‘ਸਤਲੁਜ’ ਫਿਲਮ ‘ਚ ਦਿਖਾਈ ਸੱਚਾਈ ਸਭ ਦੇ ਸਾਹਮਣੇ ਆਵੇ: ਮਨੀਸ਼ ਸਿਸੋਦੀਆ

Global Team
2 Min Read

ਜਲੰਧਰ : ਜਲੰਧਰ ਪਹੁੰਚੇ ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਦਲਜੀਤ ਦੁਸਾਂਝ ਦੀ ਫਿਲਮ ਸਤਲੁਜ ‘ਤੇ ਗੱਲਬਾਤ ਕਰਦਿਅਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ‘ਤੇ ਆਧਾਰਿਤ ਫਿਲਮ ਸਤਲੁਜ ‘ਤੇ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ। ਉਸ ਕਾਲੇ ਦੌਰ ਬਾਰੇ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਜਨਤਾ ਨੂੰ ਫਿਲਮ ਦਿਖਾਉਣਾ ਜ਼ਰੂਰੀ ਹੈ। ਉਨਾਂ ਕਿਹਾ ਕਿ ਲੋਕਾਂ ਦਾ ਇਤਿਹਾਸ ਤੋਂ ਜਾਣੂ ਹੋਣਾ ਜਰੂਰੀ ਹੈ ਚਾਹੇ ਉਹ ਚੰਗਾਂ ਹੋਵੇ ਜਾਂ ਮਾੜਾ। ਵੀਰਵਾਰ ਜਲੰਧਰ ਨਾਰੀ ਨਿਕੇਤਨ ਦਾ ਦੌਰਾ ਕਰਨ ਵਾਲੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਫਿਲਮ ਉਸ ਸਮੇਂ ਦੌਰਾਨ ਹੋਏ ਅੱਤਿਆਚਾਰਾਂ ਅਤੇ ਪੰਜਾਬੀਆਂ ਦੁਆਰਾ ਝੱਲੇ ਗਏ ਜ਼ਖ਼ਮਾਂ ਨੂੰ ਦਰਸਾਉਂਦੀ ਹੈ।

‘ਆਪ’ ਨੇਤਾ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਫਿਲਮ ਕਾਂਗਰਸ ਸਰਕਾਰ ਦੌਰਾਨ ਕੀਤੇ ਗਏ ਕਾਲੇ ਕੰਮਾਂ ਨੂੰ ਉਜਾਗਰ ਕਰਦੀ ਹੈ ਅਤੇ ਇਸ ਨੂੰ ਰੋਕਣਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਫਿਲਮ ਸੰਬੰਧੀ ਦਿਤੇ ਬਿਆਨਾਂ ਬਾਰੇ ਸਿਸੋਦੀਆ ਨੇ ਕਿਹਾ ਕਿ ਇਸਦਾ ਜਵਾਬ ਸਿਰਫ਼ ਭਾਜਪਾ ਜਾਂ ਬਿੱਟੂ ਹੀ ਦੇ ਸਕਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਆਪਣੇ ਮਾੜੇ ਕੰਮਾਂ ਨੂੰ ਛੁਪਾਉਣ ਲਈ ਕਾਂਗਰਸ ਪਾਰਟੀ ਦਾ ਬਚਾਅ ਕਿਉਂ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਅੰਦਰ ਚੱਲ ਰਹੇ ਸੱਤਾ ਸੰਘਰਸ਼ ਬਾਰੇ, ‘ਆਪ’ ਇੰਚਾਰਜ ਨੇ ਕਿਹਾ ਕਿ ਪਾਰਟੀ ਹੁਣ ਲੜਾਈ ਕਰਨ ਵਾਲੀ ਪਾਰਟੀ ਬਣ ਗਈ ਹੈ। ਚਾਹੇ ਉਹ ਚੰਨੀ ਹੋਵੇ ਜਾਂ ਰਾਜਾ ਵੜਿੰਗ, ਸਾਰੇ ਆਗੂ ਆਗੂ ਬਣ ਰਹੇ ਹਨ।

ਭਾਰਤੀ ਗੈਂਗਸਟਰਾਂ ਵਿਰੁੱਧ ਐਫਬੀਆਈ ਦੀ ਕਾਰਵਾਈ ਬਾਰੇ, ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਗੈਂਗਸਟਰਾਂ ਨੂੰ ਭਾਜਪਾ ਦੁਆਰਾ ਸੁਰੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸੁਰੱਖਿਆ ਦੇ ਰਹੀ ਹੈ।

Share This Article
Leave a Comment