ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਭਾਰਤ ਦੇ 47ਵੇਂ ਮੁੱਖ ਜੱਜ ਦੇ ਰੂਪ ਵਿੱਚ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟੀਸ ਬੋਬੜੇ ਨੂੰ ਭਾਰਤ ਦੇ ਪ੍ਰਧਾਨ ਜੱਜ ਦੇ ਰੂਪ ਵਿੱਚ ਸਹੁੰ ਚਕਵਾਈ।
ਇਹ ਸਮਾਗਮ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਆਯੋਜਿਤ ਹੋਇਆ। ਸਹੁੰ ਚੁੱਕ ਮਨਾਗਮ ਵਿੱਚ ਉਪਰਾਸ਼ਟਰਪਤੀ ਵੇਂਕਿਆ ਨਾਏਡੂ , ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਆਗੂ ਮੌਜੂਦ ਸਨ।
17 ਨਵੰਬਰ ਨੂੰ ਰਿਟਾਇਰ ਹੋਏ ਸਾਬਕਾ ਚੀਫ ਜਸਟੀਸ ਰੰਜਨ ਗੋਗੋਈ ਨੇ ਹੀ CJI ਅਹੁਦੇ ਲਈ ਜਸਟੀਸ ਬੋਬੜੇ ਦੇ ਨਾਮ ਦੀ ਸਿਫਾਰਸ਼ ਕੀਤੀ ਸੀ। ਜਸਟਿਸ ਬੋਬੜੇ ਚੀਫ ਜਸਟੀਸ ਦੇ ਰੂਪ ਵਿੱਚ 18 ਮਹੀਨੇ ਕਾਰਜ ਕਰਨਗੇ। ਉਨ੍ਹਾਂ ਦਾ ਕਾਰਜਕਾਲ 23 ਅਪ੍ਰੈਲ 2021 ਤੱਕ ਹੋਵੇਗਾ।