ਵਾਸ਼ਿੰਗਟਨ: ਅਮਰੀਕਾ ਵਿੱਚ ਟਰੰਪ ਸਰਕਾਰ ਨੇ ਹਰਿਆਣਾ ਤੋਂ ਲਗਭਗ 50 ਹੋਰ ਨੌਜਵਾਨਾਂ ਨੂੰ ਦੇਸ਼ ਵਾਪਸੀ ਲਈ ਭੇਜ ਦਿੱਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ 16 ਕਰਨਾਲ ਜ਼ਿਲ੍ਹੇ ਨਾਲ ਸਬੰਧਤ ਨੇ, ਜਦਕਿ ਕੈਥਲ ਤੋਂ 14, ਕੁਰੂਕਸ਼ੇਤਰ ਤੋਂ 5 ਅਤੇ ਪਾਣੀਪਤ ਤੋਂ 1 ਨੌਜਵਾਨ ਸ਼ਾਮਲ ਹੈ। ਇਸ ਤੋਂ ਪਹਿਲਾਂ, ਇਸ ਸਾਲ ਜਨਵਰੀ ਤੋਂ ਜੁਲਾਈ ਤੱਕ ਹਰਿਆਣਾ ਤੋਂ 604 ਨੌਜਵਾਨਾਂ ਨੂੰ ਅਮਰੀਕਾ ਵਾਪਸ ਭੇਜਿਆ ਗਿਆ ਸੀ। ਇਹ ਸਾਰੇ ਨੌਜਵਾਨ ‘ਡੰਕੀ ਰੂਟ’ (ਗੈਰ-ਕਾਨੂੰਨੀ ਰਸਤੇ) ਰਾਹੀਂ ਅਮਰੀਕਾ ਪਹੁੰਚੇ ਸਨ। ਕੁਝ ਨੌਜਵਾਨ ਕਈ ਸਾਲਾਂ ਤੋਂ ਉੱਥੇ ਰਹਿ ਰਹੇ ਸਨ, ਜਦੋਂ ਕਿ ਕੁਝ ਨੇ ਕੁਝ ਮਹੀਨੇ ਪਹਿਲਾਂ ਹੀ ਦਾਖਲਾ ਲਿਆ ਸੀ। ਇਸ ਦੌਰਾਨ ਕਈ ਨੂੰ ਜੇਲ੍ਹ ਵੀ ਕੱਟਣੀ ਪਈ ਸੀ।
ਡਿਪੋਰਟ ਹੋਏ ਸਾਰੇ ਨੌਜਵਾਨ 25 ਤੋਂ 40 ਸਾਲ ਦੀ ਉਮਰ ਵਿਚਾਲੇ ਹਨ। ਇਨ੍ਹਾਂ ਵਿੱਚੋਂ ਕਈ ਨੇ ਆਪਣੀ ਜ਼ਮੀਨ ਵੇਚ ਕੇ ਜਾਂ ਕਰਜ਼ੇ ਲੈ ਕੇ ਅਮਰੀਕਾ ਜਾਣ ਦਾ ਖਰਚਾ ਚੁੱਕਿਆ ਸੀ। ਹੁਣ ਇਨ੍ਹਾਂ ਨੂੰ ਕੈਥਲ ਪੁਲਿਸ ਲਾਈਨਾਂ ਵਿੱਚ ਰੱਖਿਆ ਗਿਆ ਹੈ, ਜਿੱਥੇ ਡੀਐਸਪੀ ਲਲਿਤ ਯਾਦਵ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਨੇ। ਇਨ੍ਹਾਂ ਵਿੱਚ ਪਾਣੀਪਤ ਦੇ ਇਸਰਾਣਾ ਵਾਸੀ ਸਾਹਿਲ ਵੀ ਸ਼ਾਮਲ ਹੈ, ਜੋ ਸ਼ਨੀਵਾਰ ਰਾਤ ਨੂੰ ਜ਼ਿਲ੍ਹੇ ਵਿੱਚ ਪਹੁੰਚਿਆ। ਪੁਲਿਸ ਜਾਂਚ ਵਿੱਚ ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ।
ਜਹਾਜ਼ ਵਿੱਚ ਬੇੜੀਆਂ ਨਾਲ ਬੰਨ੍ਹ ਕੇ ਦਿੱਲੀ ਲਿਆਂਦੇ ਗਏ
ਪੁਲਿਸ ਹੁਣ ਇਨ੍ਹਾਂ ਨੌਜਵਾਨਾਂ ਤੋਂ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਬਾਰੇ ਪੁੱਛਗਿੱਛ ਕਰ ਰਹੀ ਹੈ। ਇਨ੍ਹਾਂ ਨੂੰ ਬੇੜੀਆਂ ਨਾਲ ਬੰਨ੍ਹ ਕੇ ਜਹਾਜ਼ ਵਿੱਚ ਬਿਠਾਇਆ ਗਿਆ ਸੀ। ਡੀਐਸਪੀ ਲਲਿਤ ਯਾਦਵ ਅਨੁਸਾਰ, ਸ਼ਨੀਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਇਨ੍ਹਾਂ ਨੂੰ ਕੈਥਲ ਲਿਆਂਦਾ ਗਿਆ ਅਤੇ ਐਤਵਾਰ ਨੂੰ ਰਿਕਾਰਡ ਜਾਂਚੀ। ਇਹ ਸਾਰੇ ਡੰਕੀ ਰੂਟ ਰਾਹੀਂ ਅਮਰੀਕਾ ਗਏ ਸਨ, ਇੱਕ ਨੇ ਪਹਿਲਾਂ ਇਟਲੀ ਅਤੇ ਫਿਰ ਅਮਰੀਕਾ ਦਾ ਰਾਹ ਚੁਣਿਆ ਸੀ। ਅਮਰੀਕਾ ਵਿੱਚ ਦਸਤਾਵੇਜ਼ਾਂ ਦੀ ਜਾਂਚ ਵਿੱਚ ਗਲਤੀ ਨਿਕਲੀ ਤਾਂ ਡਿਪੋਰਟ ਕੀਤੇ ਗਏ। ਜੇਕਰ ਕਿਸੇ ਦਾ ਅਪਰਾਧਿਕ ਰਿਕਾਰਡ ਮਿਲਿਆ ਤਾਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਨਹੀਂ ਤਾਂ ਜਾਂਚ ਤੋਂ ਬਾਅਦ ਪਰਿਵਾਰਾਂ ਨੂੰ ਹਵਾਲੇ ਕਰ ਦਿੱਤਾ ਜਾਵੇਗਾ।
ਪਹਿਲਾਂ ਵੀ ਹਰਿਆਣਾ ਤੋਂ 604 ਨੌਜਵਾਨ ਵਾਪਸ ਭੇਜੇ ਗਏ
ਇਸ ਸਾਲ ਜਨਵਰੀ ਤੋਂ ਜੁਲਾਈ ਤੱਕ ਅਮਰੀਕਾ ਤੋਂ ਵਾਪਸ ਭੇਜੇ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਵਿੱਚ 604 ਹਰਿਆਣਵੀ ਸਨ। ਫਰਵਰੀ ਵਿੱਚ ਕੈਥਲ ਤੋਂ 7 ਨੌਜਵਾਨ ਵੀ ਡਿਪੋਰਟ ਹੋਏ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

