ਲੰਡਨ: ਪੀਜ਼ਾ, ਬਰਗਰ, ਮੋਮੋਜ਼ ਜਾਂ ਫਿਰ ਫਰੈਂਚ ਫਰਾਈਜ਼ ਕੋਈ ਵੀ ਫਾਸਟ ਫੂਡ ਤੁਹਾਡਾ ਕਿੰਨਾ ਵੀ ਮੰਨਪਸੰਦ ਕਿਉਂ ਨਾ ਹੋਵੇ ਤੁਸੀ ਉਸ ਨੂੰ ਲੰਬੇ ਸਮੇਂ ਤੱਕ ਲਗਾਤਾਰ ਨਹੀਂ ਖਾ ਸਕਦੇ। ਤੁਸੀ ਆਪਣੇ ਮੰਨਪਸੰਦ ਖਾਣੇ ਨੂੰ ਲਗਾਤਾਰ ਚਾਰ ਵਾਰ ਖਾ ਲਵੋਗੇ ਜਾਂ ਜ਼ਿਆਦਾ ਤੋਂ ਜ਼ਿਆਦਾ ਦੋ ਜਾਂ ਚਾਰ ਦਿਨ ਖਾ ਲਵੋਗੇ ਪਰ ਯੂਕੇ ਦਾ ਇੱਕ 17 ਸਾਲਾ ਮੁੰਡਾ 10 ਸਾਲਾਂ ਤੱਕ ਲਗਾਤਾਰ ਆਪਣਾ ਫੇਵਰੇਟ ਖਾਣਾ ਸਵੇਰੇ ਸ਼ਾਮ ਖਾਂਦਾ ਰਿਹਾ ਜਿਸ ‘ਚ ਫਰੈਂਚ ਫਰਾਈਜ਼, ਚਿਪਸ, ਵਹਾਈਟ ਬਰੈੱਡ, ਸਾਸੇਜ ਤੇ ਹੈਮ ਸ਼ਾਮਲ ਸਨ ਤੇ ਲਗਾਤਾਰ ਕਿੰਨੇ ਸਾਲ ਤੱਕ ਇਨ੍ਹਾਂ ਚੀਜਾਂ ਦਾ ਸੇਵਨ ਕਰਨ ਨਾਲ ਮੁੰਡਾ ਅੰਨ੍ਹਾ-ਬੋਲਾ ਹੋ ਗਿਆ।
ਬ੍ਰਿਸਟਲ ਲਾਈਵ ਦੀ ਰਿਪੋਰਟ ਮੁਤਾਬਕ 17 ਸਾਲਾ ਮੁੰਡਾ ਬੀਤੇ 10 ਸਾਲਾਂ ਤੋਂ ਸਿਰਫ ਜੰਕ ਫੂਡ ਹੀ ਖਾ ਰਿਹਾ ਸੀ, ਜਿਸ ਕਾਰਨ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਗਿਆ। ਨੌਜਵਾਨ ਦੀ ਮਾਂ ਦੇ ਅਨੁਸਾਰ ਉਸ ਦਾ ਲੜਕਾ 7 ਸਾਲ ਦੀ ਉਮਰ ਤੋਂ ਹੀ ਅਜਿਹੇ ਖਾਣੇ ਦਾ ਸੇਵਨ ਕਰ ਰਿਹਾ ਹੈ।
ਉਸ ਨੇ ਡਾਕਟਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਨੂੰ ਫਲਾਂ-ਸਬjIਆਂ ਦਾ ਸਵਾਦ ਤੇ ਖੁਸ਼ਬੂ ਪਸੰਦ ਹੀ ਨਹੀਂ ਸੀ, ਸਕੂਲ ਦੇ ਟਿਫਨ ‘ਚ ਪੈਕ ਕੀਤਾ ਖਾਣਾ ਉਸੇ ਤਰ੍ਹਾਂ ਹੀ ਘਰ ਵਾਪਸ ਲੈ ਆਉਂਦਾ ਸੀ। ਮੈਂ ਉਸ ਨੂੰ ਖਾਣਾ ਖਵਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾ ਬਣਾ ਕੇ ਵੀ ਦਿੰਦੀ ਰਹੀ ਤੇ ਫਲ ਵੀ ਪਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਉਸ ਖਾਣੇ ਨੂੰ ਹੱਥ ਤੱਕ ਵੀ ਨਹੀਂ ਲਗਾਉਂਦਾ ਸੀ। ਉਸ ਦੇ ਸਕੂਲ ਅਧਿਆਪਕ ਵੀ ਹਮੇਸ਼ਾ ਉਸ ਦੀ ਚਿੰਤਾ ਕਰਦੇ ਰਹਿੰਦੇ ਸਨ।
