ਟੈਕਸਾਸ: ਟੈਕਸਾਸ ਵਿੱਚ ਸਥਿਤ ਯੂਨੀਵਰਸਿਟੀ ਆਫ਼ ਟੈਕਸਾਸ ਮੈਡੀਕਲ ਬ੍ਰਾਂਚ (UTMB) ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਬਾਅਦ ਇੱਕ ਨਰਸ ਨੂੰ ਨੌਕਰੀ ਤੋਂ ਕੱਢ ਦਿੱਤਾ। ਵੀਡੀਓ ਵਿੱਚ ਨਰਸ ਨੇ ਅਜਿਹਾ ਮਜ਼ਾਕੀਆ ਕੰਟੈਂਟ ਬਣਾਇਆ ਸੀ, ਜਿਸ ਨੂੰ ਕਈ ਲੋਕਾਂ ਨੇ ਮਰੀਜ਼ਾਂ ਦੇ ਇਲਾਜ ਤੋਂ ਪਰਹੇਜ਼ ਕਰਨ ਦੇ ਸੰਕੇਤ ਵਜੋਂ ਲਿਆ।
ਵੀਡੀਓ ਵਿੱਚ ਕੀ ਦਿਖਾਇਆ ਗਿਆ
‘ਨਰਸ ਅਹਲਾਮ’ ਨਾਮ ਨਾਲ ਜਾਣੀ ਜਾਣ ਵਾਲੀ ਇਸ ਨਰਸ ਨੇ ਇੱਕ ਛੋਟੀ ਵੀਡੀਓ ਪੋਸਟ ਕੀਤੀ ਸੀ। ਇਸ ਵਿੱਚ ਉਹ ਇੱਕ ਮਰੀਜ਼ ਦੇ ਕਮਰੇ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਸੀ। ਵੀਡੀਓ ਵਿੱਚ ਨਰਸ ਨੇ ਅਜਿਹਾ ਮਜ਼ਾਕੀਆ ਕੰਟੈਂਟ ਬਣਾਇਆ ਸੀ, ਜਿਸ ਨੂੰ ਕਈ ਲੋਕਾਂ ਨੇ Fox News ਦੇਖਣ ਵਾਲੇ ਮਰੀਜ਼ਾਂ ਦੇ ਇਲਾਜ ਤੋਂ ਪਰਹੇਜ਼ ਕਰਨ ਦੇ ਸੰਕੇਤ ਵਜੋਂ ਲਿਆ।
ਵੀਡੀਓ ਦੇ ਬੈਕਗ੍ਰਾਊਂਡ ਵਿੱਚ ਗਾਇਕਾ ਵਿਟਨੀ ਹਿਊਸਟਨ ਦਾ ਗੀਤ “I Will Always Love You” ਚੱਲ ਰਿਹਾ ਸੀ, ਜਿਸ ਦੇ ਬੋਲਾਂ ਵਿੱਚ ਇਹ ਸੰਦੇਸ਼ ਸੀ ਕਿ “ਅਸੀਂ ਦੋਵੇਂ ਜਾਣਦੇ ਹਾਂ ਕਿ ਮੈਂ ਉਹ ਨਹੀਂ ਹਾਂ ਜਿਸ ਦੀ ਤੁਹਾਨੂੰ ਲੋੜ ਹੈ।”
ਵੀਡੀਓ ਨੂੰ ਲੈ ਕੇ ਛਿੜਿਆ ਵਿਵਾਦ
ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਨੂੰ ਸਿਆਸੀ ਵਿਅੰਗ ਵਜੋਂ ਦੇਖਿਆ, ਪਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਦਾ ਮਤਲਬ ਇਹ ਕੱਢਿਆ ਕਿ ਨਰਸ Fox News ਦੇਖਣ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਬਚਣਾ ਚਾਹੁੰਦੀ ਹੈ।
