ਨਵੀ ਦਿੱਲੀ : LPG ਗੈਸ ਸਿਲੰਡਰ, ਅਮੂਲ ਅਤੇ ਮਦਰ ਡੇਅਰੀ ਦੇ ਦੁੱਧ ਤੋਂ ਬਾਅਦ ਦੇਸ਼ ਦੀ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਮੁੰਬਈ ਵਿੱਚ ਹੁਣ ਸੀਐਨਜੀ ਮਹਿੰਗੀ ਹੋ ਗਈ ਹੈ। ਮੁੰਬਈ ਵਿੱਚ ਸੀਐਨਜੀ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਮੁੰਬਈ ਵਿੱਚ ਸੀਐਨਜੀ ਦੀ ਨਵੀਂ ਕੀਮਤ ਹੁਣ 84 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ।
ਸੋਧੀਆਂ ਹੋਈਆਂ ਦਰਾਂ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ। ਐਮਜੀਐਲ (MGL) ਦੇ ਇੱਕ ਅਧਿਕਾਰੀ ਨੇਦੱਸਿਆ, “ਰਾਤ 12 ਵਜੇ ਤੋਂ ਸੀਐਨਜੀ ਦੀ ਕੀਮਤ 2 ਰੁਪਏ ਪ੍ਰਤੀ ਕਿੱਲੋਗ੍ਰਾਮ ਵਧ ਗਈ ਹੈ, ਜਿਸ ਨਾਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਵੀਂ ਦਰ 84 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਜਾਵੇਗੀ।” ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਮੁੰਬਈ, ਠਾਣੇ, ਨਵੀਂ ਮੁੰਬਈ ਸਮੇਤ ਐਮਐਮਆਰ ਦੇ ਕਈ ਇਲਾਕਿਆਂ ਵਿੱਚ ਹੁਣ ਸੀਐਨਜੀ (CNG) 84 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਵਿਕ ਰਹੀ ਹੈ। ਇਸ ਤੋਂ ਪਹਿਲਾਂ ਖਪਤਕਾਰਾਂ ਨੂੰ ਇੱਕ ਕਿੱਲੋ ਸੀਐਨਜੀ ਲਈ 82 ਰੁਪਏ ਚੁਕਾਉਣੇ ਪੈਂਦੇ ਸਨ।
ਸੀਐਨਜੀ ਦੀ ਕੀਮਤ ਵਧਣ ਦਾ ਅਸਰ ਸਿੱਧੇ ਤੌਰ ‘ਤੇ ਉਨ੍ਹਾਂ ਲੱਖਾਂ ਲੋਕਾਂ ‘ਤੇ ਪੈਣ ਵਾਲਾ ਹੈ ਜੋ ਰੋਜ਼ਾਨਾ ਆਟੋ, ਟੈਕਸੀ ਅਤੇ ਸੀਐਨਜੀ ਵਾਹਨਾਂ ਰਾਹੀਂ ਸਫ਼ਰ ਕਰਦੇ ਹਨ। ਮੁੰਬਈ ਖੇਤਰ ਵਿੱਚ ਜਨਤਕ ਆਵਾਜਾਈ ਦਾ ਵੱਡਾ ਹਿੱਸਾ ਸੀਐਨਜੀ ‘ਤੇ ਨਿਰਭਰ ਹੈ, ਅਜਿਹੀ ਸਥਿਤੀ ਵਿੱਚ ਕਿਰਾਏ ਵਧਣ ਦੀ ਸੰਭਾਵਨਾ ਵੀ ਤੇਜ਼ ਹੋ ਗਈ ਹੈ।
ਇਧਰ, ਸੀਐਨਜੀ ਦੀਆਂ ਦਰਾਂ ਵਧਦੇ ਹੀ ਆਟੋ ਰਿਕਸ਼ਾ ਯੂਨੀਅਨਾਂ ਨੇ ਕਿਰਾਏ ਵਿੱਚ ਸੋਧ ਕਰਨ ਦੀ ਮੰਗ ਉਠਾ ਦਿੱਤੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਬਾਲਣ ਦੇ ਨਾਲ-ਨਾਲ ਵਾਹਨ ਦੀ ਮੇਂਟੇਨੈਂਸ , ਸਪੇਅਰ ਪਾਰਟਸ ਅਤੇ ਹੋਰ ਖ਼ਰਚੇ ਵੀ ਲਗਾਤਾਰ ਵਧ ਰਹੇ ਹਨ, ਜਿਸ ਕਾਰਨ ਮੌਜੂਦਾ ਕਿਰਾਏ ਵਿੱਚ ਵਾਹਨ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਆਟੋ ਚਾਲਕਾਂ ਨੇ ਪ੍ਰਸ਼ਾਸਨ ਅੱਗੇ ਘੱਟੋ-ਘੱਟ ਕਿਰਾਏ ਵਿੱਚ ਘੱਟੋ-ਘੱਟ ਇੱਕ ਰੁਪਏ ਦੇ ਵਾਧੇ ਦੀ ਮੰਗ ਰੱਖੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

