ਅਮਰੀਕਾ ਚ ਭਾਰਤੀ ਨਾਗਰਿਕ ਗ੍ਰਿਫ਼ਤਾਰ; ਲੱਗੇ ਗੰਭੀਰ ਇਲਜ਼ਾਮ!

Global Team
3 Min Read

ਨਿਊਯਾਰਕ : ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਇੱਕ ਭਾਰਤੀ ਨਾਗਰਿਕ ਨੂੰ ਬੇਸਬਾਲ ਬੈਟ ਨਾਲ ਇੱਕ ਵਿਅਕਤੀ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਧਵਲ ਅੰਮ੍ਰਿਤਭਾਈ ਪਟੇਲ ਵਜੋਂ ਹੋਈ ਹੈ

ਅਧਿਕਾਰੀਆਂ ਨੇ ਦੱਸਿਆ ਕਿ ਧਵਲ ਅੰਮ੍ਰਿਤਭਾਈ ਪਟੇਲ ਨੂੰ ਸਭ ਤੋਂ ਪਹਿਲਾਂ 16 ਮਈ ਨੂੰ ਮੈਸਾਚੂਸਟਸ ਦੇ ਵੂਸਟਰ ਪੁਲਿਸ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ‘ਤੇ ਖ਼ਤਰਨਾਕ ਹਥਿਆਰ ਨਾਲ ਹਮਲਾ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਗਏ ਸਨ।

ਪੁਲਿਸ ਰਿਪੋਰਟ ਦੇ ਅਨੁਸਾਰ, ਜਿਸ ਸ਼ਰਾਬ ਦੇ ਠੇਕੇ ‘ਤੇ ਮੁਲਜ਼ਮ ਕੰਮ ਕਰਦਾ ਸੀ, ਉੱਥੇ ਉਸ ਦੀ ਇੱਕ ਗਾਹਕ ਨਾਲ ਬਹਿਸ ਹੋ ਗਈ, ਜੋ ਕਥਿਤ ਤੌਰ ‘ਤੇ ਇਸ ਹੱਦ ਤੱਕ ਵਧ ਗਈ ਕਿ ਉਸ ਨੇ ਬੇਸਬਾਲ ਬੈਟ ਚੁੱਕ ਕੇ ਉਸ ਵਿਅਕਤੀ ‘ਤੇ ਹਮਲਾ ਕਰ ਦਿੱਤਾ।

ਹਾਲਾਂਕਿ, ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ‘‘ਮੈਸਾਚੂਸਟਸ ਦੇ ਸ਼ਰਨ ਦੇਣ ਵਾਲੇ ਆਗੂਆਂ’’ ਨੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਏਜਸੀ (ICE) ਦੇ ਅਧਿਕਾਰੀਆਂ ਨਾਲ ਸਹਿਯੋਗ ਨਹੀਂ ਕੀਤਾ ਅਤੇ ICE ਨੂੰ ਸੂਚਨਾ ਦਿੱਤੇ ਬਿਨਾਂ ਹੀ ਪਟੇਲ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ICE ਨੇ 18 ਮਈ ਨੂੰ ਪਟੇਲ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਪਟੇਲ ਨੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਪ੍ਰਵੇਸ਼ ਕੀਤਾ ਸੀ। ਕਾਰਜਕਾਰੀ ਸਹਾਇਕ ਸਕੱਤਰ ਲੌਰੇਨ ਬਿਸ ਨੇ ਕਿਹਾ, ‘‘ਭਾਰਤ ਤੋਂ ਆਏ ਇਸ ਵਿਅਕਤੀ ਨੇ ਸੋਚਿਆ ਕਿ ਉਹ ਬੇਸਬਾਲ ਬੈਟ ਨਾਲ ਲੋਕਾਂ ਨੂੰ ਕੁੱਟ ਸਕਦਾ ਹੈ। ਖ਼ਤਰਨਾਕ ਹਥਿਆਰ ਨਾਲ ਹਮਲਾ ਅਤੇ ਕੁੱਟਮਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰੀ ਦੇ ਬਾਵਜੂਦ ਵੀ ਸ਼ਰਨ ਦੇਣ ਵਾਲੇ ਆਗੂਆਂ ਨੇ ਉਸ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਦਿੱਤਾ।’’

ਉਹਨਾਂ ਨੇ ਕਿਹਾ, ‘‘ਸ਼ਰਨ ਦੇਣ ਵਾਲੇ ਆਗੂਆਂ ਨੂੰ ਅਪਰਾਧੀਆਂ ਨੂੰ ਸਾਡੇ ਭਾਈਚਾਰਿਆਂ ਵਿੱਚ ਛੱਡਣ ਦੀ ਬਜਾਏ DHS ਨਾਲ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਜੋ ਅਪਰਾਧੀਆਂ ਨੂੰ ਦੇਸ਼ ‘ਚੋਂ ਬਾਹਰ ਕੱਢਿਆ ਜਾ ਸਕੇ। ICE ਅਧਿਕਾਰੀਆਂ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰਕੇ ਇਹ ਆਗੂ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਰਹੇ ਹਨ।’’

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment