10 ਪੁਸ਼-ਅੱਪ ਕਰਕੇ ਸਚਿਨ ਨੇ ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਲਈ ਇਕਠੀ ਕੀਤੀ ਸਹਾਇਤਾ ਰਾਸ਼ੀ

Global Team
2 Min Read

ਨਵੀਂ ਦਿੱਲੀ : ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਹਜ਼ਾਰਾਂ ਦੌੜਾਕਾਂ ਦੇ ਨਾਲ ਆਈ. ਡੀ. ਬੀ. ਆਈ. ਫੇਡਰਲ ਲਾਈਫ ਇੰਸ਼ੋਰੈਂਸ ਨਵੀਂ ਦਿੱਲੀ ਮੈਰਾਥਨ ਵਿਚ ਹਿੱਸਾ ਲਿਆ ਅਤੇ ਪੁਲਵਾਮਾ ਅੱਤਵਾਦੀ ਹਮਲਿਆਂ ਦੇ ਸ਼ਹੀਦਾਂ ਦੇ ਪਰਿਵਾਰਾਂ ਲਈ 15 ਲੱਖ ਰੁਪਏ ਇਕੱਠੇ ਕੀਤੇ। ਜਵਾਹਰਲਾਲ ਨਹਿਰੂ ਸਟੇਡੀਅਮ ਵਿਚ 4 ਰੇਸਾਂ ਦੌਰਾਨ ਹਰੇਕ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੇਂਦੁਲਕਰ ਨੇ ਕੀਪ ਮੂਵਿੰਗ ਪੁਸ਼-ਅਪ ਚੈਲੰਜ ਦੇ ਅਧੀਨ 10 ਪੁਸ਼ ਅਪ ਕੀਤੇ ਅਤੇ ਦੌੜਾਕਾਂ ਨਾਲ ਇਸ ਵਿਚ ਜੁੜਨ ਦੀ ਬੇਨਤੀ ਕੀਤੀ। ਤੇਂਦੁਲਕਰ ਨੇ ਕਿਹਾ, ਇਥੋਂ ਜੋ ਵੀ ਰਾਸ਼ੀ ਮਿਲੇਗੀ, ਉਸਨੂੰ ਕਿਸੇ ਚੰਗੇ ਕੰਮ ਲਈ ਦਾਨ ਵਿਚ ਦਿਤਾ ਜਾਵੇਗਾ।

ਇਸ ਰਾਸ਼ੀ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ। ਮੈਨੂੰ ਪੂਰਾ ਭਰੋਸਾ ਹੈ ਕਿ ਲੋਕ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸ ਮੁਹਿੰਮ ਵਿਚ ਨਾਲ ਹੋ। ਪੁਲਵਾਮਾ ਵਿਖੇ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਵਿਚ 40 ਤੋਂ ਵੱਧ ਸੀ. ਆਰ. ਪੀ. ਐੱਫ. ਜਵਾਨ ਸ਼ਹੀਦ ਹੋ ਗਏ ਸੀ। ਇਨ੍ਹਾਂ 4 ਰੇਸਾਂ-ਫੁਲ ਮੈਰਾਥਨ, ਹਾਫ ਮੈਰਾਥਨ, ਟਾਈਮਡ 10 ਕਿਮੀ ਅਤੇ 5 ਕਿਮੀ ਸਵੱਛ ਭਾਰਤ ਵਿਚ ਹਜ਼ਾਰਾਂ ਦੌੜਾਕਾਂ ਨੇ ਹਿੱਸਾ ਲਿਆ।

ਤੇਂਦੁਲਕਰ ਨੇ ਇੰਨੇ ਦੌੜਾਕਾਂ ਦੀ ਹਿੱਸੇਦਾਰੀ ‘ਤੇ ਕਿਹਾ, ”ਮੈਂ ਇੰਨੇ ਸਾਰੇ ਬੱਚਿਆਂ ਦੀ ਹਿੱਸੇਦਾਰੀ ਦੇਖ ਕੇ ਖੁਸ਼ ਹਾਂ। ਇੰਨੇ ਸਾਰੇ ਉਮੀਦਵਾਰਾਂ ਨੂੰ ਦੇਖ ਕੇ ਡਰਨਾ ਨਹੀਂ ਅਤੇ ਮੈਰਾਥਨ ਵਿਚ ਹਿੱਸਾ ਲੈਣਾ ਜ਼ਿੰਦਗੀ ਦਾ ਵੱਡਾ ਕਦਮ ਹੰਦਾ ਹੈ। ਤੁਸੀਂ ਅਗਲੀ ਪੀੜੀ ਹੋ ਜੋ ਸਾਡੇ ਦੇਸ਼ ਦੀ ਵਾਗਡੋਰ ਸੰਭਾਲੋਗੇ। ਆਈ. ਡੀ. ਬੀ. ਆਈ. ਫੈਡਰਲ ਲਾਈਫ ਇੰਸ਼ੋਰੈਂਸ ਦੇ ਬ੍ਰਾਂਡ ਦੂਤ ਤੇਂਦੁਲਕਰ ਨੇ ਸਟੇਡੀਅਮ ਤੋਂ ਮੈਰਾਥਨ ਨੂੰ ਹਰੀ ਝੰਡੀ ਦਿੱਤੀ।

Share This Article
Leave a Comment