ਅਫਗਾਨਿਸਤਾਨ ਦੇ ਆਜ਼ਾਦੀ ਦਿਹਾੜੇ ‘ਤੇ ਲੋਕਾਂ ਨੇ ਕਾਬੁਲ ਸਮੇਤ ਦੋ ਵੱਡੇ ਸ਼ਹਿਰਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ; ਤਾਲਿਬਾਨ ਦੀ ਗੋਲੀਬਾਰੀ ‘ਚ 2 ਮਰੇ

TeamGlobalPunjab
1 Min Read

ਕਾਬੁਲ : 19 ਅਗਸਤ ਨੂੰ ਅਫਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਹੈ ਪਰ ਇਸ ਦਿਨ ਵੀ ਤਾਲਿਬਾਨੀਆਂ ਨੇ ਮੁਲਕ ਦੇ ਲੋਕਾਂ ਨੂੰ ਜਸ਼ਨ ਨਹੀਂ ਮਨਾਉਣ ਦਿੱਤਾ, ਸਗੋਂ ਗੋਲੀਆਂ ਚਲਾ ਕੇ ਆਪਣੀ ਦਰਿੰਦਗੀ ਦਾ ਇੱਕ ਹੋਰ ਸਬੂਤ ਪੇਸ਼ ਕੀਤਾ।

ਤਾਲਿਬਾਨ ਸ਼ਾਸਨ ਦੇ ਵਿਰੁੱਧ ਦੇਸ਼ ਦੀ ਆਜ਼ਾਦੀ ਦੇ ਦਿਨ, ਬਹੁਤ ਸਾਰੇ ਖੇਤਰਾਂ ਦੇ ਲੋਕ ਤਾਲਿਬਾਨ ਖ਼ਿਲਾਫ਼ ਪ੍ਰਦਰਸ਼ਨ ਵਿੱਚ ਅਫਗਾਨਿਸਤਾਨ ਦਾ ਝੰਡਾ ਲਹਿਰਾ ਰਹੇ ਹਨ ।

ਪਾਕਿਸਤਾਨ ਨਾਲ ਲੱਗਦੇ ਅਫਗਾਨ ਸੂਬੇ ਕੁਨਾਰ ਦੀ ਰਾਜਧਾਨੀ ਅਸਾਦਾਬਾਦ ਵਿੱਚ ਆਜ਼ਾਦੀ ਦਿਵਸ ਦੇ ਮੌਕੇ ਕੱਢੀ ਗਈ ਰੈਲੀ ਵਿੱਚ ਲੋਕ ਅਫਗਾਨ ਝੰਡਾ ਲਹਿਰਾ ਰਹੇ ਸਨ। ਤਾਲਿਬਾਨ ਨੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਉੱਥੇ ਭਗਦੜ ਮਚ ਗਈ। ਇਸ ਦੌਰਾਨ ਹਿੰਸਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਤਾਲਿਬਾਨ  ਵਿਰੋਧੀਆਂ ਨੇ ਰਾਜਧਾਨੀ ਕਾਬੁਲ ਦੇ ਪਸ਼ਤੂਨਿਸਤਾਨ ਚੌਕ ‘ਤੇ ਅਫਗਾਨਿਸਤਾਨ ਦਾ ਰਾਸ਼ਟਰੀ ਝੰਡਾ ਵੀ ਲਹਿਰਾਇਆ ਹੈ।

ਦੱਸਣਯੋਗ ਹੈ ਕਿ ਜਲਾਲਾਬਾਦ ਵਿੱਚ ਵੀ ਬੁੱਧਵਾਰ ਨੂੰ ਤਾਲਿਬਾਨ ਨੇ ਰਾਸ਼ਟਰੀ ਝੰਡੇ ਦੇ ਨਾਲ ਵਿਰੋਧ ਕਰ ਰਹੇ ਲੋਕਾਂ ਉੱਤੇ ਗੋਲੀਬਾਰੀ ਕੀਤੀ ਸੀ। ਇਸ ਵਿੱਚ ਤਿੰਨ ਲੋਕ ਮਾਰੇ ਗਏ ਸਨ। ਇੱਥੇ ਪੱਤਰਕਾਰਾਂ ਦੀ ਵੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਤਾਲਿਬਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਝੰਡੇ ਦਾ ਫੈਸਲਾ ਹੁਣ ਨਵੀਂ ਬਣੀ ਤਾਲਿਬਾਨ ਸਰਕਾਰ ਕਰੇਗੀ।

- Advertisement -

Share this Article
Leave a comment