IPL 2026 ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਨਵੀਂ ਜਰਸੀ ਲਾਂਚ; ਜਾਣੋ ਕੀ ਹੈ ਖਾਸੀਅਤ

Global Team
3 Min Read

ਨਵੀ ਦਿੱਲੀ : ਆਈਪੀਐਲ 2026 ਦੇ ਪਹਿਲੇ ਪੜਾਅ ਦਾ ਸ਼ਡਿਊਲ ਜਾਰੀ ਹੋ ਚੁੱਕਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਬੁੱਧਵਾਰ ਨੂੰ 19ਵੇਂ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਦਾ ਸ਼ਡਿਊਲ ਐਲਾਨ ਕੀਤਾ। ਇਸ ਲੀਗ ਦੀ ਸ਼ੁਰੂਆਤ 28 ਮਾਰਚ ਨੂੰ ਹੋਵੇਗੀ ਅਤੇ ਪਹਿਲਾ ਪੜਾਅ 12 ਅਪ੍ਰੈਲ ਤੱਕ ਚੱਲੇਗਾ। ਪੰਜਾਬ ਕਿੰਗਜ਼ ਦੇ ਖਿਡਾਰੀ ਆਈਪੀਐਲ 2026 ਦੌਰਾਨ ਨਵੀਂ ਜਰਸੀ ਵਿੱਚ ਨਜ਼ਰ ਆਉਣਗੇ। ਟੀਮ ਪ੍ਰਬੰਧਨ ਦੇ ਅਨੁਸਾਰ ਜਰਸੀ ਦਾ ਡਿਜ਼ਾਈਨ ਟੀਮ ਦੀ ਪਛਾਣ ਅਤੇ ਪੰਜਾਬ ਦੀ ਊਰਜਾ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ। ਨਵੀਂ ਜਰਸੀ ਦੇ ਨਾਲ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ।

ਆਈ.ਪੀ.ਐੱਲ 2026 ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਕਿੰਗਜ਼ (PBKS) ਨੇ ਆਪਣੀ ਮੈਚ ਜਰਸੀ ਲਾਂਚ ਕਰ ਦਿੱਤੀ ਹੈ। ਇਸ ਸੀਜ਼ਨ ਲਈ ਫ੍ਰੈਂਚਾਇਜ਼ੀ ਨੇ ਇੱਕ ਨਵਾਂ ਡਿਜ਼ਾਈਨ ਚੁਣਿਆ ਹੈ, ਜਿਸ ਵਿੱਚ ਲਾਲ ਅਤੇ ਨੀਲੇ ਰੰਗ ਸ਼ਾਮਲ ਹਨ। ਜਰਸੀ ਦੇ ਡਿਜ਼ਾਈਨ ਵਿੱਚ ਟੀਮ ਦਾ ਪ੍ਰਤੀਕ ਸ਼ੇਰ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ, ਜੋ ਟੀਮ ਦੀ ਤਾਕਤ ਅਤੇ ਲੜਾਈ ਦੀ ਭਾਵਨਾ ਦਾ ਪ੍ਰਤੀਕ ਹੈ।

ਪੰਜਾਬ ਕਿੰਗਜ਼ ਦੀ ਕਮਾਨ ਭਾਰਤ ਦੇ ਵਨਡੇ ਉਪ-ਕਪਤਾਨ ਸ਼੍ਰੇਅਸ ਅਈਅਰ ਦੇ ਹੱਥਾਂ ਵਿੱਚ ਹੈ। ਪਿਛਲੇ ਸੀਜ਼ਨ ਰਿਕੀ ਪੋਂਟਿੰਗ ਦੀ ਕੋਚਿੰਗ ਵਿੱਚ ਇਹ ਟੀਮ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੇ ਖਿਲਾਫ ਫਾਈਨਲ ਮੈਚ ਹਾਰ ਕੇ ਰਨਰ-ਅੱਪ ਰਹੀ ਸੀ।

ਇਸ ਤੋਂ ਪਹਿਲਾਂ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਅਤੇ ਮੁੰਬਈ ਇੰਡੀਅਨਜ਼ (MI) ਦੇ ਨਾਲ ਲਖਨਊ ਸੁਪਰ ਜਾਇੰਟਸ (LSG) ਨੇ ਆਪਣੀ ਆਈ.ਪੀ.ਐੱਲ. 2026 ਜਰਸੀ ਲਾਂਚ ਕੀਤੀ ਸੀ।

ਦੱਸ ਦਈਏ ਟੂਰਨਾਮੈਂਟ ਦਾ ਪਹਿਲਾ ਮੈਚ 28 ਮਾਰਚ ਨੂੰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿੱਥੇ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਨਾਲ ਹੋਵੇਗਾ। ਇਸ ਵਾਰ ਆਰਸੀਬੀ ਟੀਮ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਉਤਰੇਗੀ। ਆਰਸੀਬੀ ਨੇ 2025 ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਆਈਪੀਐਲ ਦਾ ਖਿਤਾਬ ਜਿੱਤਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment