰ ਪੱਛਮੀ ਮਿਡਲੈਂਡਸ ਦੇ ਕੋਵੇਂਟਰੀ ਦੀ ਸੜਕਾਂ ‘ਤੇ ਇੱਕ 17 ਸਾਲਾ ਨੌਜਵਾਨ ਸਾਈਕਲ ਚਾਲਕ ਨੂੰ ਆਪਣੀ ਤੇਜ ਰਫਤਾਰ ਕਾਰ ਨਾਲ ਟੱਕਰ ਮਾਰਨ ਦੇ ਦੋਸ਼ ਵਿੱਚ ਇਹ ਸਜ਼ਾ ਦਿੱਤੀ ਗਈ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਤੇਜਿੰਦਰ ਰਾਏ ਸਲੋਅ ਸਪੀਡ ਜ਼ੋਨ ਵਿੱਚ ਤੇਜ਼ ਰਫਤਾਰ ਨਾਲ ਗੱਡੀ ਚਲਾ ਰਹੇ ਸਨ। 37 ਸਾਲਾ ਦੇ ਰਾਏ ਪਿਛਲੇ ਸਾਲ ਅਕਤੂਬਰ ਵਿੱਚ ਕੋਵੇਂਟਰੀ ਵਿੱਚ ਬਿਨਲੇ ਰੋਡ ‘ਤੇ ਕਾਰ ‘ਚ ਜਾ ਰਹੇ ਸਨ ਉਦੋਂ ਉਨ੍ਹਾਂ ਦੀ ਗੱਡੀ ਦੀ 17 ਸਾਲ ਦੇ ਰਾਇਨ ਵਿਲੋਗਬੀ – ਓਕਸ ਨਾਲ ਟੱਕਰ ਹੋ ਗਈ। ਉਨ੍ਹਾਂ ਨੇ ਘਟਨਾ ਸਥਾਨ ‘ਤੇ ਗੱਡੀ ਰੋਕੀ ਅਤੇ ਉੱਥੋਂ ਜਾ ਰਹੇ ਹੋਰ ਚਾਲਕਾਂ ਨੇ ਉਸਨੂੰ ਮੁਢਲੀ ਮੈਡੀਕਲ ਸਹਾਇਤਾ ਦਿੱਤੀ ਪਰ ਰਾਇਨ ਨੇ ਸੜਕ ‘ਤੇ ਹੀ ਦਮ ਤੋੜ ਦਿੱਤਾ।

ਡਿਟੈਕਟਿਵ ਸਾਰਜੈਂਟ ਪਾਲ ਹਗਸ ਨੇ ਕਿਹਾ, ਇੱਕ ਨੌਜਵਾਨ ਜਿਸਨ੍ਹੇ ਆਪਣਾ ਪੂਰਾ ਜੀਵਨ ਖੋਹ ਦਿੱਤਾ ਕਿਉਂਕਿ ਕਾਰ ਚਾਲਕ ਨੇ ਰਫ਼ਤਾਰ ਸੀਮਾ ਦਾ ਪਾਲਣ ਨਹੀਂ ਕੀਤਾ। 40 ਦੀ ਸਪੀਡ ਵਾਲੇ ਜੋਨ ਵਿੱਚ 70 ਦੀ ਸਪੀਡ ‘ਤੇ ਜਾਣ ਲਈ ਕੋਈ ਬਹਾਨਾ ਨਹੀਂ ਹੋ ਸਕਦਾ।

ਇਸ ਤੋਂ ਪਤਾ ਚੱਲਦਾ ਹੈ ਕਿ ਤੇਜਿੰਦਰ ਸਪੀਡ ਲਿਮਿਟ ਦੀ ਕਿੰਨੀ ਪਾਲਣਾ ਕਰਦੇ ਹਨ। ਜੇਕਰ ਉਹ ਆਪਣੀ ਸਪੀਡ ਨੂੰ ਘੱਟ ਕਰ ਦਿੰਦੇ ਤਾਂ ਰਾਇਨ ਨੂੰ ਵੇਖ ਸਕਦੇ ਸਨ। ਹਾਲਾਂਕਿ ਕੁੱਝ ਵੀ ਰਾਇਨ ਨੂੰ ਵਾਪਸ ਨਹੀਂ ਲਿਆ ਸਕਦਾ ਸਾਨੂੰ ਉਮੀਦ ਹੈ ਕਿ ਸਜ਼ਾ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਕੁੱਝ ਸੁਕੂਨ ਮਿਲੇਗਾ।

ਤਿੰਨ ਦਿਨਾਂ ਦੇ ਟਰਾਇਲ ਵਿੱਚ 13 ਨਵੰਬਰ ਨੂੰ ਰਾਏ ਨੂੰ ਦੋਸ਼ੀ ਪਾਇਆ ਗਿਆ ਤੇ ਉਨ੍ਹਾਂ ਨੂੰ ਵੀਰਵਾਰ ਨੂੰ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਦੇ ਡਰਾਈਵਿੰਗ ਲਾਈਸੈਂਸ ਨੂੰ ਸੱਤ ਸਾਲ ਨੌਂ ਮਹੀਨੇ ਲਈ ਸਸਪੈਂਡ ਕਰ ਦਿੱਤਾ।

Share This Article
Leave a Comment