ਤੁਹਾਡੀ ਰਸੋਈ ਵਿੱਚ ਵੀ ਹਰ ਤਰ੍ਹਾਂ ਦੇ ਭਾਂਡੇ ਰੱਖੇ ਹੋਣਗੇ ਜ਼ਿਆਦਾਤਰ ਲੋਕਾਂ ਦੀ ਰਸੋਈ ਵਿੱਚ ਨਾਨ-ਸਟਿਕ ਪੈਨ ਜਾਂ ਕੜਾਹੀ ਜ਼ਰੂਰ ਹੁੰਦੀ ਹੈ। ਅਜਿਹੇ ਵਿੱਚ ਜੇਕਰ ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਇਨ੍ਹਾਂ ਭਾਂਡਿਆਂ ਵਿੱਚ ਖਾਣਾ ਪਕਾਉਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਤਾਂ ਕੀ ਹੋਵੇਗਾ ? ਵੈਸੇ ਤਾਂ ਤੁਸੀਂ ਸੁਣਿਆ ਵੀ ਹੋਵੇਗਾ ਕਿ ਨਾਨ – ਸਟਿਕ ਭਾਂਡਿਆਂ ਵਿੱਚ ਖਾਣਾ ਬਣਾਉਣ ਨਾਲ ਕੈਂਸਰ ਦਾ ਖ਼ਤਰਾ ਰਹਿੰਦਾ ਹੈ। ਇਹ ਗੱਲਾਂ ਕਿੱਥੋਂ ਤੱਕ ਠੀਕ ਹਨ ਅੱਜ ਅਸੀ ਤੁਹਾਨੂੰ ਦੱਸਦੇ ਹਾਂ-
ਨਾਨ – ਸਟਿਕ ਭਾਡੀਆਂ ਦੀ ਕੋਟਿੰਗ ਵਿੱਚ Polytetrafluoroethylene ( PTFE ) ਦਾ ਇਸਤੇਮਾਲ ਹੁੰਦਾ ਹੈ । ਜਿਸ ਕਾਰਨ ਇਨ੍ਹਾਂ ਭਾਂਡਿਆਂ ਵਿੱਚ ਘੱਟ ਤੇਲ ਜਾਂ ਘਿਓ ਦਾ ਇਸਤੇਮਾਲ ਕਰਨ ‘ਤੇ ਵੀ ਖਾਣਾ ਚਿਪਕਦਾ ਨਹੀਂ ਹੈ ਅਤੇ ਇਨ੍ਹਾਂ ਨੂੰ ਸਾਫ਼ ਕਰਨਾ ਵੀ ਆਸਾਨ ਹੁੰਦਾ ਹੈ। ਹਾਲਾਂਕਿ ਇਸ PTFE ਨੂੰ ਕਈ ਤਰੀਕਿਆਂ ਨਾਲ ਸਿਹਤ ਦਾ ਦੁਸ਼ਮਣ ਵੀ ਦੱਸਿਆ ਗਿਆ ਹੈ ।
Polytetrafluoroethylene ਨੂੰ ਆਮ ਤੌਰ ਉੱਤੇ ਟੈਫਲਾਨ (Teflon) ਕਿਹਾ ਜਾਂਦਾ ਹੈ। ਇਸਨੂੰ PFOA ( perfluorooctanoic acid ) ਦੀ ਵਰਤੋਂ ਨਾਲ ਬਣਾਇਆ ਜਾਂਦਾ ਹੈ, ਜੋ ਇੱਕ ਜ਼ਹਿਰੀਲਾ ਪਦਾਰਥ ਹੈ। ਇਸਦਾ ਸੰਬੰਧ ਥਾਇਰਾਇਡ ਡਿਸਆਰਡਰ , ਕਰੋਨਿਕ ਕਿਡਨੀ ਡਿਜ਼ੀਜ਼, ਲੀਵਰ ਡਿਜ਼ੀਜ਼ ਹੋਰ ਵੀ ਕਈ ਬੀਮਾਰੀਆਂ ਨਾਲ ਪਾਇਆ ਗਿਆ ਹੈ। ਇਹ ਸਭ ਸਾਹਮਣੇ ਆਉਣ ਤੋਂ ਬਾਅਦ ਟੈਫਲਾਨ ਦੇ ਨਿਰਮਾਣ ਵਿੱਚ PFOA ਦੇ ਦੂੱਜੇ ਕੈਮਿਕਲ GenX ਦੀ ਵਰਤੋਂ ਹੋਣ ਲੱਗੀ। ਪਰ ਦੂੱਜੇ ਕੈਮੀਕਲ ਦੇ ਵੀ ਜ਼ਹਿਰੀਲੇ ਹੋਣ ਦਾ ਖਦਸ਼ਾ ਹੈ, ਜਿਸ ਉੱਤੇ ਹੋਰ ਰਿਸਰਚ ਹੋਣ ਦੀ ਜ਼ਰੂਰਤ ਹੈ ।
ਨਾਨ – ਸਟਿਕ ਭਾਂਡਿਆਂ ‘ਤੇ ਸਕਰੈਚ ਪੈਣ ਤੋਂ ਬਾਅਦ ਉਨ੍ਹਾਂ ਦਾ ਇਸਤੇਮਾਲ ਬਿਲਕੁੱਲ ਨਹੀਂ ਕਰਨਾ ਚਾਹੀਦਾ ਕਿਉਂਕਿ ਸਕਰੈਚ ਨਾਲ ਅੰਦਰਲੀ ਤਹਿ ‘ਚ ਮੌਜੂਦ ਟੈਫਲਾਨ ਖਾਣੇ ਦੇ ਜ਼ਰੀਏ ਸਾਡੇ ਸਰੀਰ ਤੱਕ ਪਹੁੰਚ ਜਾਂਦੀ ਹੈ।
ਨਾਨ ਸਟਿਕ ਭਾਂਡਿਆਂ ਦੀ ਵਰਤੋਂ ਕਰਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਘੱਟ ਤਾਪਮਾਨ ‘ਤੇ ਖਾਣਾ ਪਕਾਓ
ਨਾਨ – ਸਟਿਕ ਪੈਨ ਨੂੰ ਪਹਿਲਾਂ ਤੋਂ ਗਰਮ ਨਾਂ ਕਰੋ
ਨਾਨ – ਸਟਿਕ ਭਾਂਡਿਆਂ ਵਿੱਚ ਤਲਣ ਦਾ ਕੰਮ ਨਾਂ ਕਰੋ
ਨਾਨ – ਸਟਿਕ ਭਾਂਡਿਆਂ ਨੂੰ ਨਾਂ ਰਗੜੋ