ਨਿਊਜ਼ ਡੈਸਕ: ਉੱਤਰੀ ਬੈਲਜੀਅਮ ਵਿੱਚ ਇੱਕ ਬੱਸ ਇੱਕ ਤੇਜ਼ ਰਫ਼ਤਾਰ ਟਰੇਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਿਲ ਹਨ। ਇਸ ਦੌਰਾਨ ਪੰਜ ਹੋਰ ਬੱਚੇ ਜ਼ਖ਼ਮੀ ਹੋ ਗਏ ਹਨ। ਸਰਕਾਰੀ ਵਕੀਲਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਬੈਲਜੀਅਨ ਰੇਲ ਆਪਰੇਟਰ ਇਨਫਰਾਰੇਲ ਦੀ ਬੁਲਾਰਾ ਲੀਜ਼ਾ ਡੀ ਵਾਈਲਡ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਜ਼ਖਮੀ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਰਾਜਧਾਨੀ ਬ੍ਰਸੇਲਜ਼ ਦੇ ਉੱਤਰ-ਪੱਛਮ ਵਿੱਚ ਲਗਭਗ 30 ਕਿਲੋਮੀਟਰ ਦੂਰ ਬੁਗੇਨਹਾਉਟ ਕਸਬੇ ਦੇ ਨੇੜੇ ਇੱਕ ਲੈਵਲ ਕਰਾਸਿੰਗ ‘ਤੇ ਸਵੇਰ ਦੀ ਭੀੜ ਦੇ ਸਮੇਂ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਮਿੰਨੀ ਬੱਸ ਦਾ ਡਰਾਈਵਰ ਅਤੇ ਇੱਕ ਕੰਡਕਟਰ ਸਮੇਤ ਦੋ ਬੱਚੇ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਜਾਂਚਕਰਤਾ ਚਸ਼ਮਦੀਦਾਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕਰ ਰਹੇ ਹਨ।