ਇਸ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਫੈਲ ਗਈ। ਕਈਆਂ ਦਾ ਕਹਿਣਾ ਸੀ ਕਿ ਸਿਹਤ ਕਰਮਚਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਮਰੀਜ਼ ਨੂੰ ਉਸ ਦੀ ਰਾਜਨੀਤਿਕ ਸੋਚ ਜਾਂ ਨਿੱਜੀ ਵਿਚਾਰਾਂ ਤੋਂ ਬਿਨਾਂ ਇਕਸਾਰ ਅਤੇ ਨਿਰਪੱਖ ਇਲਾਜ ਮੁਹੱਈਆ ਕਰਵਾਉਣ।
TikTok ਤੋਂ X ਤੱਕ ਵਧਿਆ ਮਾਮਲਾ
ਵਿਵਾਦ ਉਸ ਵੇਲੇ ਹੋਰ ਵਧ ਗਿਆ ਜਦੋਂ TikTok ਦੇ ਕੁਝ ਯੂਜ਼ਰਾਂ ਨੇ ਇਸ ਵੀਡੀਓ ਦਾ ਅੱਠ ਸੈਕਿੰਡ ਦਾ ਹਿੱਸਾ X ‘ਤੇ ਵੀ ਸਾਂਝਾ ਕੀਤਾ। ਇਹ ਕਲਿੱਪ ਲੱਖਾਂ ਲੋਕਾਂ ਤੱਕ ਪਹੁੰਚ ਗਿਆ ਅਤੇ ਇਸ ਦੇ ਸਕ੍ਰੀਨਸ਼ਾਟ ਵੀ ਤੇਜ਼ੀ ਨਾਲ ਵਾਇਰਲ ਹੋ ਗਏ।
ਕਈ ਯੂਜ਼ਰਾਂ ਨੇ ਦੋਸ਼ ਲਗਾਇਆ ਕਿ ਇਸ ਤਰ੍ਹਾਂ ਦੀ ਪੋਸਟ ਸਿਹਤ ਕਰਮਚਾਰੀਆਂ ਦੇ ਨੈਤਿਕ ਫਰਜ਼ਾਂ ਦੇ ਉਲਟ ਹੈ ਅਤੇ ਇਸ ਨਾਲ ਲੋਕਾਂ ਦਾ ਸਿਹਤ ਪ੍ਰਣਾਲੀ ‘ਤੇ ਭਰੋਸਾ ਘਟ ਸਕਦਾ ਹੈ। ਨਾਲ ਹੀ ਇਹ ਚਿੰਤਾ ਵੀ ਜਤਾਈ ਗਈ ਕਿ ਕੀ ਮਰੀਜ਼ਾਂ ਨੂੰ ਨਿਰਪੱਖ ਇਲਾਜ ਮਿਲੇਗਾ।
UTMB ਨੇ ਜਾਂਚ ਮਗਰੋਂ ਕੀਤਾ ਕਾਂਟ੍ਰੈਕਟਡਿਲੀਟ
ਵਿਵਾਦ ਵਧਣ ਤੋਂ ਬਾਅਦ UTMB ਨੇ ਤੁਰੰਤ ਅੰਦਰੂਨੀ ਜਾਂਚ ਸ਼ੁਰੂ ਕੀਤੀ। ਜਾਂਚ ਪੂਰੀ ਹੋਣ ਤੋਂ ਬਾਅਦ ਯੂਨੀਵਰਸਿਟੀ ਨੇ ਪੁਸ਼ਟੀ ਕੀਤੀ ਕਿ ਸੰਬੰਧਿਤ ਕਰਮਚਾਰੀ ਦਾ ਕਾਂਟ੍ਰੈਕਟ ਡਿਲੀਟਕਰ ਦਿੱਤਾ ਗਿਆ ਹੈ।
ਯੂਨੀਵਰਸਿਟੀ ਨੇ ਕਿਹਾ ਕਿ ਵੀਡੀਓ ਵਿੱਚ ਨਰਸ ਦਾ ਵਿਵਹਾਰ ਸੰਸਥਾ ਦੇ ਮੁੱਲਾਂ ਅਤੇ ਹਰ ਮਰੀਜ਼ ਨੂੰ ਹਮਦਰਦੀ ਅਤੇ ਨਿਰਪੱਖਤਾ ਨਾਲ ਇਲਾਜ ਦੇਣ ਦੀ ਵਚਨਬੱਧਤਾ ਦੇ ਉਲਟ ਸੀ। UTMB ਨੇ X ‘ਤੇ ਜਾਰੀ ਬਿਆਨ ਵਿੱਚ ਦੱਸਿਆ ਕਿ ਸੋਸ਼ਲ ਮੀਡੀਆ ਪੋਸਟ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਜਾਂਚ ਸ਼ੁਰੂ ਕੀਤੀ ਗਈ ਅਤੇ ਉਸੇ ਸ਼ਾਮ ਕਰਮਚਾਰੀ ਦਾ ਕਾਂਟ੍ਰੈਕਟ ਸਮਾਪਤ ਕਰ ਦਿੱਤਾ ਗਿਆ।

