ਨਵੀਂ ਦਿੱਲੀ: ਆਈ.ਐਨ.ਐਕਸ. ਮੀਡੀਆ ਮਾਮਲੇ ‘ਚ ਦੋਸ਼ੀ ਸਾਬਕਾ ਵਿੱਤ ਮੰਤਰੀ ਪੀ . ਚਿਦੰਬਰਮ ਨੂੰ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ।
ਅਦਾਲਤ ਨੇ ਕਿਹਾ ਹੈ ਕਿ ਚਿਦੰਬਰਮ ਕਿਸੇ ਵੀ ਤਰ੍ਹਾਂ ਦੇ ਗਵਾਹਾਂ ਤੇ ਸਬੂਤਾਂ ਨਾਲ ਛੇੜਛਾੜ ਨਹੀਂ ਕਰ ਸਕਣਗੇ। ਉਹ ਇਸ ਮਾਮਲੇ ਵਿੱਚ ਮੀਡੀਆ ਵਿੱਚ ਕੋਈ ਬਿਆਨ ਵੀ ਨਹੀਂ ਦੇ ਸਕਦੇ।
ਇਸ ਤੋਂ ਪਹਿਲਾਂ ਈਡੀ ਦੀ ਮੰਗ ‘ਤੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਚਿਦੰਬਰਮ ਨੇ ਇਸ ਆਦੇਸ਼ ਨੂੰ ਚੁਣੋਤੀ ਦਿੱਤੀ ਸੀ, ਸਿਖਰ ਅਦਾਲਤ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਵੀ ਬੇਲ ਦੇ ਚੁੱਕੀ ਹੈ।
ਅੱਜ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਉਂਦਿਆਂ 2 ਲੱਖ ਦੇ ਬਾਂਡ ਦੇ ਨਾਲ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।