ਭਾਜਪਾ ਰਾਜ ਸਭਾ ਸੂਚੀ: BJP ਨੇ ਪੰਜਾਬ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ MP ਤੋਂ ਰਾਜ ਸਭਾ ਉਮੀਦਵਾਰ ਐਲਾਨਿਆ

Global Team
4 Min Read

ਨਿਊਜ਼ ਡੈਸਕ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2026 ਦੀਆਂ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਪਾਰਟੀ ਦੇ ਰਾਸ਼ਟਰੀ ਮਹਾਸਕੱਤਰ ਤਰੁਣ ਚੁੱਘ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਵੱਡੀ ਸੰਗਠਨਾਤਮਕ ਜ਼ਿੰਮੇਵਾਰੀ ਦੇਣ ਦੀ ਤਿਆਰੀ ਕਰ ਲਈ ਗਈ ਹੈ। ਇਸ ਅਹਿਮ ਸੂਚੀ ਮੁਤਾਬਕ, ਭਾਜਪਾ ਨੇ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਆਪਣਾ ਰਾਜ ਸਭਾ ਉਮੀਦਵਾਰ ਨਾਮਜ਼ਦ ਕੀਤਾ ਹੈ। ਭਾਜਪਾ ਦੇ ਰਾਸ਼ਟਰੀ ਮਹਾਸਕੱਤਰ ਅਤੇ ਮੁੱਖ ਦਫ਼ਤਰ ਇੰਚਾਰਜ ਅਰੁਣ ਸਿੰਘ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਇਹਨਾਂ ਨਾਵਾਂ ‘ਤੇ ਅੰਤਿਮ ਮੋਹਰ ਲਗਾਈ ਗਈ ਹੈ। ਪਾਰਟੀ ਨੇ ਇਸ ਵਾਰ ਕਈ ਦਿੱਗਜ ਚਿਹਰਿਆਂ ‘ਤੇ ਭਰੋਸਾ ਜਤਾਇਆ ਹੈ।

ਜ਼ਿਕਰਯੋਗ ਹੈ ਕਿ ਚੁੱਘ ਅੰਮ੍ਰਿਤਸਰ ਦੇ ਰਹਿਣ ਵਾਲੇ ਤੇ ਪੰਜਾਬ ਦਾ ਵੱਡਾ ਹਿੰਦੂ ਚਿਹਰਾ ਹਨ। ਹੁਣੇ ਜਿਹੇ ਭਾਜਪਾ ਨੇ ਪੰਜਾਬ ਵਿਚ ਸੁਨੀਲ ਜਾਖੜ ਨੂੰ ਪ੍ਰਧਾਨ ਤੇ ਅਸ਼ਵਨੀ ਸ਼ਰਮਾ ਨੂੰ ਵਰਕਿੰਗ ਪ੍ਰਧਾਨ ਅਹੁਦੇ ਤੋਂ ਹਟਾ ਦਿੱਤਾ ਸੀ। ਉਨ੍ਹਾਂ ਦੀ ਥਾਂ ਜੱਟ ਸਿੱਖ ਚਿਹਰੇ ਕੇਵਲ ਢਿੱਲੋਂ ਨੂੰ ਨਵਾਂ ਪੰਜਾਬ ਪ੍ਰਧਾਨ ਬਣਾ ਦਿੱਤਾ ਸੀ।

