ਕੀ ਪੂਰੀ ਨੀਂਦ ਲੈਣ ਦੇ ਬਾਵਜੂਦ ਰਹਿੰਦੀ ਹੈ ਥਕਾਵਟ? ਜਾਣੋ ਕੀ ਹੋ ਸਕਦੇ ਹਨ ਪ੍ਰਮੁੱਖ ਕਾਰਨ

Global Team
3 Min Read

ਨਿਊਜ਼ ਡੈਸਕ : ਕਦੇ-ਕਦਾਈਂ ਝਪਕੀ ਲੈਣਾ ਪੂਰੀ ਤਰ੍ਹਾਂ ਆਮ ਹੈ, ਪਰ ਦਿਨ ਵੇਲੇ ਵਾਰ-ਵਾਰ ਜਾਂ ਲੰਮੇ ਸਮੇਂ ਤੱਕ ਥਕਾਵਟ ਮਹਿਸੂਸ ਹੋਣਾ ਤੁਹਾਡੀ ਕਿਸੇ ਅੰਦਰੂਨੀ ਸਿਹਤ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਇਹ ਸਮਝਣਾ ਮਹੱਤਵਪੂਰਨ ਹੈ ਕਿ ਤੁਹਾਡੀ ਨੀਂਦ ਦਾ ਪੈਟਰਨ ਤੁਹਾਨੂੰ ਕੀ ਇਸ਼ਾਰਾ ਕਰ ਰਿਹਾ ਹੈ। ਸਿਹਤ ਮਾਹਿਰਾਂ ਅਨੁਸਾਰ 10 ਤੋਂ 30 ਮਿੰਟ ਦੀ ਝਪਕੀ ਲੈਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਨੀਂਦ ਖ਼ਾਸ ਕਰਕੇ ਰਾਤ ਨੂੰ ਨੀਂਦ ਪੂਰੀ ਨਾ ਹੋਣ ਤੋਂ ਬਾਅਦ ਜਾਂ ਕੋਈ ਬਹੁਤ ਗੰਭੀਰ ਮਾਨਸਿਕ ਕੰਮ ਕਰਨ ਦੌਰਾਨ ਫਾਇਦੇਮੰਦ ਸਾਬਤ ਹੋ ਸਕਦੀ ਹੈ। ਜੇਕਰ ਤੁਸੀਂ ਹਰ ਰੋਜ਼ ਲੰਮੀ ਝਪਕੀ ਲੈਂਦੇ ਹੋ, ਜਾਗਦੇ ਰਹਿਣ ਵਿੱਚ ਪਰੇਸ਼ਾਨੀ ਹੁੰਦੀ ਹੈ ਜਾਂ ਲੋੜੀਂਦੀ ਨੀਂਦ ਲੈਣ ਦੇ ਬਾਵਜੂਦ ਉੱਠਣ ਸਾਰ ਥਕਾਵਟ ਮਹਿਸੂਸ ਕਰਦੇ ਹੋ, ਤਾਂ ਇਹ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਪੋਸ਼ਣ ਦੀ ਕਮੀ
ਸਰੀਰ ਵਿੱਚ ਪੋਸ਼ਣ ਦੀ ਕਮੀ ਥਕਾਵਟ ਦਾ ਇੱਕ ਮੁੱਖ ਕਾਰਨ ਹੋ ਸਕਦੀ ਹੈ। ਖ਼ਾਸ ਕਰਕੇ ਆਇਰਨ , ਵਿਟਾਮਿਨ B12 ਅਤੇ ਵਿਟਾਮਿਨ D ਦੀ ਕਮੀ ਨਾਲ ਸਰੀਰ ਵਿੱਚ ਐਨਰਜੀ ਲੈਵਲ ਘੱਟ ਜਾਂਦਾ ਹੈ। ਇਸ ਨਾਲ ਐਨੀਮੀਆ ਜਾਂ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਕਾਰਨ ਵਿਅਕਤੀ ਲੋੜੀਂਦੀ ਨੀਂਦ ਲੈਣ ਦੇ ਬਾਵਜੂਦ ਵੀ ਥਕਾਵਟ ਮਹਿਸੂਸ ਕਰਦਾ ਹੈ।

