ਨਵੀ ਦਿੱਲੀ : ਕਾਂਗਰਸ ਨੇ ਰਾਜ ਸਭਾ ਦੀਆਂ ਸੱਤ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ ਅਤੇ ਝਾਰਖੰਡ ਵਿੱਚ ਖਾਲੀ ਹੋਈਆਂ ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ। ਜਾਰੀ ਸੂਚੀ ਅਨੁਸਾਰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਬੁਲਾਰੇ ਪਵਨ ਖੇੜਾ ਅਤੇ ਮੀਨਾਕਸ਼ੀ ਨਟਰਾਜ ਸਮੇਤ ਕੁੱਲ ਸੱਤ ਨੇਤਾਵਾਂ ਨੂੰ ਟਿਕਟਾਂ ਮਿਲੀਆਂ ਹਨ।
ਦੱਸ ਦਈਏ ਕਿ ਕਰਨਾਟਕ ਤੋਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਤੋਂ ਇਲਾਵਾ ਪਵਨ ਖੇੜਾ ਅਤੇ ਮੰਸੂਰ ਅਲੀ ਖਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਤੋਂ ਮੀਨਾਕਸ਼ੀ ਨਟਰਾਜਨ, ਰਾਜਸਥਾਨ ਤੋਂ ਨੀਰਜ ਡਾਂਗੀ, ਝਾਰਖੰਡ ਤੋਂ ਪ੍ਰਣਵ ਝਾਅ ਅਤੇ ਤਾਮਿਲਨਾਡੂ ਤੋਂ ਪ੍ਰਵੀਨ ਚੱਕਰਵਰਤੀ ਨੂੰ ਕਾਂਗਰਸ ਨੇ ਉਮੀਦਵਾਰ ਐਲਾਨਿਆ ਹੈ।
ਮੀਨਾਕਸ਼ੀ ਨਟਰਾਜਨ ਅਤੇ ਪ੍ਰਵੀਨ ਚੱਕਰਵਰਤੀ ਨੂੰ ਰਾਹੁਲ ਗਾਂਧੀ ਦੇ ਕਰੀਬੀ ਮੰਨਿਆ ਜਾਂਦਾ ਹੈ। ਸੱਤ ਵਿੱਚੋਂ ਚਾਰ ਉਮੀਦਵਾਰ ਅਗੜੀ ਜਾਤੀ (ਉੱਚੀ ਜਾਤੀ) ਤੋਂ, ਦੋ ਦਲਿਤ ਅਤੇ ਇੱਕ ਘੱਟ ਗਿਣਤੀ ਭਾਈਚਾਰੇ ਤੋਂ ਹੈ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਖੜਗੇ ਸ਼ੁੱਕਰਵਾਰ ਨੂੰ ਬੈਂਗਲੁਰੂ ਵਿੱਚ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖੜਗੇ ਦੀ ਨਾਮਜ਼ਦਗੀ ਦੇ ਮੌਕੇ ‘ਤੇ ਮੌਜੂਦ ਰਹਿਣਗੇ। ਕਰਨਾਟਕ ਵਿੱਚ ਰਾਜ ਸਭਾ ਦੀਆਂ ਚਾਰ ਸੀਟਾਂ ਖਾਲੀ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ ਤਿੰਨ ਸੀਟਾਂ ਜਿੱਤ ਸਕਦੀ ਹੈ।
ਪਵਨ ਖੇੜਾ ਦਾ ਨਾਮ ਇਸ ਵਾਰ ਰਾਜ ਸਭਾ ਲਈ ਤੈਅ ਮੰਨਿਆ ਜਾ ਰਿਹਾ ਹੈ। ਕਈ ਸਾਲਾਂ ਤੋਂ ਖੇੜਾ ਨੂੰ ਰਾਜ ਸਭਾ ਭੇਜੇ ਜਾਣ ਦੀਆਂ ਅਟਕਲਾਂ ਲੱਗਦੀਆਂ ਆ ਰਹੀਆਂ, ਪਰ ਹਰ ਵਾਰ ਮਾਯੂਸੀ ਹੀ ਹੱਥ ਲੱਗਦੀ ਹੈ। ਕੁਝ ਸਾਲ ਪਹਿਲਾਂ ਜਦੋਂ ਰਾਜ ਸਭਾ ਚੋਣਾਂ ਵਿੱਚ ਪਵਨ ਖੇੜਾ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਸੀ, ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਤਪੱਸਿਆ ਵਿੱਚ ਕਮੀ ਰਹਿ ਗਈ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਇਸ ਬਿਆਨ ਲਈ ਮੁਆਫ਼ੀ ਮੰਗ ਲਈ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

