ਵੀਅਤਨਾਮ ਕਿਸ਼ਤੀ ਹਾਦਸਾ: ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ

Global Team
3 Min Read

ਨਿਊਜ਼ ਡੈਸਕ : ਵੀਅਤਨਾਮ ਵਿੱਚ ਫੂ ਕਵੋਕ ਟਾਪੂ ਨੇੜੇ ਸ਼ਨੀਵਾਰ ਨੂੰ ਅਚਾਨਕ ਇੱਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿੱਚ ਭਾਰਤੀ ਸੈਲਾਨੀਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਬੇੜੀ ਪਲਟੀ, ਉਸ ਵੇਲੇ ਉਸ ਵਿੱਚ 32 ਭਾਰਤੀ ਸੈਲਾਨੀ ਸਵਾਰ ਸਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪੀਡਬੋਟ ਪਲਟਣ ਕਾਰਨ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਹ ਕਿਸ਼ਤੀ ਵੀਅਤਨਾਮ ਦੇ ਫੂ ਕਵੋਕ ਨੇੜੇ ‘ਹੋਨ ਮੇ ਰੁਟ ਨਗੋਈ’ (Hon May Rut Ngoai) ਟਾਪੂ ਕੋਲ ਪਲਟੀ, ਤਾਂ ਉਸ ‘ਤੇ 32 ਭਾਰਤੀ ਸੈਲਾਨੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਹਾਦਸੇ ਵਿੱਚ 21 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ। ਇਹਨਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਇੰਨਾ ਹੀ ਨਹੀਂ, ਸਾਰੀਆਂ 15 ਲਾਸ਼ਾਂ ਨੂੰ ਵੀ ਕਿਨਾਰੇ ‘ਤੇ ਲਿਆਂਦਾ ਗਿਆ ਹੈ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸ਼ਤੀ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ‘ਐਕਸ’ ‘ਤੇ ਇੱਕ ਪੋਸਟ ਵਿੱਚ ਲਿਖਿਆ- “ਵੀਅਤਨਾਮ ਦੇ ਫੂ ਕਵੋਕ ਨੇੜੇ ਭਾਰਤੀ ਨਾਗਰਿਕਾਂ ਦੀ ਕਿਸ਼ਤੀ ਪਲਟਨ ਦੀ ਦੁਰਘਟਨਾ ਦੀ ਦੁਖਦ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਮੈਂ ਜ਼ਖਮੀ ਲੋਕਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਸਾਡਾ ਦੂਤਾਵਾਸ ਅਤੇ ਵਣਜ ਦੂਤਾਵਾਸ ਹਰ ਸੰਭਵ ਮਦਦ ਪਹੁੰਚਾ ਰਹੇ ਹਨ। ਸਾਡੇ ਅਧਿਕਾਰੀ ਵੀਅਤਨਾਮ ਦੇ ਅਧਿਕਾਰੀਆਂ ਨਾਲ ਵੀ ਲਗਾਤਾਰ ਸੰਪਰਕ ਵਿੱਚ ਹਨ।”

ਭਾਰਤੀ ਦੂਤਾਵਾਸ ਨੇ ਵੀ ਕਿਸ਼ਤੀ ਦੇ ਦੁਰਘਟਨਾਗ੍ਰਸਤ ਹੋਣ ਦੀ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਭਾਰਤੀ ਦੂਤਾਵਾਸ ਨੇ ‘ਐਕਸ”ਤੇ ਇੱਕ ਪੋਸਟ ਵਿੱਚ ਕਿਹਾ, ” ਵੀਅਤਨਾਮ ਦੇ ਫੂ ਕਵੋਕ ਟਾਪੂ ਨੇੜੇ ਕੁਝ ਘੰਟੇ ਪਹਿਲਾਂ ਪਲਟੀ ਕਿਸ਼ਤੀ ਵਿੱਚ 32 ਭਾਰਤੀ ਯਾਤਰੀ ਸਵਾਰ ਸਨ। ਅਸੀਂ ਜਾਨੀ ਨੁਕਸਾਨ ਬਾਰੇ ਹੋਰ ਜਾਣਕਾਰੀ ਪਤਾ ਲਗਾ ਰਹੇ ਹਾਂ।”ਇੰਡੀਅਨ ਐੰਬੇਸੀ ਨੇ ਦੱਸਿਆ ਕਿ ਯਾਤਰੀਆਂ ਦੀ ਮਦਦ ਲਈ ਕੰਟਰੋਲ ਰੂਮ ਬਣਾਇਆ ਗਿਆ ਹੈ। ਇਸ ਨਾਲ ਸੰਪਰਕ ਕਰਨ ਲਈ ਹੈਲਪਲਾਈਨ ਨੰਬਰ +84 36 281 7930, +84 91 552 37 14 ਅਤੇ +84 33 452 0414 ਜਾਰੀ ਕੀਤੇ ਗਏ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ। 

Share This Article
Leave a Comment