ਮਸ਼ੀਨਰੀ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਇਹ ਕਿੱਥੇ ਜਾਂਦੀ ਜਾਂਦੀ ਕਦੋਂ ਬੇਕਾਬੂ ਹੋ ਜਾਵੇ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸ਼ਿਕਾਗੋ ਦੇ ਓਹੇਅਰ ਹਵਾਈ ਅੱਡੇ ‘ਤੇ ਜਿਸ ਨੇ ਸਿੱਧ ਕਰ ਦਿੱਤਾ ਹੈ ਕਿ ਮਸ਼ੀਨਰੀ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੇ ਜਹਾਜ ਵਿੱਚ ਸਮਾਨ ਚੜ੍ਹਾਉਣ ਆਈ ਇੱਕ ਗੱਡੀ ਬੇਕਾਬੂ ਹੋ ਗਈ ਅਤੇ ਇੱਕ ਜਗ੍ਹਾ ‘ਤੇ ਹੀ ਗੋਲ ਗੋਲ ਚੱਕਰ ਕੱਟਣ ਲੱਗੀ। ਇਸ ਦੌਰਾਨ ਜਹਾਜ ਵਿੱਚ ਸਵਾਰ ਯਾਤਰੀਆਂ ਨੇ ਵੀਡੀਓ ਬਣਾ ਲਈ ਜਿਹੜੀ ਕਿ ਖੂਬ ਵਾਇਰਲ ਹੋ ਰਹੀ ਹੈ।
ਭਾਵੇਂ ਕਿ ਬੇਕਾਬੂ ਹੋਈ ਇਸ ਗੱਡੀ ਨੂੰ ਰੋਕਣ ਲਈ ਕੋਲ ਖੜ੍ਹੇ ਅਧਿਕਾਰੀਆਂ ਵੱਲੋਂ ਲੱਖਾਂ ਯਤਨ ਕੀਤੇ ਗਏ ਪਰ ਫਿਰ ਇਹ ਗੱਡੀ ਰੁਕੀ ਨਹੀਂ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਨੇੜੇ ਨੇੜੇ ਪਿਆ ਸਾਰਾ ਸਮਾਨ ਗੱਡੀ ਖਰਾਬ ਕਰ ਦਿੰਦੀ ਹੈ। ਇਸ ਦੌਰਾਨ ਯਾਤਰੀਆਂ ਵੱਲੋਂ ਬਣਾਈ ਗਈ ਵੀਡੀਓ ਅੱਜ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਗਈ ਹੈ ਜਿਸ ਨੂੰ ਲੋਕ ਸ਼ੇਅਰ ਕਰਨ ਦੇ ਨਾਲ ਨਾਲ ਉਸ ‘ਤੇ ਆਪੋ ਆਪਣੇ ਕਮੈਂਟ ਵੀ ਦੇ ਰਹੇ ਹਨ। ਇੱਥੇ ਹੀ ਬੱਸ ਨਹੀਂ ਇਸ ਵੀਡੀਓ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸ਼ੇਅਰ ਕੀਤਾ ਹੈ।
I'll take "Out-of-control Beverage Carts" for $2,000, Alex.
This happened at Chicago's O'Hare Airport earlier today. (Video credit: Kevin Klauer) pic.twitter.com/KwL70bOqHj
— FOX 32 News (@fox32news) October 1, 2019