ਮਲੋਟ: ਕਈ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਮਨਪ੍ਰੀਤ ਮੰਨਾ ਦਾ ਸੋਮਵਾਰ ਦੇਰ ਸ਼ਾਮ ਨੂੰ ਸਕਾਈ ਮਾਲ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਵੇਲੇ ਮੰਨਾ ਤੇ ਉਨ੍ਹਾਂ ਦਾ ਦੋਸਤ ਜਿੰਮ ਤੋਂ ਬਾਹਰ ਨਿਕਲ ਰਿਹੇ ਸਨ। ਇਸ ਕਤਲ ਦੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਫੇਸਬੁੱਕ ‘ਤੇ ਜ਼ਿੰਮਵਾਰੀ ਲਈ ਹੈ ।
ਮਨਪ੍ਰੀਤ ਸਿੰਘ ਉਰਫ ਮੰਨਾ ( 36 ) ਵਾਸੀ ਮਲੋਟ ਸੋਮਵਾਰ ਸ਼ਾਮ ਨੂੰ ਆਪਣੇ ਸਾਥੀ ਜੈਕੀ ਕਾਲੜਾ ਦੇ ਨਾਲ ਬਠਿੰਡਾ ਰੋਡ ‘ਤੇ ਨਵੀਂ ਲਈ ਜੈਗੁਆਰ ਕਾਰ ਵਿੱਚ ਜਿੰਮ ਵਿੱਚ ਗਿਆ ਸੀ । ਸਕਾਈ ਮਾਲ ਦੇ ਕੋਲ ਉਹ ਕਰੀਬ ਸਾਢੇ ਸੱਤ ਵਜੇ ਜਿੰਮ ਤੋਂ ਬਾਹਰ ਨਿਕਲਿਆ। ਜਿਵੇਂ ਹੀ ਉਹ ਗੱਡੀ ਵਿੱਚ ਬੈਠਣ ਲਗਾ ਤਾਂ ਇੱਕਦਮ ਗੋਲੀਬਾਰੀ ਸ਼ੁਰੂ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਲਗਭਗ 25 ਰਾਉਂਡ ਫਾਇਰ ਹੋਏ , ਜਿਨ੍ਹਾਂ ‘ਚੋਂ ਸੱਤ ਗੋਲੀਆਂ ਮਨਪ੍ਰੀਤ ਮੰਨੇ ਦੇ ਸਿਰ ਅਤੇ ਛਾਤੀ ‘ਤੇ ਲੱਗੀਆਂ ਹਨ।
ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮਹਰੂਨ ਰੰਗ ਦੀ ਬਰੀਜ਼ਾ ਗੱਡੀ ‘ਚ ਫਰਾਰ ਹੋ ਗਏ । ਲੋਕਾਂ ਨੇ ਤੁਰੰਤ ਮੰਨਾ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਉੱਤੇ ਜਾ ਪੁੱਜੇ
ਮਨਪ੍ਰੀਤ ਮੰਨਾ ‘ਤੇ ਕਈ ਅਪਰਾਧਿਕ ਮਾਮਲੇ ਦਰਜ ਸਨ ਬੀਤੇ ਸਮੇਂ ਵਿੱਚ ਉਸ ‘ਤੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਦੇ ਬੇਟੇ ਪਰਮਿੰਦਰ ਸਿੰਘ ‘ਤੇ ਜਾਨਲੇਵਾ ਹਮਲਾ ਕਰਨ ਦਾ ਵੀ ਦੋਸ਼ ਸੀ। ਇਸ ਤੋਂ ਇਲਾਵਾ ਹੋਰ ਵੀ ਕੁੱਟ ਮਾਰ ਦੀਆਂ ਘਟਨਾਵਾਂ ‘ਚ ਉਸ ‘ਤੇ ਕਈ ਮਾਮਲੇ ਦਰਜ ਹਨ ।
ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਕਤਲ ਦੀ ਜ਼ਿੰਮੇਵਾਰੀ
ਉੱਧਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਇਸ ਕਤਲ ਦੀ ਜ਼ਿੰਮਵਾਰੀ ਆਪਣੇ ਫੇਸਬੁਕ ‘ਤੇ ਲਈ ਹੈ , ਜਿਸ ਵਿੱਚ ਰਾਜੂ ਬਿਸ਼ਨੋਈ ਨੇ ਲਿਖਿਆ ਹੈ ਕਿ ਇਹ ਕਤਲ ਉਹ ਆਪਣੇ ਆਪ ਕਰਕੇ ਆਇਆ ਹੈ ਅਤੇ ਉਸਨੂੰ ਹਸਪਤਾਲ ਵਿੱਚ ਮ੍ਰਿਤਕ ਦੇਖਣ ਤੋਂ ਬਾਅਦ ਵਾਪਸ ਆਇਆ ਹੈ। ਉਸਨੇ ਕਿਹਾ ਹੈ ਕਿ ਮਨਪ੍ਰੀਤ ਮੰਨਾ ਨੂੰ ਉਨ੍ਹਾਂਨੇ ਇਸ ਲਈ ਮਾਰਿਆ ਹੈ ਕਿ ਉਸਨੇ ਉਸਦੇ ਵੱਡੇ ਭਰਾ ਅੰਕਿਤ ਦੀ ਮੁਖਬਿਰੀ ਕੀਤੀ ਸੀ ।
https://www.facebook.com/lawrence0002/posts/2587419408039681