ਲੜਕੇ ਦੀ 40 ਸਾਲਾ ਮਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਉਸ ਦੇ ਬੇਟੇ ਦੀ 14 ਸਾਲ ਦੀ ਉਮਰ ‘ਚ ਸੁਣਨ ਦੀ ਸ਼ਕਤੀ ਘਟਣੀ ਸ਼ੁਰੂ ਹੋ ਗਈ ਸੀ। ਜਿਸ ਤੋਂ ਕੁਝ ਸਮੇਂ ਦੇ ਅੰਦਰ ਹੀ ਇੱਕ ਦਮ ਉਸ ਦੀ ਨਜ਼ਰ ਵੀ ਘਟਣੀ ਸ਼ੁਰੂ ਹੋ ਗਈ। ਹੁਣ ਉਸ ਦੇ ਬੇਟੇ ਕੋਲ ਨਾ ਕੋਈ ਨੌਕਰੀ ਹੈ ਤੇ ਨਾ ਹੀ ਕੋਈ ਸੋਸ਼ਲ ਲਾਈਫ।
ਡਾਕਟਰਾਂ ਮੁਤਾਬਕ ਲੜਕਾ ਏ.ਆਰ.ਐੱਫ.ਆਈ.ਡੀ. (ਭੋਜਨ ਦੇ ਸੇਵਨ ਸਬੰਧੀ ਵਿਕਾਰ) ਦਾ ਸ਼ਿਕਾਰ ਹੋਇਆ ਸੀ ਇਸ ਬੀਮਾਰਿ ਨਾਲ ਪੀੜਤ ਲੋਕਾਂ ਨੂੰ ਫਲ, ਸਬਜੀਆਂ ਤੇ ਹੋਰ ਖਾਣ ਦੀਆਂ ਚੀਜਾਂ ਦਾ ਸਵਾਦ ਤੇ ਖੁਸ਼ਬੂ ਪਸੰਦ ਨਹੀਂ ਆਉਂਦੀ। ਲੜ੍ਹਕੇ ਦੀ ਪੋਸ਼ਣ ਦੀ ਘਾਟ ਨੇ ਉਸ ਦੀ ਆਪਟਿਕ ਨਰਵ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ।
ਉਸ ਦੀ ਮਾਂ ਨੇ ਕਿਹਾ ਕਿ ਸਾਨੂੰ ਇਸ ਗੱਲ ‘ਤੇ ਯਕੀਨ ਨਹੀਂ ਹੋ ਰਿਹਾ ਸੀ ਜਦੋਂ ਸਾਨੂੰ ਦੱਸਿਆ ਗਿਆ ਕਿ ਸਾਡੇ ਮੁੰਡੇ ਨੂੰ ਹੋਇਆ ਕੀ ਸੀ। ਉਸ ਦੀ ਨਜ਼ਰ ਬਹੁਤ ਤੇਜ਼ੀ ਨਾਲ ਚਲੀ ਗਈ। ਲੜਕੇ ਦਾ ਕੇਸ ਸਟਡੀ ਕਰ ਰਹੇ ਡਾਕਟਰ ਅਟਾਨ ਨੇ ਕਿਹਾ ਕਿ ਮਰੀਜ਼ ਹਾਲੇ ਵੀ ਜ਼ਿਆਦਾਤਰ ਪਹਿਲਾਂ ਵਾਲਾ ਭੋਜਨ ਹੀ ਖਾ ਰਿਹਾ ਹੈ ਪਰ ਵਿਟਾਮਿਨ ਸਪਲੀਮੈਂਟਸ ਨਾਲ ਉਸ ਦੇ ਪੋਸ਼ਣ ‘ਚ ਸੁਧਾਰ ਹੋਇਆ ਹੈ।
[alg_back_button]