ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ‘ਚ ਭਾਰਤੀ ਅਮਰੀਕੀ 19 ਸਾਲਾ ਵਿਦਿਆਰਥਣ ਦਾ ਜਿਨਸੀ ਸੋਸ਼ਣ ਤੋਂ ਬਾਅਦ ਗਲਾ ਦੱਬ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰੂਥ ਜਾਰਜ ਮੂਲ ਰੂਪ ਤੋਂ ਹੈਦਰਾਬਾਦ ਦੀ ਰਹਿਣ ਵਾਲੀ ਸੀ ਤੇ ਇੱਥੇ ਇਲਿਨਾਇਸ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਸੀ। ਸ਼ਨੀਵਾਰ ਨੂੰ ਲੜਕੀ ਦੀ ਹੀ ਕਾਰ ਦੀ ਪਿੱਛਲੀ ਸੀਟ ‘ਤੇ ਉਸ ਦੀ ਲਾਸ਼ ਬਰਾਮਦ ਹੋਈ।
ਉੱਥੇ ਹੀ 26 ਸਾਲਾ ਹਮਲਾਵਰ ਡੋਨਲਡ ਥਰਮਨ ਨੂੰ ਪੁਲਿਸ ਵੱਲੋਂ ਸ਼ਿਕਾਗੋ ਮੈਟਰੋ ਸਟੇਸ਼ਨ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਤੇ ਸੋਮਵਾਰ ਨੂੰ ਉਸ ‘ਤੇ ਦੋਸ਼ ਤੈਅ ਕੀਤੇ ਗਏ। ਡਾਕਰਟੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਰੂਥ ਦੀ ਮੌਤ ਗਲਾ ਦਬਾਉਣ ਨਾਲ ਹੋਈ ਹੈ।
ਯੂਨੀਵਰਸਿਟੀ ਨੇ ਦੱਸਿਆ ਕਿ ਰੂਥ ਦੇ ਪਰਿਵਾਰ ਨੇ ਯੂਨੀਵਰਸਿਟੀ ਪੁਲਿਸ ਨੂੰ ਸ਼ਨੀਵਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਰੂਥ ਨਾਲ ਸ਼ੁੱਕਰਵਾਰ ਨੂੰ ਗੱਲ ਨਹੀਂ ਹੋ ਪਾਈ ਹੈ ਤੇ ਉਸ ਦੇ ਫੋਨ ਦੇ ਹਾਲਸਟਿਡ ਸਟਰੀਟ ਪਾਰਕਿੰਗ ਗੈਰਾਜ ਵਿੱਚ ਹੋਣ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਬਾਅਦ ਪੁਲਿਸ ਅਤੇ ਪਰਿਵਾਰ ਦੇ ਮੈਂਬਰ ਉੱਥੇ ਪੁੱਜੇ ਜਿੱਥੇ ਕਾਰ ‘ਚੋਂ ਉਸ ਦੀ ਲਾਸ਼ ਮਿਲੀ।
ਯੂਨੀਵਰਸਿਟੀ ਮੁਤਾਬਕ ਰੂਥ ਦਾ ਪਿੱਛਾ ਕਰ ਰਹੇ ਦੋਸ਼ੀ ਦੀ ਵੀਡੀਓ ਪੁਲਿਸ ਨੇ ਉੱਥੇ ਲੱਗੇ ਕੈਮਰੋਂ ਤੋਂ ਬਰਾਮਦ ਕੀਤੀ। ਜਿਸ ਤੋਂ ਬਾਅਦ ਉਸਨੂੰ ਐਤਵਾਰ ਬਲੂ ਲਈਨ ਸਟੇਸ਼ਨ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਨੇ ਪੁੱਛਗਿਛ ਦੌਰਾਨ ਆਪਣਾ ਦੋਸ਼ ਵੀ ਕਬੂਲ ਲਿਆ ਹੈ ।