ਏਐਸਆਈ ਨੇ ਪਤਨੀ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Global Team
1 Min Read

ਜਲੰਧਰ ਦੀ ਰਾਮਾ ਮੰਡੀ ਦਸ਼ਮੇਸ਼ ਨਗਰ ਵਿਚ ਇਕ ਏਐਸਆਈ ਨੇ ਘਰੇਲੂ ਝਗੜੇ ਦੇ ਚਲਦੇ ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 7 ਵਜੇ ਦੀ ਹੈ।
ਪੀਏਪੀ ਵਿੱਚ ਤਾਇਨਾਤ ਏਐਸਆਈ ਗੁਰਬਖਸ਼ ਸਿੰਘ ਦੀ ਪਤਨੀ ਵੰਦਨਾ ਬਿਊਟੀ ਪਾਰਲਰ ਚਲਾਉਂਦੀ ਸੀ। ਪੁਲਿਸ ਮੁਤਾਬਕ ਇਸ ਝਗੜੇ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਮੁੰਡੇ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਥਾਣੇਦਾਰ ਨਹੀਂ ਮੰਨਿਆ। ਇਸ ਜੋੜੇ ਦਾ ਇੱਕ ਪੁੱਤਰ ਤੇ ਇੱਕ ਬੇਟੀ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share This Article
Leave a Comment