ਅਨਿਦਰਾ
ਜੇਕਰ ਤੁਹਾਨੂੰ ਨੀਂਦ ਦੀ ਸਮੱਸਿਆ ਹੈ, ਜਿਵੇਂ ਕਿ ਨੀਂਦ ਨਾ ਆਉਣਾ, ਸਮੇਂ ਤੋਂ ਪਹਿਲਾਂ ਜਾਗ ਆ ਜਾਣਾ ਜਾਂ ਗੂੜ੍ਹੀ ਨੀਂਦ ਵਾਰ-ਵਾਰ ਟੁੱਟਣ ਦੀ ਪਰੇਸ਼ਾਨੀ ਹੈ, ਤਾਂ ਅਜਿਹੇ ਲੋਕਾਂ ਨੂੰ ਅਕਸਰ ਦਿਨ ਵੇਲੇ ਨੀਂਦ ਆਉਂਦੀ ਹੈ ਅਤੇ ਉਨ੍ਹਾਂ ਨੂੰ ਵਾਰ-ਵਾਰ ਝਪਕੀ ਲੈਣ ਦੀ ਲੋੜ ਮਹਿਸੂਸ ਹੋ ਸਕਦੀ ਹੈ।

ਖ਼ਰਾਬ ਲਾਈਫਸਟਾਈਲ
ਜੀਵਨ ਸ਼ੈਲੀ ਵੀ ਇਸ ਸਮੱਸਿਆ ਨੂੰ ਵਧਾ ਸਕਦੀ ਹੈ। ਦੇਰ ਰਾਤ ਖਾਣਾ ਖਾਣਾ, ਕੈਫੀਨ ਦੀ ਜ਼ਿਆਦਾ ਵਰਤੋਂ, ਸਰੀਰਕ ਗਤੀਵਿਧੀ ਦੀ ਕਮੀ ਅਤੇ ਅਨਿਯਮਿਤ ਦਿਨਚਰਿਆ ਸਰੀਰ ਦੇ ਕੁਦਰਤੀ ਚੱਕਰ ਨੂੰ ਵਿਗਾੜ ਦਿੰਦੇ ਹਨ। ਸਮੇਂ ਸਿਰ ਸੌਣਾ, ਸੰਤੁਲਿਤ ਖ਼ੁਰਾਕ ਲੈਣਾ, ਨਿਯਮਿਤ ਕਸਰਤ ਕਰਨਾ ਅਤੇ ਸਕ੍ਰੀਨ ਟਾਈਮ ਘੱਟ ਕਰਨਾ ਇਸ ਸਮੱਸਿਆ ਤੋਂ ਰਾਹਤ ਦਿਵਾ ਸਕਦਾ ਹੈ। ਜੇਕਰ ਇਸ ਦੇ ਬਾਵਜੂਦ ਵੀ ਥਕਾਵਟ ਬਣੀ ਰਹਿੰਦੀ ਹੈ, ਤਾਂ ਡਾਕਟਰ ਨਾਲ ਸਲਾਹ ਕਰਕੇ ਸਹੀ ਕਾਰਨ ਜਾਣਨਾ ਅਤੇ ਉਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ।

ਹੋਰ ਪਰੇਸ਼ਾਨੀਆਂ
ਦਿਲ ਦੀ ਬੀਮਾਰੀ, ਪੁਰਾਣੀਆਂ ਬੀਮਾਰੀਆਂ ਅਤੇ ਕੁਝ ਨਿਊਰੋਲੋਜੀਕਲ ਵਿਕਾਰ ਵਰਗੀਆਂ ਸਥਿਤੀਆਂ ਦਿਨ ਵੇਲੇ ਬਹੁਤ ਜ਼ਿਆਦਾ ਨੀਂਦ ਆਉਣ ਦਾ ਕਾਰਨ ਬਣ ਸਕਦੀਆਂ ਹਨ। ਥਕਾਵਟ ਅਤੇ ਨੀਂਦ ਆਉਣਾ ਡਿਪਰੈਸ਼ਨ ਅਤੇ ਲੰਮੇ ਸਮੇਂ ਤੱਕ ਰਹਿਣ ਵਾਲੇ ਸਟ੍ਰੈੱਸ ਵਰਗੀਆਂ ਮਾਨਸਿਕ ਸਿਹਤ ਸਮੱਸਿਆਵਾਂ ਕਰਕੇ ਵੀ ਹੋ ਸਕਦਾ ਹੈ।

Share This Article
Leave a Comment