ਗਿਆਨੀ ਗੁਰਬਚਨ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਆਪਣੇ ਸਿਆਸੀ ਆਗੂਆਂ ਦੇ ਹੁਕਮ ਦੀ ਤਾਮੀਲ ਕਰਦਿਆਂ ਗੁਰਮੀਤ ਰਾਮ ਰਹੀਮ ਨੂੰ ਬਿਨਾਂ ਮੰਗਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿੱਤੀ ਗਈ ।ਤਾਂ ਉਸ ਵੇਲੇ ਤਖ਼ਤ ਤੇ ਪੰਜ ਪਿਆਰਿਆਂ ਨੇ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਇਨ੍ਹਾਂ ਜਥੇਦਾਰਾਂ ਕੋਲੋਂ ਸਪਸ਼ਟੀਕਰਨ ਮੰਗਿਆ। ਉਸ ਵੇਲੇ ਜਥੇਦਾਰ ਗੁਰਬਚਨ ਸਿੰਘ ਨੂੰ ਤਲਬ ਕੀਤਾ ਸੀ । ਪਰ ਉਲਟਾ ਇਹਨਾਂ ੫ ਪਿਆਰਿਆਂ ਨੂੰ ਹੀ ਬਰਖਾਸਤ ਕਰ ਦਿੱਤਾ ਗਿਆ। ਉਸ ਤੋਂ ਬਾਅਦ ਬਾਦਲ ਪਰਿਵਾਰ ਦਾ ਕਾਫੀ ਵਿਰੋਧ ਹੋਇਆ ਸੀ।
Read Also ਕਸੂਰਵਾਰ ਹਨ ਬਾਦਲ ਇਨ੍ਹਾਂ ਨੂੰ ਫਾਹੇ ਟੰਗ ਦਿਉ : ਪੰਜ ਪਿਆਰੇ
ਕਿ ਉਨ੍ਹਾਂ ਤਖ਼ਤਾਂ ਦੀ ਗਲਤ ਵਰਤੋਂ ਕਰਕੇ ਸੋਦਾ ਸਾਧ ਨੂੰ ਮੁਆਫੀ ਦਿਵਾਈ ਹੈ। ਹੁਣ ਕੁੱਝ ਦਿਨ ਪਹਿਲਾਂ ਇਨ੍ਹਾਂ ਵਿੱਚੋਂ ਇਕ ਪਿਆਰਾ ਭਾਈ ਮੰਗਲ ਸਿੰਘ ਆਪਣੀ ਡਿਊਟੀ ‘ਤੇ ਹਾਜ਼ਰ ਹੋ ਗਿਆ। ਇਸ ਸਬੰਧ ‘ਚ ਬਾਕੀ ਪਿਆਰਿਆਂ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਉਨ੍ਹਾਂ ਨੇ ਆਪਣੀ ਡਿਊਟੀ ‘ਤੇ ਜਾਣ ਤੋਂ ਨਾਂਹ ਕਰ ਦਿੱਤੀ ਹੈ। ਅਤੇ ਉਨ੍ਹਾਂ ਕਿਹਾ ਕਿ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਨੇ, ਕਿ ਉਹ ਅੱਜ ਵੀ ਗੁਰੂ ਗ੍ਰੰਥ ਤੇ ਪੰਥ ਪ੍ਰਤੀ ਦ੍ਰਿੜਤਾ ਨਾਲ ਖੜ੍ਹੇ ਹਨ। ਸਾਡਾ ਰੋਮ-ਰੋਮ ਅਤੇ ਸਵਾਸ- ਸਵਾਸ ਗੁਰੂ ਪੰਥ ਦੀ ਅਮਾਨਤ ਹੈ। ਇਸ ਦੀ ਵਰਤੋਂ ਕੇਵਲ ਉਹ ਪੰਥ ਦੀ ਚੜ੍ਹਦੀ ਕਲਾ ਲਈ ਹੀ ਕਰਨਗੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੱਧ ਜਾਗਦੀ ਜ਼ਮੀਰ ਵਾਲਿਆਂ ਦੀਆਂ ਵੋਟਾਂ ਪਈਆਂ ਹਨ।
ਅਤੇ ਅੱਜ ਵੀ ਉਹ ਉਸ ਦੇ ਨਾਲ ਹਨ।ਅਤੇ ਉਹ ਪੰਥ ਨੂੰ ਅਪੀਲ ਕਰਦੇ ਨੇ ਕਿ ਉਹ ਇਨ੍ਹਾ ਚੋਣ ਨਤੀਜਿਆਂ ਤੋਂ ਨਿਰਾਸ਼ ਨਾ ਹੋਣ ਬਲਕਿ ਆਉਣ ਵਾਲੇ ਸਮੇਂ ਲਈ ਇੱਕ ਮੁੱਠ ਹੋ ਕੇ ਯੋਜਨਾਬੰਦ ਤਰੀਕੇ ਨਾਲ ਤਿਆਰੀ ਕਰਨ ਅਤੇ ਪਿਆਰਿਆਂ ਨੇ ਸਾਫ ਕਰ ਦਿੱਤਾ ਐ ਕਿ ਉਹ ਆਪਣੀ ਡਿਊਟੀ ਤੇ ਨਹੀਂ ਜਾਣਗੇ ਅਤੇ ਸਿੱਖੀ ਸਿਧਾਂਤਾਂ ਤੇ ਡੱਟ ਕੇ ਪਹਿਰਾ ਦੇਣਗੇ,, ਜਿਕਰਯੋਗ ਹੈ ਕਿ ਇਨ੍ਹਾਂ ਪੰਜ ਪਿਆਰਿਆਂ ਵਿਚੋਂ ਭਾਈ ਮੇਜਰ ਸਿੰਘ ੩੧ ਦਿਸੰਬਰ ਨੂੰ ਐਸਜੀਪੀਸੀ ਤੋਂ ਰਿਟਾਇਰ ਹੋ ਚੁੱਕੇ ਨੇ ਅਤੇ ਇੱਕ ਸਿੰਘ ਨੇ ਮੁੜ ਆਪਣੀ ਡਿਊਟੀ ਜੁਆਇਨ ਕਰ ਲਈ ਹੈ।ਹੁਣ ੩ ਪਿਆਰੇ ਆਪਣੀ ਸਿਧਾਤਾਂ ‘ਤੇ ਡਟੇ ਹੋਏ ਨੇ।