ਅਗਲੇ ਹਫਤੇ ਆਸਟਰੇਲੀਆ ਨੂੰ ਰਿਕਾਰਡ ਦਾ ਸਭ ਤੋਂ ਗਰਮ ਦਿਨ ਦੇਖਣ ਨੂੰ ਮਿਲੇਗਾ ਅਤੇ ਇਹ ਤਾਪਮਾਨ ਲਗਾਤਾਰ ਵਧ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੋਂ ਦੇ ਜੰਗਲਾਂ ‘ਚ ਲੱਗੀ ਅੱਗ ਨੇ ਤਾਪਮਾਨ ਨੂੰ ਬਹੁਤ ਜਿਆਦਾ ਵਧਾ ਦਿੱਤਾ ਹੈ ਅਤੇ ਇਸ ਪ੍ਰਕਾਰ ਇੱਥੇ ਲੋਕ ਦਸੰਬਰ ਮਹੀਨੇ ‘ਚ ਵੀ ਪਸੀਨੋਂ ਪਸੀਨੇ ਹੋ ਜਾਣਗੇ।
ਸਥਾਨਕ ਮੌਸਮ ਵਿਭਾਗ ਵੱਲੋਂ ਬੀਤੀ ਕੱਲ੍ਹ ਦੱਸਿਆ ਗਿਆ ਹੈ ਕਿ ਅਗਲੇ ਹਫਤੇ ਪੱਛਮੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਦੱਖਣੀ ਆਸਟਰੇਲੀਆ ਦੇ ਵੀ ਬਹੁਤ ਸਾਰੇ ਹਿੱਸੇ ਪ੍ਰਭਾਵਿਤ ਹੋ ਸਕਦੇ ਹਨ। ਮੌਸਮ ਵਿਭਾਗ ਦੇ ਹਵਾਲੇ ਨਾਲ ਆਈਆਂ ਰਿਪੋਰਟਾਂ ਅਨੁਸਾਰ ਐਡੀਲੇਡ ਇਲਾਕੇ ‘ਚ 17 ਅਤੇ 19 ਦਸੰਬਰ ਨੂੰ 40 ਡਿਗਰੀ, 19 ਦਸੰਬਰ ਨੂੰ 41 ਡਿਗਰੀ ਅਤੇ ਅਗਲੇ ਦਿਨ 42 ਡਿਗਰੀ ਤੱਕ ਵੀ ਤਾਪਮਾਨ ਦੇਖਣ ਨੂੰ ਮਿਲ ਸਕਦਾ ਹੈ।
ਇੱਥੇ ਹੀ ਬੱਸ ਨਹੀਂ ਮੈਲਬੌਰਨ ਅਤੇ ਵਿਕਟੋਰੀਆ ਵਿੱਚ, 20 ਦਸੰਬਰ ਨੂੰ ਤਾਪਮਾਨ 41 ਡਿਗਰੀ ਤੱਕ ਪਹੁੰਚ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਭ ਤੋਂ ਗਰਮ ਦਿਨ ਦਾ ਰਿਕਾਰਡ 2 ਜਨਵਰੀ, 1960 ਨੂੰ ਦੱਖਣੀ ਆਸਟਰੇਲੀਆ ਦੇ ਓਦਨਾਦੱਤਾ ਸ਼ਹਿਰ ਦੇ ਆਟਬੈਕ ਸ਼ਹਿਰ ਵਿੱਚ ਸਥਾਪਤ ਕੀਤਾ ਗਿਆ ਸੀ। ਪੱਛਮੀ ਆਸਟਰੇਲੀਆ ਦੇ ਕੁਝ ਹਿੱਸਿਆਂ ਲਈ ਮੌਸਮ ਵਿਭਾਗ ਵੱਲੋਂ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਇਸ ਦੀ ਪੁਸ਼ਟੀ ਬੀਓਐਮ (Bureau of Meteorology) ਦੀ ਮੌਸਮ ਵਿਗਿਆਨੀ ਡਾਇਨਾ ਈਡੀ ਨੇ ਵੀ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