ਭਾਜਪਾ ਨੇ ਰਾਜਸਥਾਨ ਤੋਂ ਡਾ. ਅਲਕਾ ਗੁਰਜਰ ਅਤੇ ਡਾ. ਸਤੀਸ਼ ਪੂਨੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਵੀ ਰਾਜ ਸਭਾ ਲਈ ਵਿਚਾਰਿਆ ਗਿਆ ਸੀ, ਪਰ ਪਾਰਟੀ ਨੇ ਇਸ ਦੀ ਬਜਾਏ ਅਲਕਾ ਗੁਰਜਰ ਨੂੰ ਚੁਣਿਆ ਹੈ। ਰਾਜਸਥਾਨ ਤੋਂ ਤਿੰਨ ਰਾਜ ਸਭਾ ਮੈਂਬਰਾਂ, ਰਾਜੇਂਦਰ ਗਹਿਲੋਤ, ਰਵਨੀਤ ਸਿੰਘ ਬਿੱਟੂ ਅਤੇ ਨੀਰਜ ਡਾਂਗੀ ਦਾ ਕਾਰਜਕਾਲ 20 ਜੂਨ ਨੂੰ ਖਤਮ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਦੋ ਸੰਸਦ ਮੈਂਬਰ ਭਾਜਪਾ ਨਾਲ ਸਬੰਧਤ ਹਨ, ਜਦੋਂ ਕਿ ਡਾਂਗੀ ਕਾਂਗਰਸ ਦੀ ਨੁਮਾਇੰਦਗੀ ਕਰਦੇ ਹਨ।ਰਾਜੂਭਾਈ ਸ਼ੁਕਲਾ ਅਤੇ ਮੁਕੇਸ਼ਭਾਈ ਰਾਠਵਾ ਨੂੰ ਗੁਜਰਾਤ ਤੋਂ ਟਿਕਟਾਂ ਮਿਲੀਆਂ ਹਨ। ਉਨ੍ਹਾਂ ਦੇ ਨਾਲ, ਮਾਨਸਿੰਘ ਪਰਮਾਰ ਅਤੇ ਜਿਤੇਂਦਰ ਮੇਘਜੀਭਾਈ ਕੰਜਾਰੀਆ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਅਰੁਣਾਚਲ ਪ੍ਰਦੇਸ਼ ਤੋਂ ਤਾਈ ਤਾਗਕ ਅਤੇ ਮਨੀਪੁਰ ਤੋਂ ਏ. ਸ਼ਾਰਦਾ ਦੇਵੀ ਨੂੰ ਨਾਮਜ਼ਦ ਕੀਤਾ ਗਿਆ ਹੈ। ਭਾਜਪਾ ਨੇ 2026 ਓਡੀਸ਼ਾ ਰਾਜ ਸਭਾ ਉਪ-ਚੋਣ ਲਈ ਦੇਬਾਸ਼ੀਸ਼ ਸਾਮੰਤਰੇ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਵਾਰ, ਪਾਰਟੀ ਨੇ ਖੇਤਰੀ ਸਮੀਕਰਨਾਂ ਨੂੰ ਸੰਤੁਲਿਤ ਕਰਨ ਦੀ ਹਰ ਕੋਸ਼ਿਸ਼ ਕੀਤੀ ਹੈ।

ਇਸ ਲਿਸਟ ਵਿੱਚ ਰਵਨੀਤ ਬਿੱਟੂ ਦਾ ਨਾਂ ਸ਼ਾਮਲ ਨਹੀਂ ਹੈ। ਉਨ੍ਹਾਂ ਦਾ ਰਾਜਸਭਾ ਮੈਂਬਰ ਵੱਜੋਂ ਕਾਰਜਕਾਲ 21 ਜੂਨ ਨੂੰ ਖਤਮ ਹੋ ਰਿਹਾ ਹੈ ਬੀਤੇ ਦਿਨ ਬਿੱਟੂ ਨੇ ਵਿਧਾਨਸਭਾ ਚੋਣ ਲੜਣ ਦੀ ਇੱਛਾ ਜਤਾਈ ਸੀ। ਜਿਸਤੋਂ ਬਾਅਦ ਲੱਗ ਰਿਹਾ ਹੈ ਕਿ ਬਿੱਟੂ ਹੁਣ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਜਾਣਗੇ। ਬਿੱਟੂ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕਰਦਿਆਂ ਕਿਹਾ, “ਮੈਂ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਆਪਣੇ ਬੈਗ ਪੈਕ ਕਰਕੇ ਆਪਣੀਆਂ ਗੱਡੀਆਂ ਵਿੱਚ ਰੱਖ ਕੇ ਬੈਠੀ ਹੈ ਅਤੇ ਹੁਣ ਅਸੀਂ ਸਾਰੇ ਮਿਲ ਕੇ ਪੂਰੇ ਪੰਜਾਬ ਵਿੱਚ ਕੰਮ ਕਰਾਂਗੇ।” ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਦਿੱਲੀ ਵਿੱਚ 17 ਸਾਲ ਬਿਤਾਏ ਅਤੇ ਹੁਣ ਪੰਜਾਬ ਵਾਪਸ ਆ ਕੇ ਸੂਬੇ ਦੀ ਸੇਵਾ ਕਰਨਾ ਚਾਹੁੰਦੇ ਹਨ।

Share This Article
Leave a Comment