ਨਵੀ ਦਿੱਲੀ : ਅਮਰਨਾਥ ਯਾਤਰਾ ਦੀ ਸ਼ੁਰੂਆਤ ਇਸ ਸਾਲ ਤਿੰਨ ਜੁਲਾਈ ਤੋਂ ਹੋਵੇਗੀ, ਜਦਕਿ 28 ਅਗਸਤ ਯਾਤਰਾ ਦਾ ਆਖਰੀ ਦਿਨ ਹੋਵੇਗਾ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਇਹ ਜਾਣਕਾਰੀ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਸ਼ਰਧਾਲੂ ਯੈੱਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਪੰਜਾਬ ਨੈਸ਼ਨਲ ਬੈਂਕ, ਭਾਰਤੀ ਸਟੇਟ ਬੈਂਕ ਅਤੇ ਐਕਸਿਸ ਬੈਂਕ ਦੀਆਂ ਸ਼ਾਖਾਵਾਂ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸ ਦੇ ਲਈ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਘੱਟੋ-ਘੱਟ ਉਮਰ 13 ਸਾਲ ਹੋਣੀ ਲਾਜ਼ਮੀ ਹੈ। 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ ਇਸ ਯਾਤਰਾ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਮਨੋਜ ਸਿਨਹਾ ਨੇ ਕਿਹਾ ਕਿ ਦੱਖਣੀ ਕਸ਼ਮੀਰ ਸਥਿਤ ਅਮਰਨਾਥ ਗੁਫਾ ਮੰਦਰ ਦੀ ਤੀਰਥ ਯਾਤਰਾ ਤਿੰਨ ਜੁਲਾਈ ਤੋਂ ਸ਼ੁਰੂ ਹੋ ਕੇ 57 ਦਿਨਾਂ ਬਾਅਦ 28 ਅਗਸਤ ਨੂੰ ਸੰਪੰਨ ਹੋਵੇਗੀ। ਉਪ ਰਾਜਪਾਲ ਨੇ ਲੋਕ ਭਵਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ 13 ਤੋਂ 70 ਸਾਲ ਦੀ ਉਮਰ ਦੇ ਸ਼ਰਧਾਲੂ ਯਾਤਰਾ ਕਰ ਸਕਣਗੇ ਅਤੇ ਪੰਜੀਕਰਨ 15 ਅਪ੍ਰੈਲ ਤੋਂ ਸ਼ੁਰੂ ਹੋਵੇਗਾ।
ਯਾਤਰਾ ਦੀਆਂ ਤਰੀਕਾਂ ਬਾਰੇ ਫੈਸਲਾ ਮਨੋਜ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ (SASB) ਦੀ ਮੀਟਿੰਗ ਵਿੱਚ ਲਿਆ ਗਿਆ। ਸਿਨਹਾ ਨੇ ਕਿਹਾ, “ਅਮਰਨਾਥ ਯਾਤਰਾ ਤਿੰਨ ਜੁਲਾਈ ਤੋਂ ਸ਼ੁਰੂ ਹੋ ਕੇ 28 ਅਗਸਤ ਨੂੰ ਖਤਮ ਹੋਵੇਗੀ। ਇਸ ਵਾਰ ਯਾਤਰਾ ਦੀ ਮਿਆਦ ਪਿਛਲੇ ਸਾਲਾਂ ਦੇ ਮੁਕਾਬਲੇ ਕੁਝ ਜ਼ਿਆਦਾ ਯਾਨੀ ਕਰੀਬ 57 ਦਿਨ ਹੋਵੇਗੀ।”
ਦੱਸ ਦਈਏ ਕਿ ਯਾਤਰਾ ਦੌਰਾਨ ਮੈਡੀਕਲ ਸਰਟੀਫਿਕੇਟ, 4 ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, RFID ਕਾਰਡ ਅਤੇ ਟ੍ਰੈਵਲ ਐਪਲੀਕੇਸ਼ਨ ਫਾਰਮ ਯਾਤਰੀ ਆਪਣੇ ਕੋਲ ਰੱਖਣ। ਸਰੀਰਕ ਤੰਦਰੁਸਤੀ (ਫਿਜੀਕਲ ਫਿਟਨੈਸ) ਦੇ ਲਿਹਾਜ਼ ਨਾਲ ਹਰ ਰੋਜ਼ 4 ਤੋਂ 5 ਕਿਲੋਮੀਟਰ ਪੈਦਲ ਚੱਲਣ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਸਾਹ ਨਾਲ ਸਬੰਧਤ ਯੋਗਾ ਜਿਵੇਂ ਕਿ ਪ੍ਰਾਣਾਯਾਮ ਅਤੇ ਕਸਰਤ ਵੀ ਕੀਤੀ ਜਾ ਸਕਦੀ ਹੈ। ਯਾਤਰਾ ਦੌਰਾਨ ਊਨੀ ਕੱਪੜੇ, ਰੇਨਕੋਟ, ਟ੍ਰੈਕਿੰਗ ਸਟਿਕ (ਪਹਾੜ ਚੜ੍ਹਨ ਵਾਲੀ ਸੋਟੀ), ਪਾਣੀ ਦੀ ਬੋਤਲ ਅਤੇ ਜ਼ਰੂਰੀ ਦਵਾਈਆਂ ਦਾ ਬੈਗ ਆਪਣੇ ਨਾਲ ਰੱਖਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

