ਮੈਡੀਕਲ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਦੇ ਦਿਮਾਗ ਦਾ ਆਪਰੇਸ਼ਨ ਮਰੀਜ਼ ਨੂੰ ਬਿਨ੍ਹਾਂ ਬੇਹੋਸ਼ ਕੀਤੇ ਕਰਿਆ ਗਿਆ ਹੋਵੇ। ਜੀ ਹਾਂ, ਇਹ ਸੱਚ ਹੈ ਅਮਰੀਕਾ ਦੇ ਹਸਪਤਾਲ ‘ਚ ਇੱਕ 25 ਸਾਲਾ ਮੁਟਿਆਰ ਜੇਨਾ ਸਕਰੈਡ ਦੀ ਬਿਨਾਂ ਬੇਹੋਸ਼ ਕੀਤੇ ਬਰੇਨ ਸਰਜਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰਾਂ ਨੇ ਜੇਨਾ ਦੀ ਬਰੇਨ ਸਰਜਰੀ ਨੂੰ ਫੇਸਬੁੱਕ ਪੇਜ ‘ਤੇ ਸਵੇਰੇ 11:45 ਵਜੇ ਲਾਈਵ ਸਟਰੀਮ ਵੀ ਕੀਤਾ।
ਇਹ ਪ੍ਰਕਿਰਿਆ ਟੈਕਸਸ ਦੇ ਮੈਥੋਡਿਸਟ ਡਲਾਸ ਮੈਡੀਕਲ ਸੈਂਟਰ ਵਿਖੇ ਇੱਥੋਂ ਦੇ ਮੁੱਖੀ ਡਾ. ਨਿਮੇਸ਼ ਪਟੇਲ ਦੀ ਨਿਗਰਾਨੀ ਹੇਂਠ ਹੋਈ। ਡਾ. ਪਟੇਲ ਨੇ ਦੱਸਿਆ ਕਿ ਅਸਲ ‘ਚ ਇਸ ਤਰ੍ਹਾਂ ਦੇ ਆਪਰੇਸ਼ਨ ਦੌਰਾਨ ਮਰੀਜ਼ ਨੂੰ ਲਗਾਤਾਰ ਗੱਲਾਂ ਕਰਦੇ ਰਹਿਣਾ ਹੁੰਦਾ ਹੈ, ਜੇਕਰ ਕੋਈ ਗਲਤੀ ਹੋਵੇ ਤਾਂ ਉਸਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਸਰਜਰੀ 45 ਮਿੰਟ ਚੱਲੀ ਅਤੇ ਪੂਰੇ ਸਮੇਂ ਦੇ ਦੌਰਾਨ, ਜੇਨਾ ਜਾਗ ਰਹੀ ਸੀ ਤੇ ਗੱਲਾਂ ਕਰ ਰਹੀ ਸੀ।
ਇਸ ਦੌਰਾਨ ਜੇਨਾ ਨੂੰ ਲਗਾਤਾਰ ਕੁੱਝ ਤਸਵੀਰਾਂ ਵਿਖਾਈਆਂ ਜਾ ਰਹੀਆਂ ਸਨ, ਤਾਂਕਿ ਇਹ ਪੁਸ਼ਟੀ ਹੋ ਸਕੇ ਕਿ ਆਪਰੇਸ਼ਨ ਦੌਰਾਨ ਉਸ ਦੇ ਦਿਮਾਗ ਦੇ ਕਿਸੇ ਠੀਕ ਹਿੱਸੇ ‘ਤੇ ਗਲਤ ਅਸਰ ਨਹੀ ਪੈ ਰਿਹਾ ਤੇ ਸਰਜਰੀ ਠੀਕ ਤਰੀਕੇ ਨਾਲ ਹੋ ਰਹੀ ਹੈ। ਡਾਕਟਰ ਬਾਰਟੇਲ ਮਿਸ਼ੇਲ ਨੇ ਦੱਸਿਆ ਕਿ ‘ਜੇਕਰ ਇਸ ਸਰਜਰੀ ਦੌਰਾਨ ਕੁੱਝ ਗਲਤ ਹੋ ਜਾਂਦਾ ਤਾਂ ਜੇਨਾ ਸਾਰੀ ਉਮਰ ਬੋਲ ਨਾ ਪਾਉਂਦੀ ।
ਇਸ ਲਈ ਅਸੀ ਉਸ ਨਾਲ ਗੱਲਾਂ ਕਰ ਰਹੇ ਸੀ ਤਾਂਕਿ ਸਾਨੂੰ ਇਹ ਪਤਾ ਲਗਦਾ ਰਹੇ ਕਿ ਸਰਜਰੀ ਠੀਕ ਦਿਸ਼ਾ ਵੱਲ ਵੱਧ ਰਹੀ ਹੈ। ਇਸ ਲਾਈਵ ਸਰਜਰੀ ਨੂੰ 2300 ਲੋਕਾਂ ਨੇ ਫੇਸਬੁੱਕ ‘ਤੇ ਵੀ ਵੇਖਿਆ। ਇਹ ਸਰਜਰੀ ਜੇਨਾ ਦੀ ਉਲਝੀਆਂ ਹੋਈ ਖੂਨ ਦੀਆਂ ਨਾੜੀਆਂ ਨੂੰ ਦਿਮਾਗ ਤੋਂ ਹਟਾਉਣ ਲਈ ਕੀਤੀ ਗਈ ਸੀ।
https://www.facebook.com/MethodistDallas/videos/492835578008676/